ਇਸ ਗੱਲ ’ਚ ਕੋਈ ਦੋਰਾਵਾਂ ਨਹੀਂ ਕਿ ਜਦੋਂ ਤੁਹਾਨੂੰ ਕੋਈ ਪਸੰਦ ਆਉਣ ਲਗਦਾ ਹੈ ਤਾਂ ਤੁਸੀਂ ਉਸ ਦੇ ਨੇਡ਼ੇ ਰਹਿਣਾ ਚਾਹੁੰਦੇ ਹੋ, ਉਸ ਨਾਲ ਗੱਲਾਂ ਕਰਨੀਆਂ ਚਾਹੁੰਦੇ ਹੋ ਪਰ ਅਜਿਹਾ ਹਮੇਸ਼ਾਂ ਮੁਮਕਿਨ ਨਹੀਂ ਹੁੰਦਾ। ਉਥੇ ਜਦੋਂ ਕਿਸੇ ਲਡ਼ਕੀ ਨੂੰ ਕੋਈ ਲਡ਼ਕਾ ਪਸੰਦ ਆ ਜਾਂਦਾ ਹੈ ਤਾਂ ਉਹ ਉਸ ਨੂੰ ਦੀਵਾਨਿਆਂ ਵਾਂਗ ਚਾਹੁਣ ਲਗਦੇ ਹਨ।

ਅੱਜ ਕੱਲ੍ਹ ਲਗਪਗ ਹਰ ਵਿਅਕਤੀ ਰਿਲੈਸ਼ਨਸ਼ਿਪ ਵਿਚ ਹੈ ਪਰ ਇਹ ਏਨਾ ਸੌਖਾ ਨਹੀਂ ਕਿ ਤੁਸੀਂ ਇਸ ਰਿਲੈਸ਼ਨਸ਼ਿਪ ਨੂੰ ਕਾਇਮ ਰੱਖ ਸਕੋ। ਆਪਣੇ ਕ੍ਰਸ਼ ਨੂੰ ਪ੍ਰਭਾਵਿਤ ਕਰਨ ਲਈ ਕਾਫੀ ਸਖਤ ਮਿਹਨਤ ਕਰਨੀ ਪੈਂਦੀ ਹੈ ਤਾਂ ਜੋ ਉਸ ਦਾ ਦਿਲ ਜਿੱਤਿਆ ਜਾ ਸਕੇ। ਖਾਸ ਕਰਕੇ ਇਕ ਲਡ਼ਕੀ ਦਾ ਦਿਲ ਜਿੱਤਣਾ ਕਾਫੀ ਮੁਸ਼ੱਕਤ ਭਰਿਆ ਕੰਮ ਹੈ। ਬਹੁਤੀ ਵਾਰ ਲਡ਼ਕਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਸ ਲਡ਼ਕੀ ਨੂੰ ਉਹ ਚਾਹੁੰਦੇ ਹਨ ਅਤੇ ਆਪਣਾ ਕ੍ਰਸ਼ ਮੰਨਦੇ ਹਨ,ਨੂੰ ਕਿਵੇਂ ਇੰਪ੍ਰੈਸ ਕਰਨ।

ਕਈ ਵਾਰ ਲਡ਼ਕਿਆਂ ਦੀ ਕੁਝ ਆਦਤਾਂ ਕਾਰਨ ਲਡ਼ਕੀਆਂ ਉਨ੍ਹਾਂ ਨੂੰ ਪਸੰਦ ਨਹੀਂ ਕਰਦੀਆਂ। ਸੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹਡ਼ੀਆਂ ਆਦਤਾਂ ਹਨ, ਜੋ ਔਰਤਾਂ ਨੂੰ ਪਸੰਦ ਨਹੀਂ ਹੁੰਦੀਆਂ ਤੇ ਜੇ ਉਹ ਤੁਹਾਡੇ ਵਿਚ ਹਨ ਤਾਂ ਤੁਸੀਂ ਉਨ੍ਹਾਂ ਨੂੰ ਜਲਦੀ ਛੱਡ ਦਿਓ।

ਨਸ਼ੇ ਦਾ ਸੇਵਨ : ਅੱਜਕੱਲ੍ਹ ਬਹੁਤੇ ਲਡ਼ਕੇ ਸਿਗਰਟ ਤੇ ਸ਼ਰਾਬ ਪੀਣਾ ਪਸੰਦ ਕਰਦੇ ਹਨ ਪਰ ਇਹ ਆਦਤ ਬਹੁਤੀਆਂ ਲਡ਼ਕੀਆਂ ਨੂੰ ਪਸੰਦ ਨਹੀਂ ਹੁੰਦੀ। ਲਡ਼ਕੀਆਂ ਅਜਿਹੇ ਲਡ਼ਕਿਆਂ ਤੋਂ ਦੂਰੀ ਬਣਾ ਕੇ ਰੱਖਣਾ ਪਸੰਦ ਕਰਦੀਆਂ ਹਨ।

