ਉਂਜ ਤਾਂ ਸਾਰਾ ਬਾਜ਼ਾਰ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਨਾਲ ਭਰਿਆ ਪਿਆ ਹੈ ਪਰ ਅੱਜ ਜ਼ਿਆਦਾਤਰ ਲੋਕ ਅੰਗਰੇਜ਼ੀ ਦਵਾਈਆਂ ਨੂੰ ਛੱਡ ਕੇ ਆਯੁਰਵੇਦ ਅਤੇ ਯੋਗ ਵੱਲ ਧਿਆਨ ਦੇਣ ਲੱਗ ਪਏ ਹਨ। ਆਯੁਰਵੈਦਿਕ ਦਵਾਈਆਂ ਵਿੱਚੋਂ ਅਲਸੀ ਬੇਹੱਦ ਗੁਣਾਂ ਨਾਲ ਭਰਪੂਰ ਹੈ। ਇਹ ਸਸਤੀ ਅਤੇ ਪਿੰਡਾਂ-ਸ਼ਹਿਰਾਂ 'ਚੋਂ ਪੰਸਾਰੀ ਕੋਲੋਂ ਆਮ ਮਿਲ ਜਾਂਦੀ ਹੈ। ਅਲਸੀ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਸਰਦੀਆਂ ਵਿਚ ਇਸ ਦੀ ਵਰਤੋਂ ਕਰਨ ਨਾਲ ਕਾਫ਼ੀ ਫ਼ਾਇਦੇ ਮਿਲਦੇ ਹਨ। ਅਲਸੀ ਨਾਲ ਕਈ ਰੋਗ ਠੀਕ ਹੁੰਦੇ ਹਨ। ਆਓ ਜਾਣੀਏ, ਅਲਸੀ ਦੇ ਫ਼ਾਇਦਿਆਂ ਬਾਰੇ :

ਪਾਊਡਰ ਬਣਾਉਣ ਦੀ ਵਿਧੀ : ਇਕ ਕਿੱਲੋ ਅਲਸੀ ਨੂੰ ਕੜਾਹੀ ਵਿਚ ਪਾ ਕੇ 3 ਤੋਂ 4 ਮਿੰਟ ਤਕ ਹਲਕਾ ਗਰਮ ਕਰੋ। ਇਸ ਤਰ੍ਹਾਂ ਕਰਨ ਨਾਲ ਅਲਸੀ ਦਾ ਰੰਗ ਥੋੜ੍ਹਾ ਗੂੜ੍ਹਾ ਹੋ ਜਾਵੇਗਾ ਅਤੇ ਅਲਸੀ ਥੋੜ੍ਹੀ ਜਿਹੀ ਫੁੱਲ ਜਾਵੇਗੀ। ਅਲਸੀ ਨੂੰ ਠੰਡਾ ਹੋਣ ਦਿਓ। ਇਸ ਤੋਂ ਬਾਅਦ ਉਸ ਨੂੰ ਮਿਕਸੀ 'ਚ ਪਾ ਕੇ ਪੀਸ ਲਵੋ ਤੇ ਪਾਊਡਰ ਬਣਾ ਲਵੋ। ਅਲਸੀ ਪਾਊਡਰ ਨੂੰ ਕਿਸੇ ਬੰਦ ਡੱਬੇ 'ਚ ਪਾ ਕੇ ਰੱਖ ਲਉ, ਜਿਸ 'ਚ ਹਵਾ ਨਾ ਲੱਗੇ।

ਪ੍ਰਯੋਗ ਕਰਨ ਦੀ ਵਿਧੀ : ਸਵੇਰ ਜਾਂ ਰਾਤ ਦਾ ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਇਕ ਚਮਚ ਅਲਸੀ ਪਾਊਡਰ ਨੂੰ ਕੋਸੇ ਪਾਣੀ ਨਾਲ ਲਵੋ। J

ਲਾਭ

J ਮੋਟਾਪਾ ਤੇਜ਼ੀ ਨਾਲ ਘਟਦਾ ਹੈ।

J ਸ਼ੂਗਰ ਰੋਗ 'ਚ ਲਾਭਕਾਰੀ ਹੈ।

J ਵਾਲ ਝੜਨੇ ਬੰਦ ਹੋ ਜਾਂਦੇ ਹਨ।

J ਥਾਇਰਾਇਡ ਦੇ ਰੋਗੀਆਂ ਲਈ ਲਾਭਕਾਰੀ ਹੈ।

J ਮਾਨਸਿਕ ਤਣਾਅ ਘੱਟ ਕਰਦੀ ਹੈ।

J ਪਾਚਨ ਸ਼ਕਤੀ ਠੀਕ ਹੁੰਦੀ ਹੈ।

J ਗੈਸ ਅਤੇ ਤੇਜ਼ਾਬ ਨੂੰ ਦੂਰ

ਕਰਦੀ ਹੈ।

J ਦਿਲ ਦੇ ਰੋਗਾਂ ਤੇ ਬਲੱਡ ਪ੍ਰੈਸ਼ਰ ਲਈ ਗੁਣਕਾਰੀ ਹੈ।