ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਨੇ ਸਾਡੀ ਨੀਂਦ ਹਰਾਮ ਕਰ ਰੱਖੀ ਹੈ। ਇਹ ਅਣਦੇਖਾ ਵਾਇਰਸ ਕਦੋਂ ਬਾਡੀ 'ਚ ਚਲਾ ਜਾਂਦਾ ਹੈ ਤੇ ਪਤਾ ਹੀ ਨਹੀਂ ਚੱਲਦਾ ਜਿਸ ਦਾ ਨਤੀਜਾ ਲੰਬੇ ਸਮੇਂ ਤਕ ਸਾਨੂੰ ਭੁਗਤਣਾ ਪੈਂਦਾ ਹੈ। ਕੋਰੋਨਾ ਦਾ ਇੰਜੈਕਸ਼ਨ ਬਹੁਤ ਤੇਜ਼ੀ ਨਾਲ ਪਣਪ ਰਿਹਾ ਹੈ। ਕੋਰੋਨਾ ਦੇ ਬਚਾਅ ਤੋਂ ਲੈ ਕੇ ਉਨ੍ਹਾਂ ਦਾ ਇਲਾਜ ਕਰਵਾਉਣ ਤਕ 'ਚ ਸਾਵਧਾਨੀਆਂ ਬੇਹੱਦ ਜ਼ਰੂਰੀ ਹੈ। ਜੇ ਕਿਸੇ ਵਿਅਕਤੀ ਦੀ ਤਬੀਅਤ ਖਰਾਬ ਹੋ ਜਾਵੇ ਤਾਂ ਲੱਛਣਾਂ ਨੂੰ ਪਛਣਾਓ ਕਿ ਉਸ ਨੂੰ ਕੋਰੋਨਾ ਹੈ ਜਾਂ ਨਹੀਂ? ਪਿਛਲੇ ਇਕ ਸਾਲ 'ਚ ਕੋਰੋਨਾ ਦੇ ਲੱਛਣਾਂ 'ਚ ਕਾਫੀ ਬਦਲਾਅ ਆਇਆ ਹੈ। ਇਸ ਬਿਮਾਰੀ ਤੋਂ ਬਚਾਅ ਕਰਨਾ ਹੈ ਤਾਂ ਪੁਰਾਣੇ ਲੱਛਣ ਤੇ ਨਵੇਂ ਲੱਛਣਾਂ ਨੂੰ ਜ਼ਰੂਰ ਪਛਣਾਓ। ਆਓ ਜਾਣਦੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਨਾਲ ਕੋਰੋਨਾ ਦੇ ਲੱਛਣਾਂ ਦੀ ਪਛਾਣ ਕਰ ਸਕਦੇ ਹੋ ਤੇ ਕਿਵੇਂ ਆਪਣੇ ਕੋਰੋਨਾ ਪਾਜ਼ੇਟਿਵ ਹੋਣ ਦਾ ਪਤਾ ਲੱਗਾ ਸਕਦੇ ਹੋ।

ਕੋਰੋਨਾ ਦੇ ਪੁਰਾਣੇ ਲੱਛਣ :

ਬੁਖ਼ਾਰ, ਗਲ਼ੇ 'ਚ ਖਰਾਸ਼ ਤੇ ਦਰਦ, ਸੁਖੀ ਖੰਘ, ਜੁਕਾਮ, ਸਵਾਦ ਜਾਂ ਗੰਧ ਦਾ ਘੱਟ ਹੋਣਾ।

ਇਸ ਤੋਂ ਇਲਾਵਾ ਕੋਰੋਨਾ ਪਾਜ਼ੇਟਿਵ ਹੋਣ ਦਾ ਪਤਾ ਲਾਉਣ ਲਈ ਤੁਸੀਂ ਕਿਹੜੇ-ਕਿਹੜੇ ਟੈਸਟ ਕਰਵਾ ਸਕਦੇ ਹੋ।

ਰੈਪਿਡ ਏਂਟੀਜਨ ਟੈਸਟ :

