ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Diwali 2020 Party Ideas: ਤਿਉਹਾਰ ਦਾ ਸੀਜ਼ਨ ਚੱਲ ਰਿਹਾ ਹੈ। ਇਸ ਸੀਜ਼ਨ ਦਾ ਸਭ ਤੋਂ ਵੱਡਾ ਤਿਉਹਾਰ ਦੀਵਾਲੀ ਦੇਸ਼ ਭਰ 'ਚ ਉਤਸ਼ਾਹ ਤੇ ਉਮੰਗ ਦੇ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਲੋਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਨਾ ਸਿਰਫ਼ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਨ, ਬਲਕਿ ਇਕੱਠੇ ਸਮਾਂ ਬਿਤਾ ਕੇ ਤਿਉਹਾਰ ਨੂੰ ਸ਼ਾਨਦਾਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ।

ਇਸਦੇ ਲਈ ਪਾਰਟੀ ਕੀਤੀ ਜਾਂਦੀ ਹੈ, ਜਿਸ 'ਚ ਖਾਣਾ-ਪੀਣਾ ਅਤੇ ਗਾਣਾ ਵਜਾਉਣਾ ਆਦਿ ਦੀ ਵਿਵਸਥਾ ਕੀਤੀ ਜਾਂਦੀ ਹੈ। ਹਾਲਾਂਕਿ ਇਸ ਸਾਲ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਤਿਉਹਾਰ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨਾਲ ਤਿਉਹਾਰ ਦੀ ਚਮਕ ਫਿੱਕੀ ਪੈ ਗਈ ਹੈ। ਇਸਦੇ ਬਾਵਜੂਦ ਤੁਸੀਂ ਕੋਰੋਨਾ ਕਾਲ 'ਚ ਕੁਝ ਟਿਪਸ ਨੂੰ ਅਪਣਾ ਕੇ ਤਿਉਹਾਰ ਨੂੰ ਸ਼ਾਨਦਾਰ ਬਣਾ ਸਕਦੇ ਹੋ। ਜੇਕਰ ਤੁਸੀਂ ਵੀ ਇਸ ਦੀਵਾਲੀ ਨੂੰ ਸ਼ਾਨਦਾਰ ਬਣਾਉਣਾ ਚਾਹੁੰਦੇ ਹੋ, ਤਾਂ ਇਨ੍ਹਾਂ ਟਿਪਸ ਨੂੰ ਜ਼ਰੂਰ ਫਾਲੋ ਕਰੋ। ਆਓ ਜਾਣਦੇ ਹਾਂ :

ਤੋਹਫ਼ੇ 'ਚ ਆਰਗੈਨਿਕ ਚੀਜ਼ਾਂ ਦਿਓ

ਦੀਵਾਲੀ ਦੇ ਦਿਨ ਉਪਹਾਰ ਭਾਵ ਗਿਫ਼ਟ ਦੇਣ ਦਾ ਰਿਵਾਜ ਹੈ। ਇਸ ਮੌਕੇ 'ਤੇ ਲੋਕ ਇਕ-ਦੂਜੇ ਨੂੰ ਗਿਫਟ ਦਿੰਦੇ ਹਨ। ਇਸ ਲਈ ਤੁਸੀਂ ਆਰਗੈਨਿਕ ਚੀਜ਼ਾਂ ਦਾ ਇਸਤੇਮਾਲ ਕਰੋ। ਤੁਸੀਂ ਚਾਹੋ ਤਾਂ ਫੁੱਲ ਜਾਂ ਫਲ਼ ਦੇ ਪੌਦੇ ਗਿਫ਼ਟ 'ਚ ਦੇ ਸਕਦੇ ਹੋ।

