Holi 2021 date : ਹੁਣ ਹਰ ਕਿਸੇ ਨੂੰ ਹੋਲੀ ਦਾ ਇੰਤਜ਼ਾਰ ਹੈ। ਰੰਗਾਂ ਦਾ ਇਹ ਤਿਉਹਾਰ ਪੂਰੇ ਦੇਸ਼ ਵਿਚ ਮਨਾਇਆ ਜਾਂਦਾ ਹੈ। ਨਾਲ ਹੀ ਇਸ ਨਾਲ ਜੁੜੀਆਂ ਧਾਰਮਿਕ ਰਵਾਇਤਾਂ ਨੂੰ ਵੀ ਪੂਰੀ ਸ਼ਰਧਾ ਨਾਲ ਪੂਰਾ ਕੀਤਾ ਜਾਂਦਾ ਹੈ। ਹਿੰਦੂ ਕੈਲੰਡਰ ਅਨੁਸਾਰ ਹਰ ਸਾਲ ਫੱਗਣ ਮਹੀਨੇ ਦੀ ਪੁੰਨਿਆ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤੋਂ ਇਕ ਦਿਨ ਪਹਿਲਾਂ ਹੋਲਿਕਾ ਦਹਿਨ ਕੀਤਾ ਜਾਂਦਾ ਹੈ। ਜਿਸ ਦਿਨ ਰੰਗ ਖੇਡਿਆ ਜਾਂਦਾ ਹੈ, ਉਸ ਨੂੰ ਕਿਤੇ-ਕਿਤੇ ਧੁਲੰਦੀ ਵੀ ਕਿਹਾ ਜਾਂਦਾ ਹੈ। ਇਸ ਸਾਲ ਹੋਲੀ ਦਾ ਤਿਉਹਾਰ (ਰੰਗ ਖੇਡਣ ਵਾਲਾ ਦਿਨ ਧੁਲੰਦੀ) 29 ਮਾਰਚ (ਸੋਮਵਾਰ) ਨੂੰ ਹੈ। ਇਸ ਤੋਂ ਇਕ ਦਿਨ ਪਹਿਲਾਂ ਯਾਨੀ 28 ਮਾਰਚ (ਐਤਵਾਰ) ਨੂੰ ਹੋਲਿਕਾ ਦਹਿਨ ਹੋਵੇਗਾ।

ਹੋਲਿਕਾ ਦਹਿਨ ਦਾ ਦਿਨ : 28 ਮਾਰਚ, 2021, ਐਤਵਾਰ

ਰੰਗਾਂ ਦੀ ਹੋਲੀ ਖੇਡਣ ਦਾ ਦਿਨ : 29 ਮਾਰਚ 2021, ਸੋਮਵਾਰ

ਹੋਲਿਕਾ ਦਹਿਨ ਦਾ ਸ਼ੁੱਭ ਮਹੂਰਤ : ਸ਼ਾਮ 6.37 ਵਜੇ ਤੋਂ ਰਾਤ 8.56 ਵਜੇ ਤਕ (ਮਿਆਦ 2 ਘੰਟੇ 20 ਮਿੰਟ)

ਪੁੰਨਿਆ ਤਿਥੀ ਸ਼ੁਰੂ : 28 ਮਾਰਚ ਸਵੇਰੇ 3.27 ਵਜੇ ਤੋਂ

ਪੁੰਨਿਆ ਤਿਥੀ ਖ਼ਤਮ : 29 ਮਾਰਚ ਰਾਤ 12.17 ਵਜੇ

29 ਮਾਰਚ ਭਦਰਾ : 10.13 ਤੋਂ 11.16

29 ਮਾਰਚ ਭਦਰਾ ਮੁਖ : 11.17 ਤੋਂ 13.00

ਹੋਲੀ ਦਾ ਧਾਰਮਿਕ ਮਹੱਤਵ

ਹੋਲੀ ਦਾ ਧਾਰਮਿਕ ਮਹੱਤਵ ਹੈ। ਇਸ ਨਾਲ ਜੁੜੀ ਕਥਾ ਪ੍ਰਚੱਲਿਤ ਹੈ ਕਿ ਕਿਸ ਤਰ੍ਹਾਂ ਖ਼ੁਦ ਨੂੰ ਹੀ ਭਗਵਾਨ ਮੰਨੀ ਬੈਠੇ ਹਰਨਾਖਸ਼ ਨੇ ਭਗਵਾਨ ਦੀ ਭਗਤੀ 'ਚ ਲੀਨ ਆਪਣੇ ਪੁੱਤਰ ਪ੍ਰਹਿਲਾਦ ਨੂੰ ਆਪਣੀ ਭੈਣ ਹੋਲਿਕਾ ਦੀ ਮਦਦ ਨਾਲ ਜਿਊਂਦਾ ਸੜਾਨ ਦੀ ਕੋਸ਼ਿਸ਼ ਕੀਤੀ। ਭਗਵਾਨ ਨੇ ਆਪਣੇ ਭਗਤ 'ਤੇ ਕਿਰਪਾ ਕੀਤੀ ਤੇ ਪ੍ਰਹਿਲਾਦ ਲਈ ਤਿਆਰ ਕੀਤੀ ਗਈ ਚਿਤਾ 'ਚ ਹੋਲਿਕਾ ਸੜ ਕੇ ਮਰ ਗਈ। ਇਸ ਲਈ ਹੋਲਿਕਾ ਦਹਿਨ ਕੀਤਾ ਜਾਂਦਾ ਹੈ। ਨਾਲ ਹੀ ਇਸ ਤਿਉਹਾਰ ਨੂੰ ਭਾਈਚਾਰੇਦੇ ਤਿਉਹਾਰ ਦੇ ਰੂਪ 'ਚ ਮਨਾਇਆ ਜਾਂਦਾ ਹੈ। ਸੰਦੇਸ਼ ਹੈ ਕਿ ਇੱਕੋ ਰੰਗ 'ਚ ਰੰਗੇ ਹੋਣ ਕਾਰਨ ਇਸ ਦਿਨ ਹਰ ਤਰ੍ਹਾਂ ਦੇ ਭੇਦਭਾਵ ਮਿਟ ਜਾਂਦੇ ਹਨ। ਹਾਲਾਂਕਿ ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਵੀ ਹੋਲੀ ਦਾ ਰੰਗ ਕੁਝ ਫਿੱਕਾ ਹੋ ਸਕਦਾ ਹੈ। ਪਿਛਲੀ ਵਾਰ ਵੀ ਇਸੇ ਸਮੇਂ ਦੇਸ਼ ਵਿਚ ਕੋਰੋਨਾ ਦੀ ਆਹਟ ਹੋਈ ਸੀ ਤੇ ਹੋਲੀ ਦੇ ਕਈ ਪ੍ਰੋਗਰਾਮ ਰੱਦ ਕੀਤੇ ਗਏ ਸਨ।

Posted By: Seema Anand