ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਜੇਕਰ ਪਾਲਿਸੀਧਾਰਕ ਨੂੰ ਬੀਮਾ ਯੋਜਨਾ ਨਾਲ ਜੁੜੇ ਸਾਰੇ ਲਾਭ ਨਹੀਂ ਮਿਲਦੇ ਤਾਂ ਉਹ ਜੀਵਨ ਬੀਮਾ ਪਾਲਿਸੀ ਨੂੰ ਸਰੰਡਰ ਕਰ ਸਕਦਾ ਹੈ। ਅਜਿਹਾ ਇਸ ਲਈ ਹੋ ਸਕਦਾ ਹੈ ਕਿਉਂਕਿ ਉਹ ਪਾਲਿਸੀ ਦੀ ਕਮਿਟਮੈਂਟ ਮਿਆਦ ਨੂੰ ਪੂਰਾ ਨਹੀਂ ਕਰ ਪਾ ਰਿਹਾ ਹੈ ਤੇ ਯੋਜਨਾ ਦੇ ਲਾਭਾਂ ਦਾ ਫਾਇਦਾ ਲੈਣ ਲਈ ਬੀਮਾ ਕੰਪਨੀ ਵੱਲੋਂ ਲਗਾਏ ਗਏ ਨਿਸ਼ਚਤ ਪ੍ਰੀਮੀਅਮ ਦਾ ਭੁਗਤਾਨ ਨਹੀਂ ਕਰ ਪਾ ਰਿਹਾ ਹੈ। ਪਾਲਿਸੀ ਨੂੰ ਸਰਡੰਰ ਕਰਨ 'ਤੇ ਉਸ ਦੇ ਫਾਇਦੇ ਲੈਣ ਲਈ, ਪਾਲਿਸੀਧਾਰਕ ਨੂੰ ਬੀਮਾ ਕੰਪਨੀ ਵੱਲੋਂ ਤੈਅ ਕੀਤੀ ਗਈ ਸਰੰਡਰ ਪ੍ਰਕਿਰਿਆ 'ਚੋਂ ਲੰਘਣਾ ਪੈਂਦਾ ਹੈ ਤੇ ਸਰੰਡਰ ਫੀਸ ਦਾ ਭੁਗਤਾਨ ਕਰਨਾ ਪੈਂਦਾ ਹੈ। ਇਹ ਬੀਮਾਕਰਤਾ ਤੋਂ ਬੀਮਾਕਰਤਾ ਅਲੱਗ ਹੋ ਸਕਦਾ ਹੈ। ਇਸ ਲਈ ਜੇਕਰ ਤੁਸੀਂ ਅੱਧ ਵਿਚਕਾਰ ਕੋਈ ਪਾਲਿਸੀ ਸਰੰਡਰ ਕਰਦੇ ਹੋ ਤਾਂ ਤੁਹਾਨੂੰ ਬਚਤ ਅਤੇ ਕਮਾਈ ਲਈ ਅਲਾਟ ਰਕਮ ਦਾ ਇਕ ਯੋਗ (ਸਰੰਡਰ ਵੈਲਿਊ) ਮਿਲੇਗੀ। ਇਸ ਤੋਂ ਇਲਾਵਾ ਇਸ ਰਕਮ ਨਾਲ ਇਕ ਸਰੰਡਰ ਚਾਰਜ ਵੀ ਕੱਟਿਆ ਜਾਂਦਾ ਹੈ, ਜਿਹੜਾ ਹਰੇਕ ਪਾਲਿਸੀ 'ਚ ਅਲੱਗ-ਅਲੱਗ ਹੁੰਦਾ ਹੈ।

