ਜੇਐੱਨਐੱਨ, ਲਾਈਫਸਟਾਈਲ : ਹਰ ਭਾਰਤੀ ਤਿਉਹਾਰ ’ਚ ਮਿੱਠਾ ਤਾਂ ਜ਼ਰੂਰ ਬਣਦਾ ਹੈ ਤੇ ਅਜਿਹੇ ’ਚ ਪੌਸ਼ਟਿਕ ਤਰੀਕੇ ਨਾਲ ਤਿਆਰ ਕੀਤੇ ਗਏ ਪਕਵਾਨਾਂ ਦਾ ਆਨੰਦ ਲੈਣ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ ਤੇ ਜਦੋਂ ਅਸੀਂ ਰੰਗਾਂ ਦੇ ਤਿਉਹਾਰ ਹੋਲੀ ਦੀ ਗੱਲ ਕਰਦੇ ਹਾਂ ਤਾਂ ਫਿਰ ਕੁਝ ਰਵਾਇਤੀ ਪਕਵਾਨਾਂ ਦਾ ਮਜ਼ਾ ਉਠਾਉਣਾ ਤਾਂ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਤਾਂ ਆਓ ਹੋਲੀ ਮੌਕੇ ਪੌਸ਼ਟਿਕ ਮਿਠਾਈਆਂ ਨਾਲ ਘਰ ਆਉਣ ਵਾਲੇ ਹਰ ਕਿਸੇ ਦਾ ਸਵਾਗਤ ਕਰੀਏ।ਵਾਲਨਟ ਗੁਝੀਆ

ਸਮੱਗਰੀ


ਆਟਾ ਗੁੰਣਨ ਲਈ

1/2 ਕੱਪ ਕਣਕ ਦਾ ਆਟਾ, 1/2 ਕੱਪ ਮੈਦਾ, 2 ਟੇਬਲਸਪੂਨ ਸੂਜੀ, ਨਮਕ, 2 ਟੀਸਪੂਨ ਘਿਓ, 2 ਟੇਬਲਸਪੂਨ ਦੁੱਧ, ਗੁਣਗੁਣਾ ਪਾਣੀ

1 ਕੱਪ ਕੈਲੀਫੋਰਨੀਆ ਅਖਰੋਟ, 15 ਖਜੂਰ, ਗੁਲਾਬ ਦੀਆਂ ਸੁੱਕੀਆਂ ਪੱਤੀਆਂ, 1 ਟੀਸਪੂਨ ਇਲਾਇਚੀ ਪਾਊਡਰ।

ਬਣਾਉਣ ਦਾ ਤਰੀਕਾ

- ਇਕ ਬਾਊਲ ’ਚ ਆਟਾ, ਮੈਦਾ, ਸੂਜੀ, ਨਮਕ ਤੇ ਘਿਓ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ’ਚ ਦੁੱਧ ਤੇ ਪਾਣੀ ਪਾਉਂਦੇ ਹੋਏ ਆਟਾ ਗੁੰਣ ਲਵੋ।

