ਪੀਟੀਆਈ, ਨਵੀਂ ਦਿੱਲੀ : ਭਾਰਤ ’ਚ ਇਲੈਕਟਿ੍ਰਕ ਵਾਹਨਾਂ ਦੀ ਮਜ਼ਬੂਤੀ ਦਾ ਸਿਲਸਿਲਾ ਜਾਰੀ ਹੈ, ਇਸ ਦਿਸ਼ਾ ’ਚ ਲਗਾਤਾਰ ਕਦਮ ਅੱਗੇ ਵਧਾਏ ਜਾ ਰਹੇ ਹਨ, ਹਾਲ ਹੀ ’ਚ Development and Tourism Governance Authority ( SOUADTGA) ਨੇ ਕਿਹਾ ਕਿ ‘ਉਹ ਗੁਜਰਾਤ ਦੇ ਕੇਵੜਿਆ ’ਚ ਦੇਸ਼ ਦਾ ਪਹਿਲਾ ਇਲੈਕਟ੍ਰਿਕ ਵਾਹਨ ਖੇਤਰ ਵਿਕਸਿਤ ਕਰੇਗੀ। ਅਥਾਰਿਟੀ ਨੇ ਆਪਣੇ ਬਿਆਨ ’ਚ ਕਿਹਾ ਕਿ ਗੁਜਰਾਤ ਦੇ ਨਰਮਦਾ ਜ਼ਿਲ੍ਹੇ ਦੇ ਕੇਵੜਿਆ ’ਚ 182 ਮੀਟਰ ਉੱਚੇ Statue of Unity ਦੇ ਨੇੜਲੇ ਇਲਾਕਿਆਂ ਨੂੰ ਇਲੈਕਟ੍ਰਿਕ-ਵ੍ਹੀਕਲ-ਓਨਲੀ ਏਰੀਏ ’ਚ ਬਦਲਿਆ ਜਾਵੇਗਾ।’

ਜਾਣਕਾਰੀ ਲਈ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕਿਹਾ ਗਿਆ ਸੀ ਕਿ ਕੇਵੜਿਆ ਜਿਸ ’ਚ ਦੁਨੀਆ ਦੀ ਸਭ ਤੋਂ ਉੱਚੀ ਸਟੈਚੂ ਆਫ ਯੂਨਿਟੀ ਹੈ, ਦੇਸ਼ ਦਾ ਪਹਿਲਾ ਇਲੈਕਟ੍ਰਿਕ ਵਾਹਨ ਸ਼ਹਿਰ ਬਣਾਇਆ ਜਾਵੇਗੀ। ਉਥੇ ਹੀ ਸ਼ਨੀਵਾਰ ਨੂੰ ਵਿਸ਼ਵ ਵਾਤਾਵਰਨ ਦਿਵਸ ਮੌਕੇ ਇਥੇਨਾਲ ਬਲੇਂਡਿੰਗ ਰੋਡ ਮੈਪ 2020-25 ’ਤੇ ਬੋਲਦੇ ਹੋਏ ਮੋਦੀ ਜੀ ਨੇ ਕਿਹਾ ਸੀ ਕਿ ‘ਕੇਵੜਿਆ ’ਚ ਬੈਟਰੀ ਅਧਾਰਿਤ ਬੱਸਾਂ, ਦੁਪਹਿਆ, ਚਾਰ-ਪਹੀਆ ਵਾਹਨ ਚਲਾਉਣ ਲਈ ਜ਼ਰੂਰੀ ਬੁਨਿਆਦੀ ਢਾਂਚਾ ਉਪਲੱਬਧ ਕਰਵਾਇਆ ਜਾ ਰਿਹਾ ਹੈ।’

ਕੇਵੜਿਆ-ਹੈੱਡਕੁਆਰਟਰ SOUADTGA ਨੂੰ ਸਰਦਾਰ ਵੱਲਭਭਾਈ ਪਟੇਲ ਦੀ ਪ੍ਰਤਿਮਾ ਦੇ ਆਸਪਾਸ ਦੇ ਖੇਤਰ ’ਚ ਵਿਕਾਸ ਯੋਜਨਾਵਾਂ ਅਤੇ ਟੂਰਿਸਟ ਦਾ ਪ੍ਰਬੰਧਨ ਕਰਨ ਦਾ ਅਧਿਕਾਰ ਹੈ। ਇਸ ਅਧਿਕਾਰ ਤਹਿਤ ਖੇਤਰ ’ਚ ਸਿਰਫ਼ ਇਲੈਕਟ੍ਰਿਕ ਵਾਹਨਾਂ ਨੂੰ ਚਲਾਉਣ ਦੀ ਆਗਿਆ ਹੋਵੇਗੀ। ਉਥੇ ਹੀ ਯਾਤਰੀਆਂ ਲਈ ਉਪਲੱਬਧ ਕਰਵਾਈਆਂ ਗਈਆਂ ਬੱਸਾਂ ਵੀ ਡੀਜ਼ਲ ਦੀ ਥਾਂ ਬੈਟਰੀ ਪਾਵਰ ਨਾਲ ਚੱਲਣਗੀਆਂ। ਨਾਲ ਹੀ ਇਸ ਖੇਤਰ ਦੇ ਵਾਸੀਆਂ ਨੂੰ ਤਿੰਨ-ਪਹੀਆ ਈ-ਵਾਹਨ ਖ਼ਰੀਦਣ ਲਈ ਸਰਕਾਰ ਵੱਲੋਂ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗੀ।

Posted By: Ramanjit Kaur