Rabindranath Tagore birth anniversary: ਮਹਾਨ ਕਵੀ ਰਵਿੰਦਰਨਾਥ ਟੈਗੋਰ ਦੀ ਅੱਜ ਜੈਅੰਤੀ ਹੈ। ਰਵਿੰਦਰਨਾਥ ਟੈਗੋਰ ਦਾ ਜਨਮ 7 ਮਈ 1861 ਨੂੰ ਕੋਲਕਾਤਾ 'ਚ ਹੋਇਆ ਸੀ। ਉਨ੍ਹਾਂ ਪਹਿਲੀ ਕਵਿਤਾ ਸਿਰਫ਼ ਅੱਠ ਸਾਲ ਦੀ ਉਮਰ 'ਚ ਲਿਖ ਲਈ ਸੀ। ਟੈਗੋਰ ਨੇ 2000 ਤੋਂ ਵੱਧ ਗੀਤਾਂ ਦੀ ਰਚਨਾ ਕੀਤੀ। 7 ਅਗਸਤ 1941 ਨੂੰ ਕੋਲਕਾਤਾ 'ਚ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਭਾਰਤ ਦੇ ਵਾਇਸਰਾਏ ਲਾਰਡ ਕਰਜ਼ਨ ਦੀ ਨੀਤੀ 'ਡਿਵਾਈਡ ਐਂਡ ਰੂਲ' ਖ਼ਿਲਾਫ਼ ਅੰਦਲੋਨ ਦਾ ਆਗਾਜ਼ ਕੋਲਕਾਤਾ ਦੀ ਧਰਤੀ ਤੋਂ 16 ਅਕਤੂਬਰ 1905 'ਚ ਭਾਰਤ ਤੇ ਬੰਗਲਾਦੇਸ਼ ਦੇ ਰਾਸ਼ਟਰੀ ਗੀਤ ਦੇ ਸਿਰਜਕ ਰਵਿੰਦਰਨਾਥ ਟੈਗੋਰ ਨੇ ਕੀਤਾ ਸੀ।

ਗੁਰੂਦੇਵ ਟੈਗੋਰ ਦੀਆਂ ਕਵਿਤਾਵਾਂ 'ਚ ਸਾਨੂੰ ਹੋਂਦ ਦੀ ਅਸੀਮ ਸੁੰਦਰਤਾ ਤੇ ਭਗਤੀ ਦੇ ਦਰਸ਼ਨ ਹੁੰਦੇ ਹਨ। ਕੀ ਇਸੇ ਅਸੀਮ ਸੁੰਦਰਤਾ ਦਾ ਅਨੁਭਵ ਉਨ੍ਹਾਂ ਆਪਣੇ ਅੰਦਰ ਵੀ ਕੀਤਾ ਸੀ? ਉਨ੍ਹਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਕੁਦਰਤ ਦੀ ਸੁੰਦਰਤਾ ਨਾਲ ਜੁੜੀਆਂ ਹਨ। ਉਹ ਅਕਸਰ ਦੈਵੀ, ਹੋਂਦ, ਕੁਦਰਤ ਤੇ ਸੁੰਦਰਤਾ ਸਮੇਤ ਤਮਾਮ ਚੀਜ਼ਾਂ ਬਾਰੇ ਬਹੁਤ ਕੁਝ ਕਹਿੰਦੇ ਸਨ ਜਦਕਿ ਖ਼ੁਦ ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਦਾ ਕੋਈ ਅਨੁਭਵ ਨਹੀਂ ਸੀ। ਉੱਥੇ ਹੀ ਲਾਗੇ ਇਕ ਬਜ਼ੁਰਗ ਵਿਅਕਤੀ ਰਹਿੰਦਾ ਸੀ ਜੋ ਖ਼ੁਦ ਇਕ ਸਿੱਧ ਵਿਅਕਤੀ ਸੀ। ਉਹ ਬਜ਼ੁਰਗ ਉਨ੍ਹਾਂ ਦੇ ਦੂਰ ਦੇ ਰਿਸ਼ਤੇਦਾਰ ਸਨ। ਜਦ ਵੀ ਟੈਗੋਰ ਕਿਤੇ ਭਾਸ਼ਣ ਦੇਣ ਜਾਂਦੇ ਤਾਂ ਉਹ ਬਜ਼ੁਰਗ ਸੱਜਣ ਵੀ ਉੱਥੇ ਪਹੁੰਚ ਜਾਂਦੇ ਸਨ ਅਤੇ ਉਨ੍ਹਾਂ ਨੂੰ ਦੇਖਦੇ ਰਹਿੰਦੇ। ਉੱਥੇ ਹੀ ਰਵਿੰਦਰਨਾਥ ਟੈਗੋਰ ਉਨ੍ਹਾਂ ਵੱਲ ਦੇਖਦੇ ਤਾਂ ਅਚਾਨਕ ਅਸਹਿਜ ਹੋ ਜਾਂਦੇ।

