ਨੇਹਾ, ਜਲੰਧਰ : ਵੈਲੇਨਟਾਈਨ ਵੀਕ ਦਾ ਆਖਿਰੀ ਦਿਨ ਆ ਵੀ ਗਿਆ। ਲੋਕਾਂ ਨੂੰ ਇਸ ਦਿਨ ਦਾ ਬੇਸਬਰੀ ਨਾਲ ਇਤਜ਼ਾਰ ਹੁੰਦਾ ਹੈ। ਰੋਜ਼ ਡੇਅ ਤੋਂ ਸ਼ੁਰੂ ਹੋ ਕੇ ਵੈਲੇਨਟਾਈਨ ਡੇਅ ਤਕ ਇਹ ਸਾਰੇ ਡੇਅ ਚੱਲਦੇ ਹਨ। 14 ਫਰਵਰੀ ਨੂੰ ਵੈਲੇਨਟਾਈਨ ਡੇਅ ਮਨਾਇਆ ਜਾਂਦਾ ਹੈ। ਇਹ ਦਿਨ ਲੋਕਾਂ ਲਈ ਬਹੁਤ ਖਾਸ ਹੁੰਦਾ ਹੈ। ਵੈਲੇਨਟਾਈਨ ਡੇਅ ਲੋਕਾਂ ਲਈ ਤਿਉਹਾਰ ਦੀ ਤਰ੍ਹਾਂ ਹੁੰਦਾ ਹੈ। ਇਸ ਦਿਨ ਨੂੰ ਲੋਕ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ।


ਕਿਉਂ ਮਨਾਇਆ ਜਾਂਦਾ ਹੈ ਵੈਲੇਨਟਾਈਨ ਡੇਅ ?


ਵੈਲੇਨਟਾਈਨ ਡੇਅ ਰੋਮਨ ਸੈਨਿਕ ਵੱਲੋਂ ਤੀਜੀ ਸ਼ਤਾਬਦੀ ਦੇ ਸ਼ਹੀਦ ਹੋਏ ਸੇਂਟ ਵੈਲੇਟਾਈਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਉਨ੍ਹਾਂ ਨੂੰ 14 ਫਰਵਰੀ 269 ਨੂੰ ਫਾਂਸੀ 'ਤੇ ਚੜ੍ਹਾ ਦਿੱਤਾ ਗਿਆ ਸੀ। ਇਸ ਲਈ ਉਨ੍ਹਾਂ ਦੀ ਯਾਦ ਵਿਚ ਪ੍ਰੇਮ ਦਿਵਸ ਮਨਾਇਆ ਜਾਂਦਾ ਹੈ। ਇਸ ਲਈ ਪੂਰੀ ਦੁਨੀਆ ਇਸ ਡੇਅ ਨੂੰ ਪਿਆਰ ਨਾਲ ਮਨਾਉਂਦੀ ਹੈ। ਉਸ ਦਿਨ ਤੋਂ ਉਨ੍ਹਾਂ ਦੀ ਯਾਦ ਵਿਚ ਵੈਲੇਨਟਾਈਨ ਵੀਕ ਮਨਾਇਆ ਜਾਂਦਾ ਹੈ।ਵੈਲੇਨਟਾਈਨ ਡੇਅ ਕਿਸਦੇ ਨਾਲ ਮਨਾਈਏ


ਜ਼ਰੂਰੀ ਨਹੀ ਹੈ ਕਿ ਵੈਲੇਨਟਾਈਨ ਡੇਅ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਉਨ੍ਹਾਂ ਨਾਲ ਹੀ ਮਨਾਇਆ ਜਾਵੇ। ਇਸ ਨੂੰ ਕਿਸੇ ਆਪਣੇ ਨਾਲ ਵੀ ਮਨਾ ਸਕਦੇ ਹੋ। ਦੋਸਤ, ਮਾਤਾ-ਪਿਤਾ, ਭੈਣ, ਭਰਾ ਇਸ ਦਿਨ ਨੂੰ ਮਨਾਇਆ ਸਕਦੇ ਹੋ। ਇਹ ਦਿਨ ਆਪਣੇ ਪਿਆਰ ਦਾ ਇਜ਼ਹਾਰ ਕਰਨ ਦਾ ਬਹੁਤ ਖੁਬਸੂਰਤ ਦਿਨ ਹੈ। ਆਪਣੇ ਜੀਵਨਸਾਥੀ ਨਾਲ ਆਪਣੇ ਪਿਆਰ ਨੂੰ ਮਜ਼ਬੂਤ ਕਰਨ ਲਈ, ਦੋਸਤ ਨਾਲ ਆਪਣੀ ਦੋਸਤੀ ਨੂੰ ਹੋਰ ਵਧੀਆ ਕਰਨ ਲਈ, ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ। ਇਹ ਵੀਕ ਸਭ ਤੋਂ ਵਧੀਆ ਵੀਕ ਮੰਨਿਆ ਗਿਆ ਹੈ।

Posted By: Amita Verma