ਲਾਈਫਸਟਾਈਲ : ਥਕਾਨ, ਤਣਾਅ ਖ਼ਤਮ ਕਰਨ ਲਈ ਸੁਕੂਨ ਨਾਲ ਕੁਝ ਪਲ਼ ਬਿਤਾਉਣ ਲਈ ਘਰ ਤੋਂ ਬਿਹਤਰ ਕੋਈ ਦੂਸਰੀ ਥਾਂ ਨਹੀਂ ਹੋ ਸਕਦੀ। ਪਰ ਘਰ ਵੀ ਸਾਫ-ਸੁਥਰਾ ਅਤੇ ਵਿਵਸਥਿਤ ਹੋਵੇ ਤਾਂ ਹੀ ਚੰਗਾ ਲੱਗਦਾ ਹੈ। ਖ਼ਿਲਰਿਆ ਸਾਮਾਨ, ਕੰਧਾਂ ਨਾਲ ਜੁੱਤੀਆਂ, ਚੱਪਲਾਂ ਅਤੇ ਖਾਣ-ਪੀਣ ਦੇ ਨਿਸ਼ਾਨ ਅਤੇ ਡਿੱਮ ਲਾਈਟ ਬੇਸ਼ੱਕ ਮੂਡ ਨੂੰ ਹਲਕਾ ਨਹੀਂ ਬਲਕਿ ਖ਼ਰਾਬ ਕਰ ਸਕਦੀ ਹੈ। ਇੱਟ-ਪੱਥਰ ਦੇ ਘਰ ਨੂੰ ਸਕਰਾਤਮਕ ਊਰਜਾ ਨਾਲ ਸਰੋਕਾਰ ਕਰਨ 'ਚ ਇੰਟੀਰੀਅਰ ਨਾਲ ਜੁੜੀਆਂ ਛੋਟੀਆਂ-ਮੋਟੀਆਂ ਗੱਲਾਂ ਬਹੁਤ ਹੀ ਮਦਦਗਾਰ ਹੋ ਸਕਦੀਆਂ ਹਨ। ਤਾਂ ਆਓ ਜਾਣਦੇ ਹਾਂ ਇਸ ਬਾਰੇ ਅਤੇ ਘਰ ਨੂੰ ਇਕ ਨਵਾਂ ਅਤੇ ਦਿੰਦੇ ਹਾਂ ਪਾਜ਼ੇਟਿਵ ਨੂੰ ਇਕ ਨਵਾਂ ਅਤੇ ਪਾਜ਼ੇਟਿਵ ਟਚ।

ਅਕਸੇਸਰੀਜ਼ ਹੈ ਬਹੁਤ ਕੰਮ ਦੀ

1. ਕਾਫੀ ਟੇਬਲ 'ਤੇ ਕੋਈ ਪਿਆਰਾ ਜਿਹਾ ਡਿਸਪਲੇਅ ਪੀਸ, ਕਿਸੇ ਕੰਸੋਲ ਟੇਬਲ 'ਤੇ ਬੁੱਧ ਦੀ ਮੂਰਤੀ ਰੱਖ ਕੇ ਵੀ ਘਰ 'ਚ ਸਕਰਾਤਮਕਤਾ ਲਿਆਈ ਜਾ ਸਕਦੀ ਹੈ।

2. ਤੁਸੀਂ ਦੀਵਾਰ 'ਤੇ ਇਕ ਵਿਜ਼ਨ ਬੋਰਡ ਵੀ ਬਣਾ ਸਕਦੇ ਹੋ। ਇਸ 'ਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਦਰਸਾਉਂਦੀਆਂ ਤਸਵੀਰਾਂ ਲਾਓ। ਊਰਜਾ ਅਤੇ ਪ੍ਰੇਰਣਾ ਮਿਲਦੀ ਰਹੇਗੀ।

3. ਪੌਦੇ ਤਾਜ਼ਗੀ ਅਤੇ ਸਕਰਾਤਮਕ ਊਰਜਾ ਵਧਾਉਂਦੇ ਰਹਿੰਦੇ ਹਨ। ਇਸ ਲਈ ਘਰ 'ਚ ਇਨਡੋਰ ਪਲਾਂਟਸ ਲਗਾਓ।