ਇਹੀ ਨਹੀਂ, ਸਮੇਂ-ਸਮੇਂ 'ਤੇ ਉਹ ਬਜ਼ੁਰਗ ਮੌਕਾ ਮਿਲਦੇ ਹੀ ਟੈਗੋਰ ਤੋਂ ਸਵਾਲ ਕਰਨ ਲਗਦੇ ਕਿ ਤੁਸੀਂ ਸੱਚ ਬਾਰੇ ਇੰਨੀ ਗੱਲ ਕਰਦੇ ਹੋ, ਪਰ ਕੀ ਸੱਚਮੁੱਚ ਤੁਸੀਂ ਸੱਚ ਬਾਰੇ ਜਾਣਦੇ ਹੋ? ਟੈਗੋਰ ਨੂੰ ਪੱਕੇ ਤੌਰ 'ਤੇ ਇਹ ਪਤਾ ਨਹੀਂ ਸੀ ਕਿ ਉਹ ਬਜ਼ੁਰਗ ਹਨ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ। ਹਾਲਾਂਕਿ ਟੈਗੋਰ ਇੰਨੇ ਮਹਾਨ ਲੇਖਕ ਸਨ ਕਿ ਜਦੋਂ ਤੁਸੀਂ ਉਨ੍ਹਾਂ ਦੀ ਕਵਿਤਾ ਪੜ੍ਹਦੇ ਹੋ ਤਾਂ ਕਿਤਿਓਂ ਵੀ ਇਹ ਪਤਾ ਨਹੀਂ ਲਗਦਾ ਕਿ ਬਿਨਾਂ ਅਨੁਭਵ ਜਾਂ ਬਿਨਾਂ ਜਾਣੇ ਉਨ੍ਹਾਂ ਅਜਿਹੀਆਂ ਗੱਲਾਂ ਲਿਖੀਆਂ ਹੋਣਗੀਆਂ। ਇਸ ਦੇ ਬਾਵਜੂਦ ਉਹ ਬਜ਼ੁਰਗ ਉਨ੍ਹਾਂ ਤੋਂ ਇਸ ਸਬੰਧੀ ਲਗਾਤਾਰ ਸਵਾਲ ਕਰਦਾ ਰਹਿੰਦਾ। ਇਸ ਲਈ ਜਦੋਂ ਵੀ ਗੁਰੂਦੇਵ ਦੀਆਂ ਨਜ਼ਰਾਂ ਉਨ੍ਹਾਂ ਨਾਲ ਮਿਲਦੀਆਂ, ਉਹ ਅੱਛ ਉੱਠਦੇ। ਹਾਲਾਂਕਿ ਹੌਲੀ-ਹੌਲੀ ਉਨ੍ਹਾਂ ਅੰਦਰ ਵੀ ਉਸ ਨੂੰ ਲੈ ਕੇ ਇਕ ਖੋਜ ਸ਼ੁਰੂ ਹੋ ਚੁੱਕੀ ਸੀ ਕਿ ਆਖ਼ਿਰ ਉਹ ਕੀ ਹਨ, ਜਿਸ ਬਾਰੇ ਮੈਂ ਗੱਲ ਕਰਦਾ ਹਾਂ ਪਰ ਉਸ ਨੂੰ ਜਾਣਦਾ ਨਹੀਂ ਹਾਂ।

ਇਕ ਦਿਨ ਬਾਰਿਸ਼ ਹੋਈ ਅਤੇ ਫਿਰ ਰੁਕ ਗਈ। ਟੈਗੋਰ ਨੂੰ ਹਮੇਸ਼ਾ ਨਦੀ ਕਿਨਾਰੇ ਸੂਰਜ ਡੁੱਬਦਾ ਦੇਖਣਾ ਚੰਗਾ ਲਗਦਾ ਸੀ। ਉਸ ਦਿਨ ਵੀ ਟੈਗੋਰ ਸੂਰਜ ਡੁੱਬਣ ਦਾ ਨਜ਼ਾਰਾਂ ਦੇਖਣ ਨਦੀ ਕਿਨਾਰੇ ਚਲਦੇ ਜਾ ਰਹੇ ਸਨ। ਰਸਤੇ 'ਚ ਕਾਫ਼ੀ ਟੋਏ ਸਨ, ਜੋ ਪਾਣੀ ਨਾਲ ਭਰੇ ਸਨ। ਟੈਗੋਰ ਉਨ੍ਹਾਂ ਟੋਇਆਂ ਤੋਂ ਬਚਦੇ ਹੋਏ ਸੁੱਕੀ ਜਗ੍ਹਾ ਤਲਾਸ਼ਦੇ ਹੋਏ ਅੱਗੇ ਵਧ ਰਹੇ ਸਨ। ਉਦੋਂ ਹੀ ਉਨ੍ਹਾਂ ਦੀ ਨਜ਼ਰ ਪਾਣੀ ਨਾਲ ਭਰੇ ਇਕ ਟੋਏ 'ਤੇ ਪਈ, ਜਿੱਥੇ ਕੁਦਰਤ ਦਾ ਪੂਰਾ ਪ੍ਰਤੀਬਿੰਬ ਉਸ ਵਿਚੋਂ ਝਲਕ ਰਿਹਾ ਸੀ।

