ਨਈ ਦੁਨੀਆ, ਨਵੀਂ ਦਿੱਲੀ : ਹਗ ਡੇਅ ਵੈਸੇ ਤਾਂ ਵੈਲੇਨਟਾਈਨ ਵੀਕ ਦਾ ਬੇਹੱਦ ਅਹਿਮ ਦਿਨ ਹੁੰਦਾ ਹੈ ਅਤੇ ਇਸ ਦਿਨ ਪ੍ਰੇਮੀ ਜੋੜਿਆਂ ਦਾ ਰੋਮਾਂਸ ਜਿਥੇ ਆਪਣੀ ਚਰਮ ਸੀਮਾ ਵੱਲ ਵੱਧਦਾ ਰਿਹਾ ਹੁੰਦਾ ਹੈ ਉਥੇ ਦੁਜੇ ਪਾਸੇ ਕੁਝ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਰੋਜ਼ ਡੇਅ ਤੋਂ ਹੀ ਤਨਹਾਈ ਵਿਚ ਦਿਨ ਲੰਘ ਰਹੇ ਹੁੰਦੇ ਹਨ। ਇਸ ਇਕੱਲੇਪਨ ਅਤੇ ਸਿੰਗਲਜ਼ ਨੂੰ ਲੈ ਕੇ ਜਿਥੇ ਗੂਗਲ ਨੇ ਪਿਛਲੇ ਦਿਨੀਂ ਦਿਲ ਚਾਹਤਾ ਹੈ ਫਿਲਮ ਦਾ ਗਾਣਾ ਤਨਹਾਈ ਸੁਝਾਇਆ ਉਥੇ ਸਿੰਗਲਜ਼ ਲੋਕ ਸੋਸ਼ਲ ਮੀਡੀਆ 'ਤੇ ਆਪਣੀ ਤਨਹਾਈ ਦਾ ਮਜ਼ਾਕ ਉਡਾਉਂਦੇ ਨਜ਼ਰ ਆਏ।

ਹਗ ਡੇਅ 'ਤੇ ਸੋਸ਼ਲ ਮੀਡੀਆ 'ਤੇ ਲੋਕ ਜਿਥੇ ਰੋਮਾਂਟਿਕ ਹਗ ਵਾਲੀਆਂ ਤਸਵੀਰਾਂ ਸ਼ੇਅਰ ਕਰਦੇ ਹਨ ਉਥੇ ਕੁਝ ਹਨ ਜੋ ਬੇਹੱਦ ਫਨੀ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਰਹੇ ਹਨ। ਆਓ ਤੁਹਾਨੂੰ ਵੀ ਲੈ ਚਲਦੇ ਹਾਂ ਇਸ ਦੁਨੀਆ ਵਿਚ ਜਿਥੇ ਰੋਮਾਂਟਿਕ ਸ਼ਾਇਰੀ , ਮੈਸੇਜ ਅਤੇ ਨਾਲ ਹੀ ਤਸਵੀਰਾਂ ਵੀ ਹਨ।

ਇਕ ਯੂਜ਼ਰ ਨੇ ਮੰਕੀ ਬੇਬੀ ਦਾ ਆਪਣੀ ਮਾਂ ਨਾਲ ਕੀਤਾ ਹਗ ਸਾਂਝਾ ਕੀਤਾ ਹੈ।

Posted By: Tejinder Thind