- ਆਟੇ ਨੂੰ ਪੰਜ ਮਿੰਟ ਤਕ ਗੁੰਣਦੇ ਰਹੋ।

- ਇਸ ਦੇ ਉਪਰ ਥੋੜ੍ਹਾ ਘਿਓ ਲਗਾਓ ਤੇ 5 ਮਿੰਟ ਲਈ ਇਸ ਨੂੰ ਕੋਣੇ ’ਚ ਰੱਖ ਦੇੇਵੋ।

- ਇਕ ਪ੍ਰੋਸੈਸਰ ’ਚ ਵਾਲਨਟਸ, ਖਜੂਰ, ਸੁੱਕੀ ਗੁਲਾਬ ਦੀਆਂ ਪੱਤੀਆਂ ਤੇ ਇਲਾਇਚੀ ਪਾਊਡਰ ਪਾਓ।

- ਗੁੰਣੇੇ ਹੋਏ ਆਟੇ ਨਾਲ 30 ਮਿੰਟ ਤੋਂ ਬਾਅਦ ਛੋਟੇ-ਛੋਟੇ ਗੋਲੇ ਤਿਆਰ ਕਰ ਲਵੋ।

- ਗੋਲਿਆਂ ਦੇ ਵਿਚੋਂ-ਵਿਚ ਵਾਲਨਟਸ-ਖਜੂਰ ਪਾਓ।

- ਇਕ ਪਾਸਿਓਂ ਇਸ ਨੂੰ ਮੋੜ ਕੇ ਇਸ ਨੂੰ ਚਾਰੋਂ ਪਾਸਿਓਂ ਸੀਲ ਕਰ ਦੇਵੋ।

- ਕੜਾਈ ’ਚ ਘਿਓ ਗਰਮ ਕਰ ਲਵੋ।

- ਹੋਲੀ ਸੇਕ ’ਤੇ ਗੁੱਝੀਆ ਨੂੰ ਸੁਨਹਿਰਾ ਹੋਣ ਤਕ ਹਿਲਾਓ।

ਵੀਗਨ ਵਾਲਨਟ ਐਂਡ ਕੇਲਾ ਖੀਰ

ਸਮੱਗਰੀ


ਵਾਲਨਟ ਦੁੱਧ ਲਈ

1 ਕੱਪ ਕੈਲਫੋਰਨੀਆ ਵਾਲਨਟਸ, ਸਵਾ ਤਿੰਨ ਕੱਪ ਫਿਲਟਰ ਪਾਣੀ

ਖੀਰ ਲਈ

2 ਟੀਸਪੂਨ ਘਿਓ, 3 ਇਲਾਇਚੀ (ਪਿੱਸੀ ਹੋਈ), ਕੈਲੀਫੋਰਨੀਆ ਵਾਲਨਟ ਦੁੱਧ, ਕੈਲਫੋਰਨੀਆ ਵਾਲਨਟ ਪੇਸਟ, 1 ਕੇਲਾ


ਬਣਾਉਣ ਦਾ ਤਰੀਕਾ

1. ਵਾਲਨਟ (ਅਖਰੋਟ) ਨੂੰ 2-4 ਘੰਟੇ ਲਈ ਪਾਣੀ ’ਚ ਭਿਗੋ ਕੇ ਰੱਖੋ ਤੇ ਵਾਲਨਟ ਦੁੱਧ ਬਣਾਉਣ ਲਈ ਇਸ ਨੂੰ ਪਾਣੀ ਨਾਲ ਬਲੈਂਡ ਕਰੋ।

2. ਇਕ ਪੈਨ ’ਚ ਘਿਓ, ਇਲਾਇਚੀ ਤੇ ਵਾਲਨਟ ਦੁੱਧ ਪਾ ਕੇ ਉਸ ਨੂੰ ਚਲਾਉਂਦੇ ਰਹੋ।

3. ਇਸ ’ਚ ਭੁੰਨੇ ਹੋਏ ਅਖਰੋਟ ਦਾ ਪੇਸਟ ਪਾਓ।

4. ਇਕ ਵਾਰ ਦੁੱਧ ਗਾੜਾ ਹੋ ਜਾਵੇ ਤਾਂ ਕੇਲੇ ਨੂੰ ਕੱਟ ਕੇ ਪੈਨ ’ਚ ਪਾਓ।

5. ਇਸ ਨੂੰ ਥੋੜ੍ਹੀ ਦੇਰ ਲਈ ਚਲਾਓ।

6 ਕੱਟੇ ਹੋਏ ਕੈਲਫੋਰਨੀਆ ਅਖਰੋਟ ਨਾਲ ਸਜਾ ਕੇ ਪਰੋਸੋ।
ਕੈਲੀਫੋਰਨੀਆ ਅਖਰੋਟ ਮਾਲਪੂਆ


ਮਾਲਪੂਏ ਦਾ ਘੋਲ ਤਿਆਰ ਕਰਨ ਲਈ ਸਮੱਗਰੀ

1 ਕੱਪ ਪਾਣੀ, 1 ਕੱਪ ਚੀਨੀ, 2 ਚਮਚੇ ਦੁੱਧ, ਇਕ ਚੌਥਾਈ ਚਮਚ ਇਲਾਇਚੀ ਪਾਊਡਰ, ਤਲਨ ਲਈ ਤੇਲ ਜਾਂ ਘਿਓ।

ਰਬੜੀ ਲਈ

1 ਲੀਟਰ ਪਾਣੀ, ਇਕ ਚੌਥਾਈ ਕੱਪ ਦੁੱਧ, 1 ਚਮਚ ਇਲਾਇਚੀ ਪਾਊਡਰ, 1 ਚੁੱਟਕੀ ਕੇਸਰ, ਕੈਲੀਫੋਰਨੀਆ ਅਖਰੋਟ