4. ਬਾਲਕੋਨੀ 'ਚ ਚਹਿ-ਚਹਾਉਂਦੇ ਪੰਛੀਆਂ ਦੀਆਂ ਤਸਵੀਰਾਂ, ਵਿੰਡ ਚਾਈਮਜ਼ ਆਦਿ ਲਗਾ ਕੇ ਵੀ ਘਰ 'ਚ ਪਾਜ਼ੇਟਿਵ ਐਨਰਜ਼ੀ ਲਾਈ ਜਾ ਸਕਦੀ ਹੈ।

ਰੋਸ਼ਨੀ ਅਤੇ ਰੰਗ ਹੈ ਮਹੱਤਵਪੂਰਨ

1. ਕੁਦਰਤੀ ਰੋਸ਼ਨੀ ਘਰ 'ਚ ਮਹੱਤਵਪੂਰਨ ਐਨਰਜ਼ੀ ਵਧਾਉਂਦੀ ਹੈ। ਇਸ ਲਈ ਕੁਦਰਤੀ ਰੋਸ਼ਨੀ ਨੂੰ ਘਰ 'ਚ ਆਉਣ ਤੋਂ ਨਾ ਰੋਕੋ। ਮੌਸਮ ਗਰਮ ਹੈ ਤਾਂ ਖਿੜਕੀਆਂ 'ਤੇ ਸ਼ੀਅਰ ਕਾਰਟੇਸ ਲਗਾਓ, ਜਿਸ ਨਾਲ ਰੋਸ਼ਨੀ ਵੀ ਘਰ 'ਚ ਆਵੇਗੀ ਅਤੇ ਤਾਪਮਾਨ ਵੀ ਘੱਟ ਰਹੇਗਾ।

2. ਰਾਤ ਨੂੰ ਮੱਧਮ ਰੋਸ਼ਨੀ ਵਾਲੇ ਸ੍ਰੋਤ, ਜਿਵੇਂ ਟੇਬਲ ਲੈਂਪ, ਕਾਰਨਰ ਪੇਂਡੇਂਸ ਆਦਿ ਜਲਾਓ।

3. ਬ੍ਰਾਈਟ ਕਲਰ ਦੇ ਕੂਸ਼ਨਜ਼, ਪਰਦੇ, ਬੈੱਡਸ਼ੀਟ ਆਦਿ ਦਾ ਪ੍ਰਯੋਗ ਕਰੋ। ਸ਼ਾਮ ਹੁੰਦੇ ਹੀ ਕਲਰਫੁੱਲ ਲਾਈਟਸ ਲਗਾਓ।

4. ਘਰ ਨੂੰ ਹਮੇਸ਼ਾ ਸਾਫ਼-ਸੁੰਦਰ ਅਤੇ ਤਰੀਕੇ ਨਾਲ ਸਜਾ ਕੇ ਰੱਖੋ ਇਸ ਨਾਲ ਮਨ ਖੁਸ਼ ਰਹੇਗਾ।

5. ਹੱਸਦੇ-ਮੁਸਕੁਰਾਉਂਦੇ ਫੁੱਲਾਂ ਨਾਲ ਘਰ ਨੂੰ ਸਜਾਓ।

ਮਹਿਕਾਓ ਆਪਣਾ ਘਰ

ਚੰਗੀ ਖ਼ੁਸ਼ਬੂ ਵੀ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੰਦੀ ਹੈ। ਇਸ ਲਈ ਅਸੈਸ਼ੀਅਲ ਆਇਲ, ਡਿਫਯੂਜ਼ਰਜ਼ ਅਤੇ ਸੇਂਟੇਡ ਕੈਂਡਲਸ ਦਾ ਪ੍ਰਯੋਗ ਕਰੋ। ਇਹ ਚੀਜ਼ਾਂ ਨਾ ਸਿਰਫ਼ ਸਟਰੈੱਸ ਘੱਟ ਕਰਦੀਆਂ ਹਨ ਬਲਕਿ ਮੂਡ ਵੀ ਚੰਗਾ ਰੱਖਦੀਆਂ ਹਨ। ਬਗੀਚੇ 'ਚ ਖੁਸ਼ਬੂ ਵਾਲੇ ਪਲਾਂਟਸ ਲਗਾਓ ਜਿਸ ਨਾਲ ਘਰ ਦੇ ਅੰਦਰ ਵੀ ਉਨ੍ਹਾਂ ਦੀ ਖੁਸ਼ਬੂ ਆਉਂਦੀ ਰਹੇ।

Posted By: Susheel Khanna