Haridwar Kumbh 2021 : ਦੇਵ ਭੂਮੀ ਉੱਤਰਾਖੰਡ ਦੇ ਹਰਿਦੁਆਰ 'ਚ ਇਸ ਸਾਲ ਕੁੰਭ ਮੇਲਾ ਲੱਗ ਰਿਹਾ ਹੈ। ਮਾਘ ਪੁੰਨਿਆ 'ਤੇ 27 ਫਰਵਰੀ ਤੋਂ ਇਸ ਦੀ ਸ਼ੁਰੂਆਤ ਹੋਵੇਗੀ, ਜੋ 27 ਅਪ੍ਰੈਲ ਤਕ ਚੱਲੇਗਾ। ਇਸ ਵਾਰ 11 ਸਾਲ ਪੂਰੇ ਹੋਣ 'ਤੇ ਹੀ ਹਰਿਦੁਆਰ 'ਚ ਪੂਰਨ ਕੁੰਭ (Puran Kumbh) ਲੱਗ ਰਿਹਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਸਾਲ 2022 'ਚ ਗੁਰੂ, ਕੁੰਭ ਰਾਸ਼ੀ ਵਿਚ ਨਹੀਂ ਹੋਣਗੇ। ਜਦੋਂ ਗੁਰੂ ਕੁੰਭ ਰਾਸ਼ੀ 'ਚ ਹੁੰਦੇ ਹਨ ਉਦੋਂ ਹੀ ਹਰਿਦੁਆਰ 'ਚ ਕੁੰਭ ਲਗਦਾ ਹੈ। ਲੋਕਾਂ 'ਚ ਮਹਾ ਕੁੰਭ, ਪੂਰਨ ਕੁੰਭ, ਅਰਧ ਕੁੰਭ, ਕੁੰਭ ਮੇਲਾ ਤੇ ਮਾਘ ਮੇਲੇ ਸਬੰਧੀ ਸਪੱਸ਼ਟਤਾ ਨਹੀਂ ਹੈ। ਜਾਗਰਣ ਅਧਿਆਤਮ 'ਚ ਅੱਜ ਅਸੀਂ ਇਨ੍ਹਾਂ ਬਾਰੇ ਜਾਣਦੇ ਹਾਂ..,.

ਕਦੋਂ ਲਗਦੈ ਮਹਾਕੁੰਭ

ਧਾਰਮਿਕ ਮਾਨਤਾਵਾਂ ਅਨੁਸਾਰ ਹਰ 144 ਸਾਲਾਂ ਜਾਂ ਫਿਰ 12 ਪੂਰਨ ਕੁੰਭ ਹੋਣ ਤੋਂ ਬਾਅਦ ਮਹਾਕੁੰਭ ਲਗਦਾ ਹੈ। ਮਹਾਕੁੰਭ ਇੱਕੋ-ਇਕ ਜਗ੍ਹਾ ਪ੍ਰਯਾਗਰਾਜ 'ਚ ਸੰਗਮ ਤੱਟ 'ਤੇ ਲਗਦਾ ਹੈ। ਅਜਿਹੀ ਮਾਨਤਾ ਹੈ ਕਿ ਅੰਮ੍ਰਿਤ ਕਲਸ਼ ਦੀਆਂ ਬੂੰਦਾਂ ਧਰਤੀ 'ਤੇ ਸਭ ਤੋਂ ਪਹਿਲਾਂ ਪ੍ਰਯਾਗ 'ਚ ਹੀ ਡਿੱਗੀਆਂ ਸਨ, ਇਸ ਲਈ ਮਹਾਕੁੰਭ ਇੱਥੇ ਕਰਵਾਇਆ ਜਾਂਦਾ ਹੈ।

ਕਦੋਂ ਲਗਦੈ ਪੂਰਨ ਕੁੰਭ

ਪੂਰਨ ਕੁੰਭ ਹਮੇਸ਼ਾ 12 ਸਾਲਾਂ 'ਚ ਇਕ ਵਾਰ ਲਗਦਾ ਹੈ। ਪ੍ਰਯਾਗਰਾਜ, ਨਾਸਿਕ, ਹਰਿਦੁਆਰ ਤੇ ਉੱਜੈਨ 'ਚ ਲੜੀਵਾਰ 12 ਸਾਲ 'ਚ ਇਕ ਵਾਰ ਪੂਰਨ ਕੁੰਭ ਲਗਦਾ ਹੈ।