ਇਹ ਦੇਖ ਕੇ ਉਨ੍ਹਾਂ ਅੰਦਰ ਬਹੁਤ ਕੁਝ ਅਜੀਬ ਜਿਹਾ ਘਟਣ ਲੱਗਾ। ਇਸ ਤੋਂ ਬਾਅਦ ਉਹ ਸਿੱਧੇ ਉਸ ਬਜ਼ੁਰਗ ਦੇ ਘਰ ਗਏ ਅਤੇ ਜਾ ਕੇ ਦਰਵਾਜ਼ਾ ਖੜਕਾਉਣ ਲੱਗੇ। ਇਹ ਦੇਖ ਟੈਗੋਰ ਨੂੰ ਸਮਝ 'ਚ ਆ ਗਿਆ ਕਿ ਬਜ਼ੁਰਗ ਉਨ੍ਹਾਂ ਨੂੰ ਕਿਨ੍ਹਾਂ ਅੱਖਾਂ ਰਾਹੀਂ ਚੀਜ਼ਾਂ ਨੂੰ ਦੇਖਣ ਬਾਰੇ ਕਹਿੰਦੇ ਸਨ। ਬਜ਼ੁਰਗ ਨੇ ਦਰਵਾਜ਼ਾ ਖੋਲ੍ਹਿਆ, ਇਕ ਨਜ਼ਰ ਟੈਗੋਰ ਨੂੰ ਦੇਖਿਆ ਤੇ ਫਿਰ ਬੋਲੇ, 'ਹੁਣ ਤੁਸੀਂ ਆ ਸਕਦੇ ਹੋ, ਕਿਉਂਕਿ ਤੁਸੀਂ ਸੱਚਮੁੱਚ ਸੱਚ ਜਾਣ ਚੁੱਕੇ ਹੋ। ਇਹ ਤੁਹਾਡੀਆਂ ਅੱਖਾਂ 'ਚ ਸਪੱਸ਼ਟ ਦਿਖਾਈ ਦੇ ਰਿਹਾ ਹੈ।' ਇਸ ਤੋਂ ਬਾਅਦ ਰਵਿੰਦਰ ਨਾਥ ਟੈਗੋਰ ਨੇ ਨਜ਼ਰੀਆ ਹੀ ਬਦਲ ਗਿਆ।

ਸਾਹਿਤ ਦੀ ਸ਼ਾਇਦ ਹੀ ਕੋਈ ਅਜਿਹੀ ਵਿਧਾ ਹੈ ਜਿਸ ਵਿਚ ਉਨ੍ਹਾਂ ਦੀਆਂ ਰਚਨਾਵਾਂ ਨਹੀਂ ਹਨ। ਗੁਰੂਦੇਵ ਨੇ ਕਵਿਤਾ, ਗੀਤ, ਕਹਾਣੀ, ਨਾਵਲ, ਨਾਟਕ ਆਦਿ ਸਾਰੀਆਂ ਵਿਧਾਵਾਂ 'ਚ ਸਿਰਜਣਾ ਕੀਤੀ ਹੈ। ਉਨ੍ਹਾਂ ਦੀਆਂ ਕਈ ਰਚਨਾਵਾਂ ਦਾ ਅੰਗਰੇਜ਼ੀ 'ਚ ਵੀ ਅਨੁਵਾਦ ਕੀਤਾ ਗਿਆ ਹੈ। ਅੰਗਰੇਜ਼ੀ ਤੋਂ ਬਾਅਦ ਪੂਰੀ ਦੁਨੀਆ 'ਚ ਉਨ੍ਹਾਂ ਦੀ ਪ੍ਰਤਿਭਾ ਨੂੰ ਜਾਣ ਲਿਆ। ਨੋਬਲ ਪੁਰਸਕਾਰ ਪ੍ਰਾਪਤ ਟੈਗੋਰ ਦੁਨੀਆ ਦੇ ਇਕਲੌਤੇ ਅਜਿਹੇ ਕਵੀ ਹਨ ਜਿਨ੍ਹਾਂ ਦੀਆਂ ਰਚਨਾਵਾਂ ਨੂੰ ਦੋ ਦੇਸ਼ਾਂ ਨੇ ਆਪਣਾ ਰਾਸ਼ਟਰੀ ਗੀਤ ਬਣਾਇਆ।

Posted By: Tejinder Thind