ਫਿਲਹਾਲ ਜਾਂਚ ਲਈ ਹਸਪਤਾਲ ਖ਼ੁਦ ਹੀ ਤੈਅ ਕਰ ਰਹੇ ਹਨ ਕਿ ਕਿਹੜੀ ਜਾਂਚ ਹੋਣੀ ਚਾਹੀਦੀ। ਜਿਵੇਂ ਮਰੀਜ ਜੇ ਇਨਫੈਕਟਿਡ ਦੇ ਸੰਪਰਕ 'ਚ ਨਾ ਆਉਣ ਦਾ ਦਾਅਵਾ ਕਰੇ ਤਾਂ ਉਸ ਦਾ ਰੈਪਿਡ ਏਟੀਜਨ ਟੈਸਟ ਹੁੰਦਾ ਹੈ। ਇਸ 'ਚ ਰਿਪੋਰਟ ਜਲਦ ਆਉਂਦੀ ਹੈ। ਇਸ ਦਾ ਰਿਜਲਟ ਜੇ ਪਾਜ਼ੇਟਿਵ ਆਵੇ ਤਾਂ ਇਨਫੈਕਸ਼ਨ ਕਨਫਰਮ ਹੈ।

RT- PCR ਟੈਸਟ :

ਰਿਪੋਰਟ ਨੈਗੇਟਿਵ ਆਉਣ 'ਤੇ ਲੱਛਣ ਮਹਿਸੂਸ ਹੋਣ 'ਤੇ RT- PCR ਟੈਸਟ ਕਰਵਾਇਆ ਜਾਂਦਾ ਹੈ। ਇਸ ਟੈਸਟ ਨੂੰ ਸਰਕਾਰੀ ਹਸਪਤਾਲ 'ਚ ਫ੍ਰੀ 'ਚ ਕੀਤਾ ਜਾ ਰਿਹਾ ਹੈ ਜਦਕਿ ਪ੍ਰਾਈਵੇਟ ਹਸਪਤਾਲ 'ਚ 700-800 ਰੁਪਏ 'ਚ ਕੀਤਾ ਜਾ ਰਿਹਾ ਹੈ। ਇਸ ਦੀ ਰਿਪੋਰਟ 6 ਤੋਂ 12 ਘੰਟੇ 'ਚ ਆਉਂਦੀ ਹੈ।

ਰਿਪੋਰਟ 'ਚ CT ਵੈਲਿਊ ਜ਼ਰੂਰ ਦੇਖੋ :

ਰਿਪੋਰਟ 'ਚ CT ਵੈਲਿਊ ਵੀ ਲਿਖੀ ਹੁੰਦੀ ਹੈ, ਜਿਸ ਨੂੰ ਵਾਇਰਲ ਲੋਡ ਦਾ ਪਤਾ ਲੱਗਦਾ ਹੈ। ਜੇ ਇਹ ਵੈਲਿਊ 24 'ਚੋਂ ਘੱਟ ਹੈ ਤਾਂ ਠੀਕ ਹੈ ਪਰ ਇਹ ਵੈਲਿਊ ਇਸ ਤੋਂ ਜ਼ਿਆਦਾ ਹੋਵੇ ਤਾਂ ਮਰੀਜ਼ ਦਾ ਇਨਫੈਕਸ਼ਨ ਗੰਭੀਰ ਪੱਧਰ 'ਤੇ ਪਹੁੰਚ ਸਕਦਾ ਹੈ। ਜੇ CT ਵੈਲਿਊ 34 ਤੋਂ ਜ਼ਿਆਦਾ ਹੈ ਤਾਂ ਇਲਾਜ ਘਰ 'ਚ ਕੀਤਾ ਜਾ ਸਕਦਾ ਹੈ।

ਛਾਤੀ ਦਾ CT/X-RAY:

ਛਾਤੀ ਦਾ CT/X-RAY ਉਨ੍ਹਾਂ ਮਰੀਜ਼ਾਂ ਲਈ ਕਾਰਗਾਰ ਹੈ ਜਿਨ੍ਹਾਂ ਦੀ RT- PCR ਟੈਸਟ ਰਿਪੋਰਟ ਨੈਗੇਟਿਵ ਆਉਂਦੀ ਹੈ ਪਰ ਉਨ੍ਹਾਂ 'ਚ ਲੱਛਣ ਮੌਜੂਦ ਰਹਿੰਦੇ ਹਨ।

Posted By: Amita Verma