Indian Currency : ਕੋਰੋਨਾ ਕਾਲ ਦੇ ਇਸ ਦੌਰ 'ਚ ਜ਼ਿਆਦਾਤਰ ਲੋਕ ਘਰ ਬੈਠੇ ਕਮਾਉਣਾ ਚਾਹੁੰਦੇ ਹਨ। ਜੇਕਰ ਤੁਹਾਡੇ ਕੋਲ ਵੀ ਘਰ ਦੀ ਗੋਲਕ ਵਿਚ ਪੁਰਾਣੇ ਸਿੱਕੇ ਰੱਖੇ ਹਨ ਤਾਂ ਇਹ ਤੁਹਾਡੇ ਲਈ ਕਮਾਈ ਦਾ ਜ਼ਰੀਆ ਬਣ ਸਕਦੇ ਹਨ। ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਵੇਂ 1 ਤੇ 2 ਰੁਪਏ ਦੇ ਪੁਰਾਣੇ ਸਿੱਕੇ ਤੁਹਾਨੂੰ ਘਰ ਬੈਠੇ ਕਰੋੜਪਤੀ ਬਣਾ ਸਕਦੇ ਹਨ। ਕਈ ਅਮੀਰ ਲੋਕ ਪੁਰਾਣੇ ਤੇ ਦੁਰਲੱਭ ਸਿੱਕੇ ਖਰੀਦਣ ਦੇ ਸ਼ੌਕੀਣ ਹੁੰਦੇ ਹਨ। ਅਜਿਹੇ ਵਿਚ ਜੇਕਰ ਤੁਸੀਂ ਪੁਰਾਣੇ ਸਿੱਕੇ ਜਮ੍ਹਾਂ ਕਰਨ ਦੇ ਸ਼ੌਕੀਣ ਹੋ ਤਾਂ ਇਹ ਤੁਹਾਡੇ ਲਈ ਬਹੁਤ ਵੱਡੀ ਗੱਲ ਸਾਬਿਤ ਹੋ ਸਕਦੀ ਹੈ। ਤੁਹਾਨੂੰ ਬਸ ਇਨ੍ਹਾਂ ਸਿੱਕਿਆਂ ਨੂੰ ਸਹੀ ਜਗ੍ਹਾ ਵੇਚਣਾ ਹੈ।

ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇਕ ਸਿੱਕੇ ਬਾਰੇ ਦੱਸ ਰਹੇ ਹਾਂ। ਜੇਕਰ ਉਹ ਸਿੱਕਾ ਗੋਲਕ 'ਚ ਹੈ ਤਾਂ ਸਮਝ ਲਓ ਕਿ ਤੁਸੀਂ ਘਰ ਬੈਠੇ ਕਰੋੜਪਤੀ ਬਣ ਗਏ। ਜੀ ਹਾਂ, 2 ਰੁਪਏ ਦਾ ਇਹ ਸਿੱਕਾ ਤੁਹਾਨੂੰ ਕਰੋੜਪਤੀ ਬਣਾ ਦੇਵੇਗਾ। 2 ਰੁਪਏ ਦਾ ਇਹ ਸਿੱਕਾ ਸਾਲ 1994 'ਚ ਬਣਿਆ ਹੈ। ਇਸ ਸਿੱਕੇ ਦੇ ਪਿੱਛੇ ਭਾਰਤ ਦਾ ਝੰਡਾ ਹੈ। ਇਨ੍ਹਾਂ ਦੁਰਲੱਭ ਸਿੱਕਿਆਂ ਨੂੰ ਕੀਮਤ ਕੁਇੱਕਰ ਵੈੱਬਸਾਈਟ 'ਤੇ 5 ਲੱਖ ਰੁਪਏ ਤੈਅ ਕੀਤੀ ਗਈ ਹੈ।

ਉੱਥੇ ਹੀ ਆਜ਼ਾਦੀ ਤੋਂ ਪਹਿਲਾਂ ਮਹਾਰਾਣੀ ਵਿਕਟੋਰੀਆ ਦੇ ਇਕ ਰੁਪਏ ਦੇ ਚਾਂਦੀ ਦੇ ਸਿੱਕੇ ਦੀ ਕੀਮਤ 2 ਲੱਖ ਰੁਪਏ ਹੈ। ਇਸੇ ਤਰ੍ਹਾਂ ਜਾਰਜ ਪੰਚਮ ਕਿੰਗ ਸਮਰਾਟ 1918 ਦੇ ਇਕ ਰੂਪ ਦੇ ਬ੍ਰਿਟਿਸ਼ ਸਿੱਕੇ ਦੀ ਕੀਮਤ 9 ਲੱਖ ਰੁਪਏ ਤਕ ਹੋ ਗਈ ਹੈ।

ਦੱਸ ਦੇਈਏ ਕਿ ਇਨ੍ਹਾਂ ਸਿੱਕਿਆਂ ਦੀ ਵਿਕਰੀ ਈ-ਕਾਮਰਸ ਸਾਈਟ ਕਵਿੱਕਰ 'ਤੇ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਵਿਕਰੇਤਾ ਤੇ ਖਰੀਦਦਾਰ ਦੇ ਵਿਚਕਾਰ ਹੈ ਕਿ ਉਹ ਕਿਸ ਕੀਮਤ 'ਤੇ ਸਹਿਮਤ ਹਨ ਪਰ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਨ੍ਹਾਂ ਸਿੱਕਿਆਂ ਦੀ ਬਹੁਤ ਮੰਗ ਹੈ, ਜਿਸ ਦੇ ਲਈ ਲੱਖਾਂ ਰੁਪਏ ਆਸਾਨੀ ਨਾਲ ਉਪਲਬਧ ਹੋਣਗੇ।

ਜੇਕਰ ਤੁਹਾਡੇ ਕੋਲ ਅਜਿਹੇ ਸਿੱਕੇ ਹਨ ਤੇ ਉਨ੍ਹਾਂ ਨੂੰ ਵੇਚਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਈਟ 'ਤੇ ਜਾ ਕੇ ਰਜਿਸਟਰ ਕਰਨਾ ਪਵੇਗਾ। ਸਿੱਕੇ ਦੇ ਫੋਟੋ 'ਤੇ ਕਲਿੱਕ ਕਰੋ ਤੇ ਇਸ ਨੂੰ ਸਾਈਟ 'ਤੇ ਅਪਲੋਡ ਕਰੋ। ਖਰੀਦਦਾਰ ਤੁਹਾਡੇ ਨਾਲ ਸਿੱਧੇ ਸੰਪਰਕ ਕਰਨਗੇ, ਉੱਥੋਂ ਹੀ ਤੁਸੀਂ ਭੁਗਤਾਨ ਤੇ ਡਲਿਵਰੀ ਦੀਆਂ ਸ਼ਰਤਾਂ ਅਨੁਸਾਰ ਆਪਣਾ ਸਿੱਕਾ ਵੇਚ ਸਕਦੇ ਹੋ।

(ਡਿਸਕਲੇਰ : ਵੱਖ-ਵੱਖ ਸਰੋਤਾਂ ਤੋਂ ਜੁਟਾਈਆਂ ਗਈਆਂ ਖਬਰਾਂ 'ਤੇ ਆਧਾਰਤ ਹੈ। 'ਪੰਜਾਬੀ ਜਾਗਰਣ' ਇਸ ਦੀ ਪੁਸ਼ਟੀ ਨਹੀਂ ਕਰਦਾ।)

Posted By: Seema Anand