ਸਰੰਡਰ ਵੈਲਿਊ ਉਹ ਰਕਮ ਹੈ ਜਿਹੜੀ ਇਕ ਪਾਲਿਸੀਧਾਰਕ ਜੀਵਨ ਬੀਮਾਕਰਤਾ ਤੋਂ ਉਦੋਂ ਲੈਂਦਾ ਹੈ ਜਦੋਂ ਉਹ ਕਿਸੇ ਪਾਲਿਸੀ ਨੂੰ ਉਸ ਦੀ ਮੈਚਿਓਰਟੀ ਮਿਆਦ ਤੋਂ ਪਹਿਲਾਂ ਬੰਦ ਕਰਨ ਦਾ ਫ਼ੈਸਲਾ ਲੈਂਦਾ ਹੈ। ਮੰਨ ਲਓ ਕਿ ਪਾਲਿਸੀਧਾਰਕ ਅੱਧ ਵਿਚਕਾਰ ਸਰੰਡਰ ਕਰਨ ਦਾ ਫ਼ੈਸਲਾ ਲੈਂਦਾ ਹੈ, ਉਸ ਸਥਿਤੀ 'ਚ ਕਮਾਈ ਅਤੇ ਬਚਤ ਲਈ ਅਲਾਟ ਰਕਮ ਉਸ ਨੂੰ ਦਿੱਤੀ ਜਾਵੇਗੀ। ਇਸ ਵਿਚੋਂ ਪਾਲਿਸੀ ਦੇ ਆਧਾਰ 'ਤੇ ਸਰੰਡਰ ਚਾਰਜ ਕੱਟਿਆ ਜਾਂਦਾ ਹੈ।

ਕਿੰਨੀ ਤਰ੍ਹਾਂ ਦੀ ਹੁੰਦੀ ਹੈ ਸਰੰਡਰ ਵੈਲਿਊ

ਸਰੰਡਰ ਵੈਲਿਊ ਦੋ ਤਰ੍ਹਾਂ ਦੀ ਹੁੰਦੀ ਹੈ। ਗਾਰੰਟਿਡ ਸਰੰਡਰ ਵੈਲਿਊ ਤੇ ਸਪੈਸ਼ਲ ਸਰੰਡਰ ਵੈਲਿਊ।

ਗਾਰੰਟਿਡ ਸਰੰਡਰ ਵੈਲਿਊ

ਗਾਰੰਟਿਡ ਸਰੰਡਰ ਵੈਲਿਊ ਪਾਲਿਸੀਧਾਰਕ ਨੂੰ ਤਿੰਨ ਸਾਲ ਪੂਰੇ ਹੋਣ ਤੋਂ ਬਾਅਦ ਹੀ ਦਿੱਤਾ ਜਾਂਦਾ ਹੈ। ਇਹ ਮੁੱਲ ਯੋਜਨਾ ਲਈ ਭੁਗਤਾਨ ਕੀਤੇ ਗਏ ਪ੍ਰੀਮੀਅਮ ਦਾ ਸਿਰਫ਼ 30% ਤਕ ਬਣਦਾ ਹੈ। ਇਸ ਤੋਂ ਇਲਾਵਾ ਇਸ ਵਿਚ ਪਹਿਲੇ ਸਾਲ ਲਈ ਭੁਗਤਾਨ ਕੀਤਾ ਗਿਆ ਪ੍ਰੀਮੀਅਮ, ਰਾਈਡਰਸ ਲਈ ਭੁਗਤਾਨ ਕੀਤੀ ਗਈ ਵਾਧੂ ਲਾਗਤ ਤੇ ਬੋਨਸ (ਤੁਹਾਨੂੰ ਮਿਲ ਸਕਦਾ ਹੈ) ਸ਼ਾਮਲ ਨਹੀਂ ਹੈ।

