ਡਾ. ਸਰਵ ਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਵਸ ਮੌਕੇ ਉਨ੍ਹਾਂ ਦੀ ਯਾਦ ਵਿਚ ਭਾਰਤ 'ਚ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਉਹ ਇਕ ਮਹਾਨ ਅਧਿਆਪਕ ਹੋਣ ਦੇ ਨਾਲ-ਨਾਲ ਆਜ਼ਾਦ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਤੇ ਦੂਜੇ ਰਾਸ਼ਟਰਪਤੀ ਸਨ। ਗੁਰੂ ਦਾ ਹਰ ਇਕ ਜੀਵਨ 'ਚ ਮਹੱਤਵਪੂਰਨ ਸਥਾਨ ਹੁੰਦਾ ਹੈ। ਸਰਵ ਪੱਲੀ ਰਾਧਾ ਕ੍ਰਿਸ਼ਨਨ ਇਕ ਮਹਾਨ ਫ਼ਿਲਾਸਫ਼ਰ ਤੇ ਅਧਿਆਪਕ ਸਨ ਤੇ ਸਿੱਖਿਆ ਨਾਲ ਉਨ੍ਹਾਂ ਦਾ ਕਾਫੀ ਲਗਾਅ ਸੀ


ਅਧਿਆਪਕ ਦਿਵਸ ਦਾ ਇਤਿਹਾਸ


ਅਧਿਆਪਕ ਦਾ ਬੱਚਿਆਂ ਨੂੰ ਇਕ ਜ਼ਿੰਮੇਵਾਰ ਤੇ ਆਦਰਸ਼ ਨਾਗਰਿਕ ਬਣਾਉਣ 'ਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਡਾ. ਰਾਧਾਕ੍ਰਿਸ਼ਨਨ ਨੂੰ ਜਦੋਂ ਉਨ੍ਹਾਂ ਦੇ ਕੁਝ ਦੋਸਤਾਂ ਤੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਜਨਮ ਦਿਨ ਦਾ ਮਨਾਉਣ ਲਈ ਕਿਹਾ ਤਾਂ ਉਨ੍ਹਾਂ ਨੇ ਜਬਾਬ ਦਿੱਤਾ, 'ਤੁਸੀਂ ਸਾਰੇ ਮੇਰੇ ਜਨਮ ਦਿਨ ਨੂੰ ਮਨਾਉਣਾ ਚਾਹੁੰਦੇ ਹੋ ਇਹ ਬਹੁਤ ਹੀ ਖ਼ੁਸ਼ੀ ਵਾਲੀ ਗੱਲ ਹੈ ਪਰ ਜੇਕਰ ਤੁਸੀਂ ਮੇਰੇ ਇਸ ਖ਼ਾਸ ਦਿਨ ਨੂੰ ਅਧਿਆਪਕਾਂ ਦੁਆਰਾ ਪਾਏ ਗਏ ਸਿੱਖਿਆ ਖੇਤਰ 'ਚ ਯੋਗਦਾਨ, ਸਮਰਪਣ ਤੇ ਉਨ੍ਹਾਂ ਦੀ ਮਿਹਨਤ ਨੂੰ ਸਨਮਾਨਿਤ ਕਰਦੇ ਹੋਏ ਮਨਾਇਆ ਜਾਵੇ ਤਾਂ ਮੈਨੂੰ ਹੋਰ ਵੀ ਜ਼ਿਆਦਾ ਪ੍ਰਸੰਨਤਾ ਹੋਵੇਗੀ, ਉਨ੍ਹਾਂ ਦੀ ਇਸੇ ਇਛਾ ਨੂੰ ਧਿਆਨ 'ਚ ਰੱਖਦੇ ਹੋਏ ਸੰਨ 1962 ਤੋਂ ਹਰ ਸਾਲ 5 ਸਤੰਬਰ ਨੂੰ ਪੂਰੇ ਭਾਰਤ 'ਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ।


ਅਧਿਆਪਕ ਦਿਵਸ ਦਾ ਮਹੱਤਵ


ਅਧਿਆਪਕ ਦਿਵਸ ਦੀ ਧੁੰਮ ਪੂਰੇ ਭਾਰਤ 'ਚ ਦੇਖਣ ਨੂੰ ਮਿਲਦੀ ਹੈ। ਮਾਤਾ-ਪਿਤਾ ਤੋਂ ਬਾਅਦ ਗੁਰੂ ਹੀ ਹੁੰਦਾ ਹੈ ਜੋ ਤੁਹਾਨੂੰ ਸਹੀ ਮਾਰਗ ਦਿਖਾਉਂਦਾ ਹੈ ਤੇ ਕਿ ਤਰ੍ਹਾਂ ਉਸ ਨੂੰ ਅੱਗੇ ਜਾ ਕੇ ਸਫਲਤਾ ਪ੍ਰਾਪਤ ਹੋਵੇਗੀ, ਇਹ ਦੱਸਦਾ ਹੈ। ਪੁਰਾਣੇ ਸਮੇਂ 'ਚ ਗੁਰੂਕੁਲ ਜਾ ਕੇ ਸਿੱਖਿਆ ਪ੍ਰਾਪਤ ਕਰਨੀ ਪੈਂਦੀ ਸੀ। ਅਧਿਆਪਕ ਦਿਵਸ ਮੌਕੇ 'ਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਤੋਹਫੇ, ਨਾਚ, ਸੰਗੀਤ ਆਦਿ ਜਿਹੇ ਪ੍ਰੋਗਰਾਮ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਜਾਂਦਾ ਹੈ।


5 ਸਤੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਅਧਿਆਪਕ ਦਿਵਸ


ਸੰਨ 1954 'ਚ ਸਿੱਖਿਆ ਤੇ ਰਾਜਨੀਤੀ 'ਚ ਆਪਣੇ ਯੋਗਦਾਨ ਲਈ ਉਨ੍ਹਾਂ ਨੂੰ ਭਾਰਤ ਸਨਮਾਨ ਨਾਲ ਨਿਵਾਜਿਆ ਗਿਆ। ਡਾ. ਰਾਧਾਕ੍ਰਿਸ਼ਨ ਇਕ ਮਹਾਨ ਲੇਖਕ ਤੇ ਫ਼ਿਲਾਸਫ਼ਰ ਸਨ। ਜਿਨ੍ਹਾਂ ਨੇ ਸਿਆਸਤ 'ਚ ਵੱਡੇ ਅਹੁਦੇ 'ਤੇ ਪਹੁੰਚਣ ਤੋਂ ਬਾਅਦ ਵੀ ਆਪਣੇ ਆਪ ਨੂੰ ਅਧਿਆਪਕ ਹੀ ਮੰਨਿਆ। ਇਸ ਲਈ ਉਨ੍ਹਾਂ ਦੇ ਜਨਮ ਦਿਨ ਭਾਵ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ।

Posted By: Sukhdev Singh