ਇਸ ਵੇਲੇ ਗਰਮੀ ਆਪਣੇ ਸਿਖਰ 'ਤੇ ਹੈ। ਕਈ ਸ਼ਹਿਰਾਂ 'ਚ ਦਿਨ ਦਾ ਤਾਪਮਾਨ 42 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਮੌਸਮ ਵਿਭਾਗ (IMD) ਨੇ ਵੀ ਅਗਲੇ ਕੁਝ ਦਿਨਾਂ ਵਿਚ ਗਰਮੀ ਹੋਰ ਜ਼ਿਆਦਾ ਵਧਣ ਦੇ ਸੰਕੇਤ ਦਿੱਤੇ ਹਨ। ਅਜਿਹੇ ਵਿਚ ਕਿਸੇ ਵੀ ਪਰੇਸ਼ਾਨੀ ਤੋਂ ਬਚਣ ਲਈ ਜ਼ਿਆਦਾਤਰ ਲੋਕਾਂ ਨੇ ਖ਼ੁਦ ਨੂੰ ਆਪੋ-ਆਪਣੇ ਘਰਾਂ 'ਚ ਕੈਦ ਕਰ ਲਿਆ ਤੇ ਬਹੁਤ ਜ਼ਰੂਰੀ ਕੰਮ ਹੋਣ 'ਤੇ ਹੀ ਬਾਹਰ ਨਿਕਲ ਰਹੇ ਹੋ। ਇਸ ਦੇ ਚੱਲਦੇ ਏਅਰ ਕੰਡੀਸ਼ਨਰ (AC) ਦੀ ਵਰਤੋਂ ਤੇ ਬਿਜਲੀ ਦੀ ਖਪਤ ਦੋਵੇਂ ਵਧ ਗਈਆਂ ਹਨ।

ਲੋਕਾਂ ਦੀ ਜੇਬ੍ਹ 'ਤੇ ਪੈ ਰਿਹਾ ਸਿੱਧਾ ਅਸਰ

ਹਾਲਾਂਕਿ ਦਿਨ-ਰਾਤ ਕਈ-ਕਈ ਘੰਟੇ AC ਚੱਲਦੇ ਰਹਿਣ ਦਾ ਸਿੱਧਾ ਅਸਰ ਲੋਕਾਂ ਦੀ ਜੇਬ੍ਹ 'ਤੇ ਪੈ ਰਿਹਾ ਹੈ। AC ਗਰਮੀ ਤੋਂ ਤਾਂ ਰਾਹਤ ਦੇ ਦਿੰਦਾ ਹੈ, ਪਰ ਹਰ ਮਹੀਨੇ ਆਉਣ ਵਾਲਾ ਭਾਰੀ ਬਿਜਲੀ ਦਾ ਬਿੱਲ ਲੋਕਾਂ ਦੀ ਪਰੇਸ਼ਾਨੀ ਵਧਾ ਦਿੰਦਾ ਹੈ। ਜਦੋਂ ਅਸੀਂ ਇਸ ਸਬੰਧੀ ਮਾਹਿਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕੁਝ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ, ਜਿਨ੍ਹਾਂ ਨੂੰ ਜਾਣਨ ਤੋਂ ਬਾਅਦ ਤੁਸੀਂ ਖ਼ੁਦ ਹੈਰਾਨ ਹੋ ਜਾਓਗੇ, ਤੇ ਯਕੀਨਨ ਬਿਜਲੀ ਦਾ ਬਿੱਲ ਘਟਾਉਣ ਲਈ ਉਨ੍ਹਾਂ ਦੀ ਦੱਸੀ ਟ੍ਰਿਕ ਨੂੰ ਫਾਲੋ ਕਰੋਗੇ।

AC ਦਾ ਜਿੰਨਾ ਘੱਟ ਟੈਂਪਰੇਚਰ ਓਨੀ ਜ਼ਿਆਦਾ ਠੰਢਕ?

ਮਾਹਿਰਾਂ ਅਨੁਸਾਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਏਅਰ ਕੰਡੀਸ਼ਨਰ ਦੇ ਤਾਪਮਾਨ ਨੂੰ ਜਿੰਨਾ ਘੱਟ ਰੱਖੋਗੇ, ਓਨੀ ਹੀ ਠੰਢਕ ਮਿਲੇਗੀ। ਪਰ ਅਜਿਹਾ ਪੂਰਾ ਤਰ੍ਹਾਂ ਨਾਲ ਸਹੀ ਨਹੀਂ ਹੈ। ਜਲਦ ਤੋਂ ਜਲਦ ਕਮਰੇ ਨੂੰ ਠੰਢਾ ਕਰਨ ਦੇ ਚੱਕਰ ਵਿਚ ਲੋਕ ਅਕਸਰ AC ਨੂੰ 18 ਡਿਗਰੀ ਸੈਲਸੀਅਸ ਜਾਂ ਉਸ ਤੋਂ ਵੀ ਘੱਟ 'ਤੇ ਸੈੱਟ ਕਰ ਦਿੰਦੇ ਹਨ, ਜੋ AC 'ਤੇ ਜ਼ਿਆਦਤੀ ਕਰਨ ਵਰਗਾ ਹੈ। ਇਸ ਨਾਲ AC ਦੇ ਗਰਮ ਹੋ ਕੇ ਕੱਟ ਮਾਨਰ ਜਾਂ ਉਸ ਦੇ ਖਰਾਬ ਹੋਣ ਦਾ ਖ਼ਤਰਾ ਵਧ ਜਾਂਦਾ ਹੈ।

