ਜੇਐੱਨਐੱਨ, ਨਵੀਂ ਦਿੱਲੀ : ਭਾਰਤ ਅੱਜ (22 ਸਤੰਬਰ) ਬੇਟੀ ਦਿਵਸ (Daughter's Day) ਮਨਾ ਰਿਹਾ ਹੈ। ਧੀਆਂ ਨੂੰ ਸਮਰਪਿਤ ਇਸ ਦਿਨ ਨੂੰ ਬਾਕੀ ਦੇਸ਼ਾਂ 'ਚ ਵੱਖੋ-ਵੱਖਰੇ ਦਿਨ ਮਨਾਇਆ ਜਾਂਦਾ ਹੈ। ਸਤੰਬਰ ਮਹੀਨੇ ਦੇ ਅਖੀਰਲੇ ਐਤਵਾਰ ਨੂੰ Daughter's Day ਮਨਾਇਆ ਜਾਂਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ 28 ਸਤੰਬਰ ਨੂੰ World Daughters Day ਮਨਾਇਆ ਜਾਵੇਗਾ।

ਸਭ ਤੋਂ ਪਹਿਲਾਂ ਜਾਣਦੇ ਹਾਂ ਆਖ਼ਿਰ ਡਾਟਰਜ਼ ਡੇਅ ਕਿਉਂ ਮਨਾਇਆ ਜਾਂਦਾ ਹੈ...

ਜਿਵੇਂ ਮਾਤਾ-ਪਿਤਾ ਪ੍ਰਤੀ ਪਿਆਰ ਜ਼ਾਹਿਰ ਕਰਨ ਲਈ ਅਲੱਗ-ਅਲੱਗ ਦਿਨ Father's Day ਅਤੇ Mother's Day ਮਨਾਇਆ ਜਾਂਦਾ ਹੈ, ਠੀਕ ਉਸੇ ਤਰ੍ਹਾਂ ਧੀਆਂ ਪ੍ਰਤੀ ਪਿਆਰ ਜ਼ਾਹਿਰ ਕਰਨ ਲਈ Daughter's Day ਮਨਾਇਆ ਜਾਂਦਾ ਹੈ। ਭਾਰਤ 'ਚ ਇਸ ਨੂੰ ਮਨਾਉਣ ਦੀ ਖ਼ਾਸ ਵਜ੍ਹਾ ਇਹ ਹੈ ਕਿ ਇਸ ਦਿਨ ਰਾਹੀਂ ਲੋਕਾਂ ਨੂੰ ਧੀਆਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ।

ਅਸਲ ਵਿਚ ਬੇਟੀ ਨੂੰ ਨਾ ਪੜ੍ਹਾਉਣਾ, ਜਨਮ ਤੋਂ ਪਹਿਲਾਂ ਉਸ ਨੂੰ ਮਾਰ ਦੇਣਾ, ਉਸ 'ਤੇ ਘਰੇਲੂ ਹਿੰਸਾ, ਦਾਜ ਅਤੇ ਜਿਨਸੀ ਸ਼ੋਸ਼ਣ ਵਰਗੀਆਂ ਘਟਨਾਵਾਂ ਤੋਂ ਉਨ੍ਹਾਂ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ।

ਉਂਝ ਤਾਂ ਪਿਓ-ਧੀ ਦਾ ਰਿਸ਼ਤਾ ਬੇਹੱਦ ਖ਼ਾਸ ਹੈ ਪਰ ਤੁਸੀਂ ਇਨ੍ਹਾਂ ਸੁਨੇਹਿਆਂ ਜ਼ਰੀਏ ਅੱਜ ਉਨ੍ਹਾਂ ਨੂੰ ਹੋਰ ਖ਼ਾਸ ਮਹਿਸੂਸ ਕਰਵਾਓ।

1. ਉਂਝ ਤਾਂ ਹਰ ਦਿਨ ਖਾਸ ਹੈ,

ਮੇਰਾ ਪਰਿਵਾਰ ਜੋ ਮੇਰੇ ਪਾਸ ਹੈ,

ਪਰ ਅੱਜ ਮੈਂ ਕੁਝ ਕਹਿਣਾ ਹੈ ਮੇਰੀ ਧੀ ਨੂੰ,

ਮੈਨੂੰ ਮਾਣ ਐ ਉਸ 'ਤੇ, ਉਸ ਦੇ ਹਰ ਦਰਦ ਦਾ ਅਹਿਸਾਸ ਹੈ,

ਹੈੱਪੀ ਡਾਟਰਜ਼ ਡੇਅ!!

2. ਧੀਆਂ ਸਭ ਦੇ ਨਸੀਬ 'ਚ ਕਿੱਥੇ ਹੁੰਦੀਆਂ,

ਘਰ ਖ਼ੁਦਾ ਨੂੰ ਜੋ ਪਸੰਦ ਆਏ ਉੱਥੇ ਹੁੰਦੀਆਂ,

ਪੁੱਤਰ ਕਿਸਮਤ ਨਾਲ ਹੁੰਦੇ,

ਪਰ ਧੀਆਂ ਖ਼ੁਸ਼ਕਿਸਮਤੀ ਨਾਲ ਹੁੰਦੀਆਂ,

ਜ਼ਰੂਰੀ ਨਹੀਂ ਰੋਸ਼ਨੀ ਚਿਰਾਗਾਂ ਨਾਲ ਹੀ ਹੋਵੇ,

ਧੀਆਂ ਵੀ ਘਰ 'ਚ ਚਾਨਣ ਕਰਦੀਆਂ

ਇਕ ਮਿੱਠੀ ਜਿਹੀ ਮੁਸਕਾਨ ਹੈ ਧੀ,

ਇਹ ਸੱਚ ਹੈ ਕਿ ਮਹਿਮਾਨ ਹੀ ਧੀ,

ਉਸ ਘਰ ਦੀ ਪਛਾਣ ਬਣਨ ਚੱਲੀ,

ਜਿਸ ਘਰ ਤੋਂ ਅਣਜਾਣ ਹੈ ਧੀ।

ਹੈੱਪੀ ਡਾਟਰਜ਼ ਡੇਅ 2019!

3. ਮਾਂ ਦੇ ਦਿਲ ਦਾ ਟੁੱਕੜਾ,

ਤੇ ਪਾਪਾ ਦੀ ਪਰੀ ਹੁੰਦੀ ਹੈ ਧੀ,

ਹੈੱਪੀ ਡਾਟਰਜ਼ ਡੇਅ 2019।

Posted By: Seema Anand