ਮਲਟੀਮੀਡੀਆ ਡੈਸਕ, ਨਵੀਂ ਦਿੱਲੀ: Valentine Day 2020 'ਤੇ ਪਿਆਰ ਹਵਾਵਾਂ ਵਿਚ ਮਹਿਸੂਸ ਹੋਣ ਲੱਗਾ ਹੈ। ਹਰ ਪਾਸੇ ਇਸ ਨੂੰ ਲੈ ਕੇ ਉਤਸ਼ਾਹ ਦਾ ਮਾਹੌਲ ਨਜ਼ਰ ਆਉਣ ਲੱਗਾ ਹੈ। 14 ਫਰਵਰੀ ਭਾਵ ਕੱਲ੍ਹ ਦਾ ਦਿਨ ਪਿਆਰ ਕਰਨ ਵਾਲਿਆਂ ਦੀ ਜ਼ਿੰਦਗੀ ਵਿਚ ਬੇਹੱਦ ਅਹਿਮ ਦਿਨ ਹੈ ਅਤੇ ਇਸ ਦਿਨ ਉਹ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਹਾਲਾਂਕਿ ਦਿਲ ਦੀ ਗੱਲ ਜ਼ੁਬਾਨ ਤਕ ਆਉਂਦੇ ਆਉਂਦੇ ਕਈ ਧੜਕਣਾਂ ਵੱਧ ਜਾਂਦੀਆਂ ਹਨ ਅਤੇ ਜ਼ੁਬਾਨ ਕੰਬਣ ਲੱਗ ਜਾਂਦੀ ਹੈ। ਇਨਕਾਰ ਦੇ ਡਰ ਤੋਂ ਦਿਲ ਦੀ ਗੱਲ ਜ਼ੁਬਾਨ ਤਕ ਨਹੀਂ ਆਉਂਦੀ। ਜੇ ਤੁਸੀਂ ਸਿੱਧਾ ਪਿਆਰ ਦਾ ਇਜ਼ਹਾਰ ਕਰਨ ਤੋਂ ਡਰਦੇ ਹੋ ਤਾਂ ਇਸ ਲਈ ਸਭ ਤੋਂ ਵਧੀਆ ਤਰੀਕਾ ਹੈ Bollywood Romantic Songs। ਹਿੰਦੀ ਫਿਲਮਾਂ ਦੇ ਇਨ੍ਹਾਂ ਗਾਣਿਆਂ ਵਿਚ ਉਹ ਹਰ ਗੱਲ ਹੈ ਜੋ ਤੁਸੀਂ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਆਪਣੇ ਪਾਰਟਨਰ ਨੂੰ ਕਹਿਣਾ ਚਾਹੁੰਦੇ ਹੋ। ਇਸ ਲਈ ਤੁਸੀਂ ਜ਼ਿਆਦਾ ਕੁਝ ਨਹੀਂ ਕਰਨਾ ਬਲਕਿ ਮਿਊਜ਼ਿਕ ਸਟਰੀਮਿੰਗ ਐਪ ਦੀ ਮਦਦ ਲੈਣੀ ਹੈ ਤੇ ਤੁਹਾਡਾ ਕੰਮ ਹੋ ਜਾਵੇਗਾ ਆਸਾਨ।

ਦਰਅਸਲ Valentine Day 'ਤੇ Android ਅਤੇ iOS ਸਟੋਰ 'ਤੇ Gaana, Jio Saavn, Spotify, YouTube ਵਰਗੇ ਮਿਊਜ਼ਿਕ ਐਪ ਨੇ ਆਪਣੇ ਯੂਜ਼ਰਜ਼ ਲਈ ਸਪੈਸ਼ਲ ਵੈਲੇਨਟਾਈਨ ਗਾਣਿਆਂ ਦੀ ਸੂਚੀ ਤਿਆਰ ਕੀਤੀ ਹੈ। ਤੁਸੀਂ ਸਿਰਫ ਏਨਾ ਕਰਨਾ ਹੈ ਕਿ ਤੁਸੀਂ ਇਸ ਵਿਚੋਂ ਜਿਹੜਾ ਵੀ ਮਿਊਜ਼ਿਕ ਐਪ ਚੁਣਦੇ ਹੋ ਉਸ 'ਤੇ ਜਾ ਕੇ ਵੈਲੇਨਟਾਈਨ ਗਾਣਿਆਂ ਦੀ ਇਸ ਲਿਸਟ ਨੂੰ ਆਪਣੇ ਪਾਰਟਨਰ ਨੂੰ ਡੈਡੀਕੇਟ ਕਰਨਾ ਹੈ। ਤੁਸੀਂ ਚਾਹੋ ਤਾਂ ਇਸ ਲਿਸਟ ਨੂੰ ਵਟਸਐਪ ਜ਼ਰੀਏ ਵੀ ਸਾਂਝੀ ਕਰ ਸਕਦੇ ਹੋ। ਤੁਹਾਡੇ ਦਿਲ ਦੀ ਗੱਲ ਸਿੱਧੀ ਉਨ੍ਹਾਂ ਤਕ ਪਹੁੰਚ ਜਾਏਗੀ।

ਬਣਾ ਸਕਦੇ ਹੋ ਖੁਦ ਦੀ ਲਿਸਟ

ਜੇ ਤੁਸੀਂ ਵੀ ਇਸ ਐਪਸ ਵਿਚ ਪਹਿਲਾਂ ਤੋਂ ਬਣੀ ਲਿਸਟ ਸ਼ੇਅਰ ਨਹੀਂ ਕਰਨਾ ਚਾਹੁੰਦੇ ਤਾਂ ਆਪਣੀ ਖੁਦ ਦੀ ਪਲੇਅ ਲਿਸਟ ਵੀ ਤਿਆਰ ਕਰ ਸਕਦੇ ਹੋ ਅਤੇ ਉਸ ਨੂੰ ਆਪਣੇ ਪਾਰਟਨਰ ਨਾਲ ਸਾਂਝਾ ਕਰ ਸਕਦੇ ਹੋ। ਏਨਾ ਹੀ ਨਹੀਂ ਇਨ੍ਹਾਂ ਮਿਊਜ਼ਿਕ ਐਪਸ 'ਤੇ ਤੁਹਾਨੂੰ ਹਰ ਤਰ੍ਹਾਂ ਦੀ ਲਿਸਟ ਮਿਲ ਜਾਵੇਗੀ।

Posted By: Tejinder Thind