ਲਾਈਫ ਸਟਾਈਲ ਡੈਸਕ, ਨਵੀਂ ਦਿੱਲੀ : ਮਾਂ ਬਾਪ ਬੱਚਿਆਂ ਲਈ ਦੁਨੀਆ ਵਿਚ ਸਭ ਤੋਂ ਕੀਮਤੀ ਤੋਹਫ਼ਾ ਹੈ, ਜਿਨ੍ਹਾਂ ਬਿਨਾਂ ਬੱਚਿਆਂ ਦੀ ਜ਼ਿੰਦਗੀ ਅਧੂਰੀ ਹੈ। ਜਿਸ ਤਰ੍ਹਾਂ ਅਸੀਂ ਮਾਂ ਦੇ ਰਿਸ਼ਤੇ ਨੂੰ ਸਨਮਾਨ ਦੇਣ ਲਈ ਹਰ ਸਾਲ ਮਦਰਜ਼ ਡੇਅ ਮਨਾਉਂਦੇ ਹਾਂ, ਉਸੇ ਤਰ੍ਹਾਂ ਅਸੀਂ ਪਿਤਾ ਦੇ ਰਿਸ਼ਤੇ ਨੂੰ ਸਨਮਾਨ ਦੇਣ ਲਈ ਫਾਦਰਜ਼ ਡੇਅ ਮਨਾਉਂਦੇ ਹਾਂ। ਫਾਦਰਜ਼ ਡੇਅ ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਫਾਦਰਜ਼ ਡੇਅ 20 ਜੂੁਨ ਨੂੰ ਮਨਾਇਆ ਜਾਵੇਗਾ। ਇਸ ਦਿਨ ਨੂੰ ਦੇਸ਼ ਦੁਨੀਆ ਵਿਚ ਲੋਕ ਵੱਖ ਵੱਖ ਅੰਦਾਜ਼ ਵਿਚ ਮਨਾਉਂਦੇ ਹਨ। ਫਾਦਰਜ਼ ਡੇਅ ’ਤੇ ਲੋਕ ਆਪਣਾ ਪੂਰਾ ਦਿਨ ਆਪਣੇ ਪਿਤਾ ਨਾਲ ਹੱਸਦੇ ਖੇਡਦੇ ਮੌਜ ਮਸਤੀ ਕਰਦੇ ਹੋਏ ਬਿਤਾਉਣਾ ਚਾਹੁੰਦੇ ਹਨ। ਇਹ ਦਿਨ ਬੱਚੇ ਆਪਣੇ ਪਾਪਾ ਨਾਲ ਬੈਸਟ ਫ੍ਰੈਂਡਜ਼ ਵਾਂਗ ਸੈਲੀਬ੍ਰੇਟ ਕਰਨਾ ਚਾਹੁੰਦੇ ਹਨ। ਇਹ ਦਿਨ ਪਿਤਾ ਨੂੰ ਵੀ ਇਕ ਵੱਖਰਾ ਅਹਿਸਾਸ ਦਿਵਾਉਂਦਾ ਹੈ। ਕੋਰੋਨਾ ਕਾਲ ਵਿਚ ਇਸ ਵਾਰ ਫਾਦਰਜ਼ ਡੇਅ ਨੂੰ ਖਾਸ ਬਣਾਉਣ ਲਈ ਤੁਸੀਂ ਕੁਝ ਤਿਆਰੀਆਂ ਨਹੀਂ ਕੀਤੀਆਂ ਹਨ ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਕਿਵੇਂ ਇਸ ਦਿਨ ਨੂੰ ਆਪਣੇ ਪਿਤਾ ਨਾਲ ਖਾਸ ਬਣਾ ਸਕਦੇ ਹੋ।

ਪਿਤਾ ਨਾਲ ਘਰ ’ਚ ਕਰੋ ਪਾਰਟੀ

ਕੋਵਿਡ ਕਾਰਨ ਹੋਟਲ ਵਿਚ ਪਾਰਟੀ ਕਰਨਾ ਥੋਡ਼ਾ ਮੁਸ਼ਕਲ ਹੋਵੇਗਾ। ਇਸ ਲਈ ਤੁਸੀਂ ਇਸ ਦਿਨ ਨੂੰ ਖਾਸ ਬਣਾਉਣ ਲਈ ਘਰ ਵਿਚ ਹੀ ਪਾਰਟੀ ਕਰੋ। ਪਾਰਟੀ ਵਿਚ ਤੁਸੀਂ ਆਪਣੀ ਪੂਰੀ ਫੈਮਿਲੀ ਨੂੰ ਸ਼ਾਮਲ ਕਰਕੇ ਆਪਣੇ ਡੈਡੀ ਨੂੰ ਹੋਰ ਵੀ ਜ਼ਿਆਦਾ ਖੁਸ਼ ਕਰ ਸਕਦੇ ਹੋ। ਜੇ ਤੁਸੀਂ ਫਾਦਰਜ਼ ਡੇਅ ’ਤੇ ਘਰ ਵਿਚ ਹੀ ਮੌਜੂਦ ਨਹੀਂ ਹੋ ਤਾਂ ਆਪਣੇ ਪਿਤਾ ਨਾਲ ਵੀਡੀਓ ਕਾਲ ’ਤੇ ਗੱਲ ਕਰਕੇ ਇਸ ਦਿਨ ਦੀ ਵਧਾਈ ਦਿਓ। ਨਾਲ ਹੀ ਉਨ੍ਹਾਂ ਨਾਲ ਇਸ ਦਿਨ ਨੂੰ ਬਾਅਦ ਵਿਚ ਮਨਾਉਣ ਦਾ ਵਾਅਦਾ ਕਰੋ।

Posted By: Tejinder Thind