ਠੱਗੀ : ਬਹੁਤੇ ਲਡ਼ਕਿਆਂ ਨੂੰ ਸਕੂਲ ਕਾਲਜ ਸਮੇਂ ਦੌਰਾਨ ਮਾਰਕੁੱਟ ਕਰਨੀ, ਗੁੰਡਾਗਰਦੀ ਕਰਨੀ ਤੇ ਦੂਜਿਆਂ ਨਾਲ ਠੱਗੀ ਮਾਰਨ ਦੀ ਆਦਤ ਹੁੰਦੀ ਹੈ। ਇਸ ਆਦਤ ਨਾਲ ਉਹ ਸਕੂਲ ਕਾਲਜ ਵਿਚ ਬਦਮਾਸ਼ ਕਹਾਉਣ ਲੱਗੇ ਪੈਂਦੇ ਹਨ। ਇਸ ਤਰ੍ਹਾਂ ਦੀ ਗੁੰਡਾਗਰਦੀ ਕਰਨ ਵਾਲੇ ਲਡ਼ਕੇ ਬਿਲਕੁਲ ਪਸੰਦ ਨਹੀਂ ਹੁੰਦੇ। ਇਸ ਲਈ ਕੁਡ਼ੀਆਂ ਨਾਲ ਨੇਡ਼ਤਾ ੁਬਣਾਉਣ ਲਈ ਅਜਿਹੀਆਂ ਫਾਲਤੂਆਂਦੀਆਂ ਲਡ਼ਾਈਆਂ ਤੋਂ ਦੂਰੀ ਬਣਾ ਕੇ ਰੱਖੋ।

ਗਾਲ੍ਹਾਂ ਕੱਢਣੀਆਂ : ਲਡ਼ਕੀਆਂ ਅਜਿਹੇ ਲਡ਼ਕਿਆਂ ਤੋਂ ਹਮੇਸ਼ਾਂ ਦੂਰੀ ਬਣਾ ਕੇ ਰੱਖਣਾ ਪਸੰਦ ਕਰਦੀਆਂ ਹਨ ਜਿਹਡ਼ੇ ਗੱਲ ਗੱਲ ਵਿਚ ਗਾਲ੍ਹਾਂ ਕੱਢਦੇ ਹਨ ਜਾਂ ਭੈੜੀ ਭਾਸ਼ਾ ਦੀ ਵਰਤੋਂ ਕਰਦੇ ਹਨ। ਇਸ ਲਈ ਉਨ੍ਹਾਂ ਲਡ਼ਕਿਆਂ ਨੂੰ ਆਪਣੀ ਇਸ ਆਦਤ ਨੂੰ ਛੱਡਣਾ ਹੋਵੇਗਾ ਜੇ ਉਹ ਕਿਸੇ ਲੜਕੀ ਦੇ ਦਿਲ ’ਤੇ ਰਾਜ ਕਰਨਾ ਚਾਹੁੰਦੇ ਹਨ। ਪਿਆਰ ਭਰੀ ਤੇ ਸਭਿਅਕ ਭਾਸ਼ਾ ਦੀ ਵਰਤੋਂ ਕਰਨ ਵਾਲੇ ਲਡ਼ਕੇ ਹੀ ਲਡ਼ਕੀਆਂ ਨੂੰ ਪਸੰਦ ਆਉਂਦੇ ਹਨ।

ਝੂਠ ਬੋਲਣਾ : ਔਰਤਾਂ ਉਨ੍ਹਾਂ ਲਡ਼ਕਿਆਂ ਜਾਂ ਆਦਮੀਆਂ ਨੂੰ ਬਿਲਕੁਲ ਪਸੰਦ ਨਹੀਂ ਕਰਦੀਆਂ ਜੋ ਆਪਣੀ ਰਿਲੈਸ਼ਨਸ਼ਿਪ ਨੂੰ ਲੈ ਕੇ ਸੰਜੀਦਾ ਨਹੀਂ ਹੁੰਦੇ। ਜਿਹਡ਼ੇ ਲਡ਼ਕੇ ਝੂੁਠ ਦੇ ਸਹਾਰੇ ਰਿਲੈਸ਼ਨਸ਼ਿਪ ਬਣਾਉਣ ਚਾਹੁੰਦੇ ਹਨ, ਲਡ਼ਕੀਆਂ ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖਦੀਆਂ ਹਨ। ਆਪਣੀ ਨੌਕਰੀ ਬਾਰੇ, ਪਰਿਵਾਰ ਬਾਰੇ ਜਾਂ ਆਪਣੇ ਪਿਛੋਕਡ਼ ਬਾਰੇ ਜਿਹਡ਼ੇ ਲਡ਼ਕੇ ਝੂੁਠ ਬੋਲ ਕੇ ਇਕ ਵਾਰ ਤਾਂ ਰਿਲੈਸ਼ਨਸ਼ਿਪ ਕਾਇਮ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਲਡ਼ਕੀਆਂ ਬਿਲਕੁਲ ਪਸੰਦ ਨਹੀਂ ਕਰਦੀਆਂ। ਇਸ ਲਈ ਜੇ ਤੁਸੀਂ ਆਪਣੇ ਕ੍ਰਸ਼ ਨੂੰ ਇੰਪ੍ਰੈਸ ਕਰਨਾ ਚਾਹੁੰਦੇ ਹੋ ਤੇ ਹਮੇਸ਼ਾ ਉਸ ਦੇ ਦਿਲ ਵਿਚ ਰਹਿਣਾ ਚਾਹੁੰਦੇ ਹੋ ਤਾਂ ਕਦੇ ਵੀ ਆਪਣੇ ਬਾਰੇ ਕੋਈ ਵੀ ਝੂਠ ਨਾ ਬੋਲੋ।

Posted By: Tejinder Thind