ਕਦੋਂ ਲਗਦੈ ਅਰਧ ਕੁੰਭ

ਅਰਧ ਕੁੰਭ ਸਿਰਫ ਦੋ ਥਾਵਾਂ ਪ੍ਰਯਾਗਰਾਜ ਤੇ ਹਰਿਦੁਆਰ 'ਚ ਹੁੰਦਾ ਹੈ। ਇੱਥੇ ਹਰ 6 ਸਾਲ 'ਤੇ ਅਰਧ ਕੁੰਭ ਦਾ ਮੇਲਾ ਲਗਦਾ ਹੈ ਤੇ ਲੋਕ ਪਵਿੱਤਰ ਨਦੀ 'ਚ ਆਸਥਾ ਦੀ ਡੁਬਕੀ ਲਗਾਉਂਦੇ ਹਨ।

ਕਦੋਂ ਲਗਦੈ ਕੁੰਭ ਮੇਲਾ

ਪ੍ਰਯਾਗਰਾਜ, ਨਾਸਿਕ, ਹਰਿਦੁਆਰ ਤੇ ਉਜੈਨ 'ਚ ਹਰ ਤਿੰਨ ਸਾਲ ਬਾਅਦ ਕੁੰਭ ਮੇਲਾ ਲਗਦਾ ਹੈ। ਇਸ ਦਾ ਪ੍ਰਬੰਧ ਸਬੰਧਤ ਸੂਬਾ ਸਰਕਾਰਾਂ ਕਰਦੀਆਂ ਹਨ।

ਕਦੋਂ ਲਗਦੈ ਮਾਘ ਮੇਲਾ

ਮਾਘ ਮੇਲੇ ਨੂੰ ਛੋਟਾ ਕੁੰਭ ਮੇਲਾ ਵੀ ਕਿਹਾ ਜਾਂਦਾ ਹੈ। ਮਾਘ ਮੇਲਾ ਹਰ ਸਾਲ ਸਿਰਫ਼ ਪ੍ਰਯਾਗਰਾਜ 'ਚ ਹੀ ਲਗਦਾ ਹੈ। ਇਹ ਹਿੰਦੂ ਕੈਲੰਡਰ ਦੇ ਮਾਘ ਮਹੀਨੇ ਹੀ ਕਰਵਾਇਆ ਜਾਂਦਾ ਹੈ। ਇੱਥੇ ਲੋਕ ਇਸ਼ਨਾਮ ਤੇ ਦਾਨ ਕਰਦੇ ਹਨ। ਪਵਿੱਤਰ ਨਦੀਆਂ 'ਚ ਇਸ਼ਨਾਨ ਕਰ ਕੇ ਉਹ ਖ਼ੁਦ ਨੂੰ ਧੰਨ ਕਰਦੇ ਹਨ।

ਡਿਸਕਲੇਮਰ : ਇਸ ਲੇਖ ਵਿਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾ ਦੀ ਸਟੀਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਤਰ ਕਰ ਕੇ ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡੇ ਉਦੇਸ਼ ਮਹਿਜ਼ ਸੂਚਨਾ ਪਹੁੰਚਾਉਣਾ ਹੈ, ਇਸ ਲਈ ਯੂਜ਼ਰ ਸਿਰਫ਼ ਇਸ ਨੂੰ ਸੂਚਨਾ ਹੀ ਸਮਝਣ। ਇਸ ਤੋਂ ਇਲਾਵਾ ਇਸ ਦੀ ਕਿਸੇ ਵੀ ਰੂਪ 'ਚ ਵਰਤੋਂ ਦੀ ਜ਼ਿੰਮੇਵਾਰੀ ਖ਼ੁਦ ਯੂਜ਼ਰ ਦੀ ਹੀ ਰਹੇਗੀ।'

Posted By: Seema Anand