ਸਪੈਸ਼ਲ ਸਰੰਡਰ ਵੈਲਿਊ

ਇਸ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਪੇਡ-ਅਪ ਵੈਲਿਊ ਕੀ ਹੈ। ਮੰਨ ਲਓ ਕਿ ਪਾਲਿਸੀਧਾਰਕ ਇਕ ਵਿਸ਼ੇਸ਼ ਮਿਆਦ ਤੋਂ ਬਾਅਦ ਪ੍ਰੀਮੀਅਮ ਦਾ ਭੁਗਤਾਨ ਕਰਨਾ ਬੰਦ ਕਰ ਦਿੰਦਾ ਹੈ ਤਾਂ ਪਾਲਿਸੀ ਜਾਰੀ ਰਹੇਗੀ, ਪਰ ਘੱਟ ਬੀਮਤ ਰਕਮ 'ਤੇ ਜਿਸ ਨੂੰ ਪੇਡ-ਅਪ ਮੁੱਲ ਕਿਹਾ ਜਾਂਦਾ ਹੈ। ਪੇਡ-ਅਪ ਮੁੱਲ ਦੀ ਗਣਨਾ ਮੁੱਲ ਬੀਮਤ ਰਕਮ ਨੂੰ ਭੁਗਤਾਨ ਕੀਤੇ ਗਏ ਪ੍ਰੀਮੀਅਮਾਂ ਦੀ ਗਿਣਤੀ ਤੇ ਦੇਣ ਯੋਗ ਪ੍ਰੀਮੀਅਮਾਂ ਦੀ ਗਿਣਤੀ ਦੇ ਭਾਗਫਲ ਤੋਂ ਗੁਣਾ ਕਰਕੇ ਕੀਤੀ ਜਾਂਦੀ ਹੈ। ਪਾਲਿਸੀ ਨੂੰ ਬੰਦ ਕਰਨ 'ਤੇ ਤੁਹਾਨੂੰ ਇਕ ਵਿਸ਼ੇਸ਼ ਸਰੰਡਰ ਵੈਲਿਊ ਮਿਲਦੀ ਹੈ ਜਿਸ ਦੀ ਗਣਨਾ ਪੇਡ-ਅਪ ਵੈਲਿਊ ਦੇ ਯੋਗ ਦੇ ਰੂਪ 'ਚ ਕੀਤੀ ਜਾਂਦੀ ਹੈ ਤੇ ਕੁੱਲ ਬੋਨਸ ਨੂੰ ਸਰੰਡਰ ਵੈਲਿਊ ਫੈਕਟਰ ਨਾਲ ਗੁਣਾ ਕੀਤਾ ਜਾਂਦਾ ਹੈ।

ਕੀ ਹੈ ਚਾਰਜ

ਫੀਸ ਪਾਲਿਸੀ ਦੇ ਸਰੰਡਰ ਵੇਲੇ ਕੱਟੀ ਜਾਂਦੀ ਹੈ ਤੇ ਬਾਕੀ ਰਕਮ ਦਾ ਭੁਗਤਾਨ ਪਾਲਿਸੀ ਧਾਰਕ ਨੂੰ ਕੀਤਾ ਜਾਂਦਾ ਹੈ।

ਕੀ ਲਗਦੇ ਹਨ ਕਾਗ਼ਜ਼ਾਤ

ਇਕ ਪਾਲਿਸੀ ਸਰੰਡਰ ਰਿਕਵੈਸਟ ਭਰਨੀ ਪਵੇਗੀ ਤੇ ਬੀਮਾ ਕੰਪਨੀ ਨੂੰ ਜਮ੍ਹਾਂ ਕਰਵਾਉਣੀ ਪਵੇਗੀ। ਅਰਜ਼ੀ ਦੇ ਨਾਲ ਮੂਲ ਪਾਲਿਸੀ ਦਸਤਾਵੇਜ਼, ਇਕ ਰੱਦ ਚੈੱਕ ਤੇ ਕੇਵਾਈਸੀ ਦਸਤਾਵੇਜ਼ਾਂ ਦੀ ਇਕ ਸੈਲਫ ਅਟੈਸਟਿਡ ਕਾਪੀ ਜੋੜਨੀ ਪਵੇਗੀ। ਫਾਰਮ 'ਚ ਸਰੰਡਰ ਦਾ ਕਾਰਨ ਵੀ ਦੱਸਣਾ ਪੈ ਸਕਦਾ ਹੈ। ਇਕ ਵਾਰ ਸਰੰਡਰ ਫੀਸ ਜਮ੍ਹਾਂ ਕਰਨ ਤੋਂ ਬਾਅਦ ਇਸ ਨੂੰ 7-10 ਵਰਕਿੰਗ ਡੇਅਜ਼ ਦੇ ਅੰਦਰ ਪ੍ਰੋਸੈੱਸ 'ਚ ਲਿਆਂਦਾ ਜਾਂਦਾ ਹੈ।

Posted By: Seema Anand