ਨੇਹਾ, ਜਲੰਧਰ : ਵੈਲੇਨਟਾਈਨ ਵੀਕ ਦਾ ਚੌਥਾ ਦਿਨ ਟੈਡੀ ਡੇਅ ਆ ਗਿਆ ਹੈ। ਇਸ ਦਿਨ ਲੋਕ ਇਕ ਦੂਜੇ ਨੂੰ ਟੈਡੀ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਆਮ ਤੌਰ 'ਤੇ ਇਹ ਕੁੜੀਆਂ ਨੂੰ ਕਾਫੀ ਪਸੰਦ ਆਉਂਦਾ ਹੈ। 10 ਫਰਵਰੀ ਨੂੰ ਟੈਡੀ ਡੇਅ ਮਨਾਇਆ ਜਾਂਦਾ ਹੈ। ਜੇਕਰ ਦੋਸਤ ਜਾਂ ਪਾਰਟਨਰ ਨੂੰ ਖੁਸ਼ ਕਰਨਾ ਹੈ ਤਾਂ ਟੈਡੀਬੀਅਰ ਬਹੁਤ ਵਧੀਆ ਤੋਹਫਾ ਹੁੰਦਾ ਹੈ। ਟੈਡੀ ਬੀਅਰ ਹਰ ਕਿਸੇ ਦੀ ਪਸੰਦ ਹੈ। ਬੱਚੇ ਤੋਂ ਲੈ ਕੇ ਵੱਡਿਆਂ ਤਕ ਸਭ ਨੂੰ ਪਸੰਦ ਆਉਂਦਾ ਹੈ ਅਤੇ ਹਰ ਕੋਈ ਟੈਡੀ ਦਾ ਦੀਵਾਨਾ ਹੈ। ਇਸ ਲਈ ਅਗਰ ਤੁਸੀਂ ਇਸ ਦਿਨ ਆਪਣੇ ਦੋਸਤ ਜਾਂ ਪਾਰਟਨਰ ਨੂੰ ਕੋਈ ਤੋਹਫਾ ਦੇਣਾ ਚਾਹੁੰਦੇ ਹੋ ਤਾਂ ਇਸ ਤੋਂ ਵਧੀਆ ਕੋਈ ਹੋਰ ਤੋਹਫਾ ਨਹੀਂ ਹੋ ਸਕਦਾ। ਜੇਕਰ ਤੁਸੀਂ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਚਾਹੁੰਦੇ ਹੋ ਜਾਂ ਰੁੱਸੇ ਨੂੰ ਮਨਾਉਣਾ ਚਾਹੁੰਦੇ ਹੋ ਤਾਂ ਉਸ ਨੂੰ ਟੈਡੀ ਬੀਅਰ ਦੇ ਕੇ ਆਪਣੇ ਪਿਆਰ ਦਾ ਅਹਿਸਾਸ ਕਰਾ ਸਕਦੇ ਹੋ।


ਬਾਜ਼ਾਰ 'ਚ ਸਜੇ ਟੈਡੀਬੀਅਰ

ਬਾਜ਼ਾਰ ਵਿਚ ਰੰਗ ਬਿਰੰਗੇ ਟੈਡੀਬੀਅਰ ਸਜ ਗਏ ਹਨ। ਸਾਰਾ ਬਾਜ਼ਾਰ ਸਜਿਆ ਹੋਇਆ ਹੈ। ਵੈਲੇਨਟਾਈਨ ਵੀਕ 'ਚ ਹਰ ਸਾਲ ਬਾਜ਼ਾਰ 'ਚ ਕੁੱਝ ਨਾ ਕੁੱਝ ਨਵਾਂ ਆਉਂਦਾ ਹੈ। ਇਸ ਵਾਰ ਟੈਡੀ ਵਿਚ ਵੀ ਬਹੁਤ ਕੁਝ ਨਵਾਂ ਆਇਆ ਹੈ ਜੋ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਸਿਰ 'ਤੇ ਟੋਪੀ, ਗਲੇ 'ਚ ਰੀਬਨ ਵਾਲੇ ਇਹ ਮੁਲਾਇਮ ਟੈਡੀ ਸਭ ਦਾ ਦਿਲ ਲੁਭਾਅ ਰਹੇ ਹਨ ।

