Happy Friendship Day 2020 Quotes, Photos: ਦੁਨੀਆ 'ਚ ਸਾਰੇ ਰਿਸ਼ਤੇ ਉੱਪਰ ਵਾਲੇ ਦੇ ਬਣਾਏ ਹੋਏ ਹਨ। ਮਾਤਾ-ਪਿਤਾ, ਭੈਣ-ਭਰਾ, ਭੂਆ-ਫੁੱਫੜ, ਮਾਮਾ-ਮਾਮੀ, ਦਾਦਾ-ਦਾਦੀ। ਇੱਥੋਂ ਤਕ ਕਿ ਜੀਵਨਸਾਥੀ ਲਈ ਵੀ ਕਿਹਾ ਜਾਂਦਾ ਹੈ ਕਿ ਜੋੜੀਆਂ ਤਾਂ ਉੱਪਰ ਹੀ ਬਣਦੀਆਂ ਹਨ, ਧਰਤੀ 'ਤੇ ਤਾਂ ਸਿਰਫ਼ ਮੁਲਾਕਾਤ ਹੀ ਹੁੰਦੀ ਹੈ। ਹੁਣ ਗੱਲ ਕਰਦੇ ਹਾਂ ਦੋਸਤੀ ਦੀ। ਇਹ ਉਹ ਰਿਸ਼ਤਾ ਹੈ, ਜੋ ਇਨਸਾਨ ਖ਼ੁਦ ਬਣਾਉਂਦਾ ਹੈ। ਇਸ ਨੂੰ ਇਨਸਾਨ ਦੀ ਅਸਲੀ ਦੌਲਤ ਕਿਹਾ ਜਾਂਦਾ ਹੈ। ਨਾ ਪੈਸੇ, ਨਾ ਘਰ, ਨਾ ਦੁਕਾਨ.. ਤੁਹਾਡੇ ਦੋਸਤ ਹੀ ਤੁਹਾਡੀ ਅਸਲ ਪੂੰਜੀ ਹੈ। ਜ਼ਿੰਦਗੀ 'ਚ ਕਿਸ ਦੇ ਕਿਸ ਤਰ੍ਹਾਂ ਦੇ ਦੋਸਤ ਹਨ, ਇਹ ਬਹੁਤ ਮਾਇਨੇ ਰੱਖਦਾ ਹੈ। ਕੋਰੋਨਾ ਦੇ ਕਹਿਰ 'ਚ ਜਦੋਂ ਦੋਸਤਾਂ ਨਾਲ ਮੁਲਾਕਾਤ ਨਾ ਹੋ ਰਹੀ ਹੋਵੇ ਤਾਂ ਕੁਝ ਚੰਗਾ ਲਿਖ ਕੇ ਭੇਜਣਾ ਤਾਂ ਬਣਦਾ ਹੀ ਹੈ।

- ਡੋਨਾ ਰੋਬਾਰਟਸ ਨੇ ਦੋਸਤੀ 'ਤੇ ਲਿਖਿਆ ਹੈ ਕਿ ਇਕ ਦੋਸਤ ਮੇਰੇ ਦਿਲ ਦਾ ਗੀਤ ਜਾਣਦਾ ਹੈ ਤੇ ਜਦੋਂ ਮੇਰੀ ਯਾਦਦਾਸ਼ਤ ਚਲੇ ਜਾਂਦੀ ਹੈ ਤਾਂ ਉਹ ਮੇਰੇ ਲਈ ਗਾਉਂਦਾ ਹੈ।

- ਮਾਈਲਸ ਫਰੈਂਕਲਿਨ ਨੇ ਦੋਸਤੀ 'ਤੇ ਲਿਖਿਆ ਹੈ ਕਿ ਕਿਸੇ ਨਾਲ ਆਪਣੀ ਗੱਲ ਸ਼ੇਅਰ ਕਰਨਾ ਮਨੁੱਖ ਦੀਆਂ ਮੁੱਢਲੀਆਂ ਜ਼ਰੂਰਤਾਂ 'ਚੋਂ ਇਕ ਹੈ।

ਦੋਸਤੀ ਅਸਲ 'ਚ ਬਹੁਤ ਮਹੱਤਵ ਰੱਖਦੀ ਹੈ। ਸੁੱਖ-ਦੁੱਖ ਦਾ ਜੋ ਸਾਥੀ ਹੈ, ਉਹ ਸੱਚਾ ਦੋਸਤ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜੋ ਗੱਲ ਕਿਸੇ ਹੋਰ ਨੂੰ ਨਹੀਂ ਕਹੀ ਜਾ ਸਕਦੀ, ਉਹ ਆਪਣੇ ਦੋਸਤ ਨਾਲ ਆਸਾਨੀ ਨਾਲ ਸ਼ੇਅਰ ਕਰ ਲਈ ਜਾਂਦੀ ਹੈ। ਹਾਲਾਂਕਿ ਏਥਲ ਬੈਰੀਮੋਰ ਦਾ ਦੋਸਤੀ 'ਤੇ ਕਥਿਨ ਹੈ-ਦੋਸਤ ਬਣਾਉਣ ਦਾ ਸਭ ਤੋਂ ਵਧੀਆ ਸਮਾਂ ਹੁੰਦਾ ਹੈ, ਉਨ੍ਹਾਂ ਨੂੰ ਜ਼ਰੂਰਤ ਪੈਣ ਤੋਂ ਪਹਿਲਾਂ।

ਖਲੀਲ ਜਿਬਰਾਨ ਵੀ ਦੋਸਤੀ 'ਤੇ ਵਧੀਆ ਵਿਚਾਰ ਰੱਖਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋਸਤੀ ਦੀ ਮਿਠਾਸ 'ਚ ਥੋੜ੍ਹਾ ਜਿਹਾ ਹਾਸਾ-ਮਜ਼ਾਕ ਹੋਣ ਦਿਓ ਕਿਉਂਕਿ ਛੋਟੀਆਂ-ਛੋਟੀਆਂ ਚੀਜ਼ਾਂ ਦੀ ਉਮੀਦ 'ਚ ਦਿਲ ਆਪਣੀ ਸਵੇਰ ਲੱਭ ਲੈਂਦਾ ਹੈ ਤੇ ਦਿਲ ਖਿੜ ਜਾਂਦਾ ਹੈ।

Posted By: Harjinder Sodhi