ਤਿਆਰੀ


ਮਾਲਪੂਏ ਦੇ ਘੋਲ ਲਈ

- ਮੈਦਾ ਨੂੰ ਫਿੱਕੇ ਖੋਏ ਜਾਂ ਮਾਵੇ ਦੇ ਨਾਲ ਮਿਲਾਓ। ਇਸ ਦੇ ਨਾਲ ਸੌਂਫ ਵੀ ਪਾਓ।

- ਹੌਲੀ-ਹੌਲੀ ਇਸ ’ਚ ਪਾਣੀ ਪਾਓ ਤੇ ਘੋਲ ਨੂੰ ਗਾੜਾ ਬਣਾਓ।

- ਘੋਲ ਨੂੰ 12 ਘੰਟੇ ਲਈ ਰੱਖ ਦੇਵੋ ਤਾਂ ਜੋ ਇਸ ’ਚ ਖਮੀਰ ਉੱਠ ਜਾਵੇ।


ਚੀਨੀ ਦੀ ਚਾਸ਼ਨੀ

ਪਾਣੀ ਨੂੰ ਉਬਾਲ ਲਵੋ ਤੇ ਉਸ ’ਚ ਇਲਾਇਚੀ ਦੇ ਦਾਣੇ ਪਾਓ।

ਇਸ ਨੂੰ ਉਦੋਂ ਤਕ ਹਿਲਾਓ ਜਦੋਂ ਤਕ ਚੀਨੀ ਘੁੱਲ ਨਾ ਜਾਵੇ, ਇਸ ਤੋਂ ਬਾਅਦ 5 ਮਿੰਟ ਤਕ ਹੌਲੀ ਸੇਕ ’ਤੇ ਓਬਾਲੋ।

ਚੀਨੀ ਦੀ ਚਾਸ਼ਨੀ ਇਕ ਪਾਸੇ ਰੱਖ ਦੇਵੋ।


ਰਬੜੀ

1. ਗਹਿਰੇ ਤਲੇ ਵਾਲੇ ਬਰਤਨ ’ਚ ਦੁੱਧ ਓਬਾਲੋ। ਹੌਲੀ ਸੇਕ ’ਤੇ ਦੁੱਧ ਰੱਖ ਕੇ ਉਸ ਨੂੰ ਲਗਾਤਾਰ ਹਿਲਾਉਂਦੇ ਰਹੋ।

2. ਜਦੋਂ ਦੁੱਧ ਅੱਧਾ ਰਹਿ ਜਾਵੇ ਤਾਂ ਉਸ ’ਚ ਚੀਨੀ, ਇਲਾਇਚੀ ਪਾਊਡਰ ਤੇ ਕੇਸਰ ਪਾਓ ਤੇ ਚੰਗੀ ਤਰ੍ਹਾਂ ਮਿਲਾਓ।

3. ਅਖਰੋਟਾਂ ਨੂੰ ਪਾਣੀ ’ਚ 2 ਘੰਟੇ ਤਕ ਭਿਗੋਏ। ਉਸ ਨੂੰ ਚੰਗੀ ਤਰ੍ਹਾਂ ਕੱਟ ਕੇ ਰਬੜੀ ’ਚ ਪਾਓ ਤੇ ਚੰਗੀ ਤਰ੍ਹਾਂ ਮਿਲਾਓ।

4. ਤੁਹਾਡੀ ਰਬੜੀ ਤਿਆਰ ਹੈ।


ਮਾਲਪੂਆ

ਇਕ ਵੱਡੇ ਪੈਨ ’ਚ ਤੇਲ ਗਰਮ ਕਰੋ।

ਹੌਲੀ-ਹੌਲੀ ਉਸ ’ਚ ਖਮੀਰ ਮਿਲਾ ਕੇ ਮਾਲਪੂਏ ਦਾ ਘੋਲ ਪਾਓ। ਉਸ ਨੂੰ ਹਿਲਾਉਂਦੇ ਰਹੋ ਜਦੋਂ ਤਕ ਉਹ ਕਰਾਰੇ ਤੇ ਸੁਨਹਿਰੇ ਰੰਗ ਦੇ ਨਾ ਹੋ ਜਾਣ। ਹੁਣ ਇਸ ਫਰਾਈ ਕੀਤੇ ਹੋਏ ਮਾਲਪੂਏ ਨੂੰ ਚਾਸ਼ਨੀ ’ਚ ਪਾ ਦੇਵੋ।

ਮਾਲਪੂਏ ਨੂੰ ਚਾਸ਼ਨੀ ’ਚ 2 ਮਿੰਟ ਤਕ ਭਿਜਿਆ ਰਹਿਣ ਦੋ।

ਮਾਲਪੂਏ ਨੂੰ ਰਬੜੀ, ਬਾਰੀਕ ਕਟੇ ਹੋਏ ਅਖਰੋਟ ਤੇ ਕੇਸਰ ਦੇ ਨਾਲ ਸਰਵ ਕਰੋ।

Posted By: Sunil Thapa