ਜ਼ਮਾਨੇ ਦੇ ਨਾਲ ਚੱਲਣਾ ਕੋਈ ਮਾੜੀ ਗੱਲ ਨਹੀਂ ਪਰ ਜੇਕਰ ਅਸੀਂ ਕਿਸੇ ਵੀ ਤਰ੍ਹਾਂ ਦੇ ਕੰਮ ਵਿਚ ਉਸ ਦੀ ਹੱਦ ਤੋਂ ਵੱਧ ਜਾਂਦੇ ਹਾਂ ਤਾਂ ਉਸ ਦੇ ਆਉਣ ਵਾਲੇ ਨਤੀਜੇ ਬਹੁਤੇ ਵਧੀਆ ਨਹੀਂ ਹੁੰਦੇਕੋਈ ਸਮਾਂ ਸੀ ਜਦੋਂ ਪਿੰਡਾਂ ਦੇ ਨੌਜਵਾਨ ਵਿਹਲੇ ਹੁੰਦੇ ਸਨ ਤਾਂ ਉਹ ਸਕੂਲ ਦੀ ਗਰਾਊਂਡ ਜਾਂ ਕਿਸੇ ਖੁੱਲ੍ਹੀ ਜਿਹੀ ਜਗ੍ਹਾ 'ਤੇ ਜਾ ਕੇ ਕਿਸੇ ਨਾ ਕਿਸੇ ਖੇਡ ਵਿਚ ਭਾਗ ਲੈਣ ਨੂੰ ਤਰਜੀਹ ਦਿੰਦੇ ਸਨ ਜਿਸ ਨਾਲ ਉਨ੍ਹਾਂ ਨੂੰ ਸਰੀਰਿਕ ਫੁਰਤੀ ਵੀ ਮਿਲਦੀ ਤੇ ਉਨ੍ਹਾਂ ਦਾ ਸਮਾਂ ਵੀ ਗੁਜ਼ਰ ਜਾਂਦਾ

ਇੰਟਰਨੈੱਟ ਤੇ ਐਂਡਰਾਇਡ ਫੋਨ

ਅਜੋਕੇ ਜ਼ਮਾਨੇ ਵਿਚ ਬੇਸ਼ੱਕ ਉਕਤ ਤਰੀਕੇ ਨੂੰ ਨੌਜਵਾਨਾਂ ਨੇ ਬਿਲਕੁਲ ਤਾਂ ਨਹੀਂ ਵਿਸਾਰਿਆ ਪਰ ਇੰਟਰਨੈੱਟ ਤੇ ਐਂਡਰਾਇਡ ਫੋਨਾਂ ਦੇ ਵਧ ਰਹੇ ਪ੍ਰਭਾਵ ਨੇ ਉਨ੍ਹਾਂ ਨੂੰ ਆਪਣੀ ਜਕੜ ਵਿਚ ਜ਼ਰੂਰ ਲੈ ਲਿਆ ਹੈਇਸ ਬਿਮਾਰੀ ਦਾ ਸ਼ਿਕਾਰ ਇਕੱਲੇ ਨੌਜਵਾਨ ਹੀ ਨਹੀਂ ਬਲਕਿ ਸਕੂਲਾਂ ਵਿਚ ਪੜ੍ਹਨ ਵਾਲੇ ਛੋਟੇ ਬੱਚੇ ਵੀ ਇਨ੍ਹਾਂ ਦੀ ਵਰਤੋਂ ਕਰਨ ਨੂੰ ਪੜ੍ਹਾਈ ਤੋਂ ਵੱਧ ਤਰਜੀਹ ਦੇ ਰਹੇ ਹਨਪਿੰਡਾਂ ਵਿਚ ਬਹੁਤ ਸਾਰੇ ਨੌਜਵਾਨ ਤੇ ਬੱਚੇ ਟੋਲੀਆਂ ਦੇ ਰੂਪ ਵਿਚ ਇਕ-ਦੂਜੇ ਤੋਂ ਬੇਖ਼ਬਰ ਐਂਡਰਾਇਡ ਫੋਨਾਂ ਨਾਲ ਚਿੰਬੜੇ ਹੋਏ ਮਿਲਣਗੇ