ਇਸ ਦਿਨ ਨੂੰ ਸਾਰੇ ਬਹੁਤ ਉਤਸ਼ਾਹ ਨਾਲ ਮਨਾਉਂਦੇ ਹਨ। ਵੱਡਿਆਂ ਦੇ ਨਾਲ-ਨਾਲ ਛੋਟੇ ਬੱਚੇ ਵੀ ਇਸ ਦਿਨ ਨੂੰ ਬੜੇ ਪਿਆਰ ਨਾਲ ਮਨਾਉਂਦੇ ਹਨ ਕਿਉਂਕਿ ਟੈਡੀ ਬੀਅਰ ਹਰ ਉਮਰ ਦੇ ਲੋਕਾਂ ਨੂੰ ਪਸੰਦ ਆਉਂਦੇ ਹਨ। ਤੋਹਫੇ ਦੇ ਨਾਲ ਨਾਲ ਲੋਕ ਇੱਕ ਦੂਜੇ ਨੂੰ ਮੁਬਾਰਕਬਾਦ ਵੀ ਦਿੰਦੇ ਹਨ। ਇਸ ਅਵਸਰ 'ਤੇ ਲੋਕ ਮੈਸੇਜ ਭੇਜ ਕੇ ਆਪਣੀਆਂ ਖੁਸ਼ੀਆਂ ਨੂੰ ਜਾਹਿਰ ਕਰਦੇ ਹਨ। ਪਾਰਟਨਰ ਦੋਸ਼ ਅਤੇ ਬੱਚੇ ਪਤੀ ਪਤਨੀ ਇਸ ਦਿਨ ਨੂੰ ਬਹੁਤ ਖਾਸ ਬਣਾਉਂਦੇ ਹਨ।


ਕਿਉਂ ਹੈ ਖਾਸ?

ਕੁੜੀਆਂ ਨੂੰ ਟੈਡੀ ਇਸ ਲਈ ਪਸੰਦ ਆਉਂਦੇ ਹਨ ਕਿਉਂਕਿ ਇਹ ਦੇਖਣ ਵਿਚ ਇੰਨੇ ਸੋਹਣੇ ਅਤੇ ਮੁਲਾਇਮ ਹੁੰਦੇ ਹਨ ਕੁੜੀਆਂ ਜ਼ਿਆਦਾਤਰ ਇਸ ਨਾਲ ਸੋਣਾ ਪਸੰਦ ਕਰਦੀਆਂ ਹਨ। ਇਸ ਨੂੰ ਸਰਾਣੇ ਦੇ ਰੂਪ ਵਿਚ ਵੀ ਇਸਤੇਮਾਲ ਕਰਦੀਆਂ ਹਨ। ਇਸ ਲਈ ਉਨ੍ਹਾਂ ਦੇ ਪਾਰਟਨਰ ਉਨ੍ਹਾਂ ਨੂੰ ਟੈਡੀ ਤੋਹਫ਼ੇ ਦੇ ਰੂਪ ਵਿਚ ਦਿੰਦੇ ਹਨ।

ਆਪਣੀ ਭਾਵਨਾਵਾਂ ਨੂੰ ਕਹਿਣ ਦਾ ਤਰੀਕਾ¸ਆਪਣੀ ਭਾਵਨਾਵਾਂ ਨੂੰ ਵਿਅਕਤ ਕਰਨ ਲਈ ਸਭ ਤੋਂ ਵਧੀਆ ਤੋਹਫਾ ਟੈਡੀਬੀਅਰ ਹੈ। ਟੈਡੀ ਡੇਅ ਵਾਲੇ ਦਿਨ ਆਪਣੇ ਪਿਆਰ ਦਾ ਇਜ਼ਹਾਰ ਟੈਡੀ ਵਰਗਾ ਤੋਹਫਾ ਦੇ ਕੇ ਕਰਨਾ ਚਾਹੀਦਾ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਨੇ ਕਿਹਾ ਕਿ ਟੈਡੀ ਵਿਚ ਜ਼ਿਆਦਾ ਮੰਗ ਲਾਲ ਤਾਂ ਗੁਲਾਬੀ ਰੰਗ ਦੀ ਹੈ। ਜ਼ਿਆਦਾਤਰ ਲੋਕੀਂ ਉਹ ਰੰਗ ਦੇ ਟੈਡੀ ਬੀਅਰ ਖਰੀਦ ਕੇ ਲੈ ਕੇ ਜਾ ਰਹੇ ਹਨ।

ਗੁਲਾਬੀ ਰੰਗ : ਗੁਲਾਬੀ ਰੰਗ ਪਿਆਰ ਦਾ ਪ੍ਰਤੀਕ ਹੁੰਦਾ ਹੈ। ਜੇਕਰ ਤੁਸੀਂ ਕਿਸੇ ਨੂੰ ਗੁਲਾਬੀ ਰੰਗ ਦਾ ਟੈਡੀ ਦਿੰਦੇ ਹੋ ਜਾਂ ਕਿਸੇ ਕੋਲ ਲੈਂਦੇ ਹੋ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਤੁਹਾਡਾ ਪਿਆਰ ਅਪਣਾ ਲਿਆ ਹੈ ।

ਲਾਲ ਰੰਗ : ਲਾਲ ਰੰਗ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਇਸ ਲਈ ਪਾਰਟਨਰ ਇਕ ਦੂਜੇ ਨੂੰ ਲਾਲ ਰੰਗ ਦਾ ਟੈਡੀ ਬੀਅਰ ਦਿੰਦੇ ਹਨ ਤਾਂ ਕਿ ਉਨ੍ਹਾਂ ਦੇ ਪਿਆਰ ਨੂੰ ਨਜ਼ਰ ਨਾ ਲੱਗ ਸਕੇ।

Posted By: Amita Verma