ਹਮੇਸ਼ਾ 24 ਡਿਗਰੀ ਸੈਲਸੀਅਸ 'ਤੇ ਚਲਾਓ AC

ਬਿਊਰੋ ਆਫ ਐਨਰਜੀ ਐਫੀਸ਼ੈਂਸੀ ਅਨੁਸਾਰ ਏਅਰ ਕੰਡੀਸ਼ਨਰ ਦਾ ਔਸਤ ਤਾਪਮਾਨ 24 ਡਿਗਰੀ ਸੈਲਸੀਅਸ ਹੋਣਾ ਸਭ ਤੋਂ ਸਹੀ ਹੈ। ਇਹ ਤਾਪਮਾਨ ਮਨੁੱਖੀ ਸਰੀਰ ਲਈ ਸਹੀ ਤੇ ਆਰਾਮਦੇਹ ਹੈ। ਸਿਰਫ਼ ਏਨਾ ਹੀ ਨਹੀਂ, ਖੋਜ ਅਨੁਸਾਰ ਏਅਰ ਕੰਡੀਸ਼ਨਰ 'ਚ ਵਧਾਇਆ ਜਾਣ ਵਾਲਾ ਹਰੇਕ ਡਿਗਰੀ ਤਾਪਮਾਨ ਤਕਰੀਬਨ 6 ਫ਼ੀਸਦ ਬਿਜਲੀ ਦੀ ਬਚਤ ਵੀ ਕਰਦਾ ਹੈ। ਅਜਿਹੇ ਵਿਚ ਬਿਜਲੀ ਦੇ ਬਿੱਲ ਵਿਚ ਕਟੌਤੀ ਕਰਨ ਲਈ ਏਅਰ ਕੰਡੀਸ਼ਨਰ ਦਾ ਔਸਤ ਤਾਪਮਾਨ 18 ਡਿਗਰੀ ਸੈਲਸੀਅਸ ਦੀ ਬਜਾਏ 24 ਡਿਗਰੀ ਸੈਲਸੀਅਸ ਰੱਖੋ।

ਜ਼ਿਆਦਾ ਸਟਾਰ ਮਤਲਬ ਜ਼ਿਆਦਾ ਬਚਤ

ਮਾਹਰ ਕਹਿੰਦੇ ਹਨ ਕਿ AC ਜਾਂ ਕੋਈ ਵੀ ਇਲੈਕਟ੍ਰਾਨਿਕ ਐਪਲਾਇੰਸ ਖਰੀਦਣ ਵੇਲੇ ਉਸ ਦੀ ਸ਼ੂਟਿੰਗ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਰੇਟਿੰਗ ਦਾ ਸਿੱਧਾ ਕੁਨੈਕਸ਼ਨ ਬਿਜਲੀ ਦੀ ਖਪਤ ਨਾਲ ਹੁੰਦਾ ਹੈ। ਜਿੰਨੀ ਜ਼ਿਆਦਾ ਰੇਟਿੰਗ ਵਾਲੀ ਡਿਵਾਈਸ ਹੋਵੇਗੀ, ਬਿਜਲੀ ਦਾ ਬਿੱਲ ਓਨਾ ਹੀ ਘੱਟ ਆਵੇਗਾ। 5 ਸਟਾਰ ਰੇਟਿੰਗ ਵਾਲਾ ਏਅਰ ਕੰਡੀਸ਼ਨਰ ਤੁਹਾਡੇ ਕਮਰੇ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਠੰਢਾ ਕਰਦਾ ਹੈ ਤੇ ਬਿਜਲੀ ਦੀ ਖਪਤ ਵੀ ਘਟਾਉਂਦਾ ਹੈ।

AC ਦਾ ਟਾਈਮਰ ਸੈੱਟ ਕਰਨ ਦੀ ਆਦਤ ਪਾਓ

ਜੇਕਰ ਤੁਹਾਡੇ ਏਅਰ ਕੰਡੀਸ਼ਨਰ 'ਚ ਟਾਈਮਰ ਸਹੂਲਤ ਮੌਜੂਦ ਹੈ ਤਾਂ ਇਸ ਦੀ ਸਹੀ ਵਰਤੋਂ ਕਾਫੀ ਫਾਇਦੇਮੰਦ ਹੋਵੇਗੀ। ਟਾਈਮਰ ਦੇ ਨਾਲ ਏਅਰ ਕੰਡੀਸ਼ਨਰ ਨੂੰ ਬੰਦ/ਚਾਲੂ ਕਰਨ ਲਈ ਨਿਰਧਾਰਤ ਕੀਤਾ ਜਾ ਸਕਦਾ ਹੈ। ਇਹ ਸਹੂਲਤ ਨਾ ਸਿਰਫ ਨੀਂਦ ਦੌਰਾਨ ਆਪਣੇ-ਆਪ ਏਅਰ ਕੰਡੀਸ਼ਨਰ ਨੂੰ ਬੰਦ ਜਾਂ ਚਾਲੂ ਕਰਦੀ ਹੈ ਬਲਕਿ ਨਾਲ ਹੀ ਆਮ ਵਰਤੋਂ ਦੀ ਤੁਲਨਾ 'ਚ ਬਿਜਲੀ ਦੀ ਬਚਤ ਵੀ ਕਰਦੀ ਹੈ। ਇਸ ਸਹੂਲਤ ਦੀ ਆਦਤ ਲੰਬੇ ਸਮੇਂ ਤਕ ਤੁਹਾਡੇ ਬਿੱਲ ਨੂੰ ਘੱਟ ਰੱਖਣ "ਚ ਮਦਦ ਕਰੇਗੀ।

Posted By: Seema Anand