ਵਿਦਿਅਕ ਅਦਾਰੇ

ਫੇਸਬੁੱਕ, ਇੰਟਾਗ੍ਰਾਮ, ਵ੍ਹਟਸਐਪ ਦੀ ਵਧ ਰਹੀ ਲੋਕ-ਪ੍ਰਿਯਤਾ ਨੇ ਇਨ੍ਹਾਂ ਬੱਚਿਆਂ ਨੂੰ ਪਾਗ਼ਲ ਕਰ ਦਿੱਤਾ ਹੈਸਕੂਲਾਂ ਤੇ ਕਾਲਜਾਂ ਵਿਚ ਜਿੱਥੇ ਬਹੁਤੇ ਅਧਿਆਪਕ ਇਨ੍ਹਾਂ ਫੋਨਾਂ ਦੀ ਸ਼ਰੇਆਮ ਵਰਤੋਂ ਕਰ ਰਹੇ ਹਨ ਉੱਥੇ ਬਹੁਤ ਸਾਰੇ ਬੱਚੇ ਵੀ ਵੱਡੇ ਵਿਦਿਅਕ ਅਦਾਰਿਆਂ ਵਿਚ ਲੱਗੇ ਹੋਏ ਵਾਈ-ਫਾਈ ਕੁਨੈਕਸ਼ਨਾਂ ਦਾ ਲਾਹਾ ਲੈਣ ਤੋਂ ਪਿੱਛੇ ਨਹੀਂ ਹਨਸ਼ਹਿਰ ਤੇ ਪਿੰਡ ਦਾ ਹਰ 10 ਸਾਲ ਤੋਂ ਵੱਡੀ ਉਮਰ ਦਾ ਸ਼ਖ਼ਸ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹੈਬੇਸ਼ੱਕ ਇਹ ਅਜੋਕੇ ਜ਼ਮਾਨੇ ਲਈ ਬਹੁਤ ਸਾਰਾ ਖੋਜ-ਭਰਪੂਰ ਮਸਾਲਾ ਵੀ ਮੁਹੱਈਆ ਕਰਵਾ ਰਿਹਾ ਹੈ ਪਰ ਇਸ ਦੀ ਦੁਰਵਰਤੋਂ ਵੀ ਜ਼ੋਰਾਂ 'ਤੇ ਚੱਲ ਰਹੀ ਹੈ ਤੇ ਬਹੁਤੇ ਲੋਕ ਇਸ 'ਤੇ ਮੰਦੀ ਭਾਸ਼ਾ ਵਾਲੇ ਸੁਨੇਹੇ ਤੇ ਵੀਡੀਓਜ਼ ਭੇਜ ਕੇ ਸਮਾਜ ਨੂੰ ਪਲੀਤ ਕਰ ਰਹੇ ਹਨਜ਼ਮਾਨੇ ਦੇ ਨਾਲ-ਨਾਲ ਚਲਣਾ ਕੋਈ ਮਿਹਣਾ ਨਹੀਂ ਪਰ ਉਸ ਦੀ ਦੁਰਵਰਤੋਂ ਕਰਨੀ ਕਿੱਥੋਂ ਦੀ ਸਿਆਣਪ ਹੈ

ਮੋਬਾਈਲ ਦੀ ਬੇਲੋੜੀ ਵਰਤੋਂ

ਬਹੁਤ ਸਾਰੇ ਨੌਜਵਾਨ ਦਿਨ-ਰਾਤ ਇਨ੍ਹਾਂ ਫੋਨਾਂ ਨਾਲ ਜੁੜੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਜ਼ਮਾਨੇ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਸਮਾਜ ਵਿਚ ਕੀ ਚੰਗਾ ਤੇ ਕੀ ਮਾੜਾ ਹੋ ਰਿਹਾ ਹੈਵੱਖ-ਵੱਖ ਟੈਲੀਫੋਨ ਕੰਪਨੀਆਂ ਦੇ ਨੈੱਟ ਪੈਕ ਵੀ ਇਸ ਦੀ ਵਧ ਰਹੀ ਵਰਤੋਂ ਕਾਰਨ ਮਹਿੰਗੇ ਹੋ ਰਹੇ ਹਨ ਕਿਉਂਕਿ ਐਂਡਰਾਇਡ ਫੋਨ ਦਾ ਇੰਟਰਨੈਟ ਨਾਲ ਡੂੰਘਾ ਸਬੰਧ ਹੈਇਸ ਕਰਕੇ ਕੰਪਨੀਆਂ ਦੇ ਵਾਰੇ ਨਿਆਰੇ ਹੋ ਰਹੇ ਹਨ ਜਦਕਿ ਸਾਡੀ ਜਵਾਨੀ ਸਾਰਾ ਦਿਨ ਇਨ੍ਹਾਂ ਫੋਨਾਂ 'ਤੇ ਟਿਕ-ਟਿਕੀ ਲਗਾਈਂ ਬੈਠੀ ਰਹਿੰਦੀ ਹੈਇਸ ਦੀ ਬੇਲੋੜੀ ਵਰਤੋਂ ਸਮਾਜ ਵਿਚ ਅਰਾਜ਼ਕਤਾ ਦਾ ਮਹੌਲ ਪੈਦਾ ਕਰਨ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੀਇੰਟਰਨੈੱਟ ