ਇੰਟਰਨੈਸ਼ਨਲ ਮੈਨਜ਼ ਡੇ ਨੂੰ ਮਨਾਉਣ ਦੀ ਸ਼ੁਰੂਆਤ ਸਾਲ 1999 'ਚ ਹੋਈ ਸੀ। ਮਰਦਾਂ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਹਰ ਸਾਲ 19 ਨਵੰਬਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਦਿਨ ਦੇ ਇਤਹਾਸ ਤੇ ਮਹੱਤਵ ਨਾਲ ਜੁੜੀਆਂ ਗੱਲਾਂ-

ਅੰਤਰਰਾਸ਼ਟਰੀ ਪੁਰਸ਼ ਦਿਵਸ ਦਾ ਇਤਿਹਾਸ

ਅੰਤਰ-ਰਾਸ਼ਟਰੀ ਪੁਰਸ਼ ਦਿਵਸ ਪਹਿਲੀ ਵਾਰ 1999 'ਚ ਯੂਨੀਵਰਸਿਟੀ ਆਫ ਵੈਸਟ ਇੰਡੀਜ਼ ਦੇ ਇਤਿਹਾਸ ਦੇ ਲੈਕਚਰਾਰ ਡਾ. ਜੇਰੋਮ ਟੇਲਕ ਸਿੰਘ ਵੱਲੋਂ ਤ੍ਰਿਨੀਦਾਦ 'ਚ ਆਯੋਜਿਤ ਕੀਤਾ ਗਿਆ ਸੀ। 1992 'ਚ ਥਾਮਸ ਓਸਟਰ ਵੱਲੋਂ ਅੰਤਰਰਾਸ਼ਟਰੀ ਪੁਰਸ਼ ਦਿਵਸ ਦਾ ਉਦਘਾਟਨ ਕੀਤਾ ਗਿਆ ਸੀ। ਡਾ. ਤਿਲੇਕ ਸਿੰਘ ਨੇ 19 ਨਵੰਬਰ ਨੂੰ ਆਪਣੇ ਪਿਤਾ ਦੇ ਜਨਮ ਦਿਨ ਨੂੰ ਅੰਤਰ ਰਾਸ਼ਟਰੀ ਪੁਰਸ਼ ਦਿਵਸ ਦੇ ਰੂਪ 'ਚ ਮਨਾਇਆ ਸੀ। ਅੰਤਰ ਰਾਸ਼ਟਰੀ ਪੁਰਸ਼ ਦਿਵਸ ਬਾਰੇ ਜਾਗਰੂਕਤਾ ਲਿਆਉਣ 'ਚ ਭਾਰਤੀ ਪੁਰਸ਼ ਬੁਲਾਰਾ ਉਮਾ ਚੱਲ੍ਹਾ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ ਹੈ। 2007 'ਚ ਉਨ੍ਹਾਂ ਨੇ ਉਸ ਦਰਦਨਾਕ ਵਿਹਾਰਾਂ ਬਾਰੇ ਜਾਗਰੂਕਤਾ ਵਧਾਈ ਜੋ ਪੁਰਸ਼ ਵਿਰੋਧੀ ਕਾਨੂੰਨੀ ਵਿਵਸਥਾ ਤੋਂ ਪੀੜਤ ਹਨ। ਉਮਾ ਚੱਲ੍ਹਾ ਬੈਂਗਲੌਰ 'ਚ ਸਥਿਤ ਪ੍ਰਸਿੱਧ 'ਸੇਵ ਦਿ ਇੰਡੀਅਨ ਫੈਮਿਲੀ ਫਾਊਂਡੇਸ਼ਨ' ਗ਼ੈਰ-ਲਾਭਕਾਰੀ ਸੰਗਠਨ ਸਮੇਤ ਕਈ ਸੰਗਠਨਾਂ ਦੀ ਸੰਸਥਾਪਕ ਹੈ।

ਅੰਤਰਰਾਸ਼ਟਰੀ ਪੁਰਸ਼ ਦਿਵਸ 2020 ਦਾ ਥੀਮ

ਅੰਤਰਰਾਸ਼ਟਰੀ ਪੁਰਸ਼ ਦਿਵਸ 2020 ਦੇ ਥੀਮ ਦਾ ਵਿਸ਼ਾ "Better Health for Men and Boys" ਰੱਖਿਆ ਗਿਆ ਹੈ। ਇਸ ਥੀਮ ਦਾ ਮਕਸਦ ਉਨ੍ਹਾਂ ਪੁਰਸ਼ਾਂ ਤੇ ਲੜਕਿਆਂ ਨੂੰ ਮਹੱਤਵ ਦੇਣ ਤੇ ਮਦਦ ਕਰਨ 'ਤੇ ਧਿਆਨ ਕੇਂਦਰਿਤ ਕਰਦਾ ਹੈ, ਜੋ ਵਿਸ਼ਵ ਪੱਧਰ 'ਤੇ ਪੁਰਸ਼ਾਂ ਤੇ ਲੜਕਿਆਂ ਦੀ ਸਿਹਤ ਤੇ ਭਲਾਈ ਲਈ ਕੰਮ ਤੇ ਸੁਧਾਰ ਕਰ ਰਹੇ ਹਨ।

ਮਹੱਤਵ

ਅੰਤਰਰਾਸ਼ਟਰੀ ਪੁਰਸ਼ ਦਿਵਸ ਪੁਰਸ਼ਾਂ ਤੇ ਲੜਕਿਆਂ ਦੀ ਸਿਹਤ 'ਤੇ ਧਿਆਨ ਦੇਣ, ਲਿੰਗ ਸਬੰਧਾਂ 'ਚ ਸੁਧਾਰ ਤੇ ਲਿੰਗ ਬਰਾਬਰੀ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ। ਅੰਤਰਰਾਸ਼ਟਰੀ ਪੁਰਸ਼ ਦਿਵਸ ਦੀ ਵੈੱਬਸਾਈਟ ਅਨੁਸਾਰ ਦੁਨੀਆ 'ਚ ਮਹਿਲਾਵਾਂ ਦੀ ਤੁਲਨਾ 'ਚ ਪੁਰਸ਼ 3 ਗੁਣਾ ਜ਼ਿਆਦਾ ਆਤਮ-ਹੱਤਿਆ ਕਰਦੇ ਹਨ। ਨਾਲ ਹੀ ਹਰ ਤਿੰਨ 'ਚੋਂ ਇਕ ਆਦਮੀ ਘਰੇਲੂ ਹਿੰਸਾ ਦਾ ਸ਼ਿਕਾਰ ਹੈ। ਮਹਿਲਾਵਾਂ ਦੀ ਤੁਲਨਾ 'ਚ ਦੁੱਗਣੇ ਤੋਂ ਜ਼ਿਆਦਾ ਮਰਦ ਦਿਲ ਦੇ ਰੋਗਾਂ ਤੋ ਪੀੜਤ ਹਨ।

Posted By: Harjinder Sodhi