ਕੋਰੋਨਾ ਕਾਲ 'ਚ ਪਾਟਲਕ ਦਾ ਯੂਜ਼ ਕਰੋ

ਕੋਰੋਨਾ ਕਾਲ 'ਚ ਖਾਣ-ਪੀਣ ਲਈ ਪਾਟਲਕ ਉੱਤਮ ਵਿਵਸਥਾ ਹੈ। ਇਸਦੇ ਲਈ ਤੁਸੀਂ ਆਪਣੇ ਦੋਸਤਾਂ ਨੂੰ ਕੁਝ ਨਾ ਕੁਝ ਬਣਾ ਕੇ ਲਿਆਉਣ ਦੀ ਸਲਾਹ ਦਿਓ। ਇਸ ਨਾਲ ਬਾਹਰੀ ਲੋਕਾਂ ਨੂੰ ਪਾਰਟੀ 'ਚ ਸ਼ਾਮਿਲ ਕਰਨ ਤੋਂ ਬਚ ਸਕਦੇ ਹੋ। ਨਾਲ ਹੀ ਖਾਣ ਦੀਆਂ ਚੀਜ਼ਾਂ ਦੀ ਵਰਾਇਟੀ ਵੱਧ ਜਾਂਦੀ ਹੈ ਅਤੇ ਪਾਰਟੀ ਹੋਸਟ ਕਰਨ ਦਾ ਬੋਝ ਵੀ ਘੱਟ ਹੋ ਜਾਂਦਾ ਹੈ।

ਪਾਰਟੀ 'ਚ ਥੀਮ ਇਕੋ-ਫ੍ਰੈਂਡਲੀ ਰੱਖੋ

ਕੋਰੋਨਾ ਕਾਲ 'ਚ ਵਾਤਾਵਰਨ ਸੁਰੱਖਿਆ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਅਜਿਹੇ 'ਚ ਤੁਸੀਂ ਇਸ ਦੀਵਾਲੀ ਪਾਰਟੀ ਦੀ ਥੀਮ ਇਕੋ-ਫ੍ਰੈਂਡਲੀ ਰੱਖ ਸਕਦੇ ਹੋ। ਇਸ ਪਾਰਟੀ ਰਾਹੀਂ ਤੁਸੀਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰ ਸਕਦੇ ਹੋ।

ਇਕੋ-ਫ੍ਰੈਂਡਲੀ ਪਟਾਕੇ ਯੂਜ਼ ਕਰੋ

ਦੀਵਾਲੀ ਦੇ ਦਿਨ ਪਟਾਕਿਆਂ ਦੀ ਆਤਿਸ਼ਬਾਜ਼ੀ ਨਾਲ ਹਵਾ ਕਾਫੀ ਖ਼ਰਾਬ ਹੋ ਜਾਂਦੀ ਹੈ। ਇਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਦਾ ਹੈ। ਇਸਦੇ ਲਈ ਇਕੋ-ਫ੍ਰੈਂਡਲੀ ਪਟਾਕੇ ਯੂਜ਼ ਕਰੋ।

ਇਕੋ-ਫ੍ਰੈਂਡਲੀ ਰੰਗੋਲੀ ਕੰਪੀਟੀਸ਼ਨ ਕਰੋ

ਬਾਜ਼ਾਰ 'ਚ ਮਿਲਣ ਵਾਲੇ ਰੰਗਾਂ 'ਚ ਹਾਨੀਕਾਰਕ ਰਸਾਇਣਿਕ ਪਦਾਰਥ ਮਿਲੇ ਹੁੰਦੇ ਹਨ, ਜੋ ਵਾਤਾਵਰਨ ਲਈ ਅਨੁਕੂਲ ਨਹੀਂ ਹਨ। ਇਸਦੇ ਬਦਲੇ ਤੁਸੀਂ ਕੁਦਰਤੀ ਰੰਗਾਂ ਨਾਲ ਰੰਗੋਲੀ ਬਣਾਓ। ਇਸਦੇ ਲਈ ਤੁਸੀਂ ਰੰਗੋਲੀ ਬਣਾਉਣ ਜਾਂ ਫਿਰ ਸਜਾਉਣ ਦਾ ਵੀ ਮੁਕਾਬਲਾ ਰੱਖ ਸਕਦੇ ਹੋ।

Posted By: Ramanjit Kaur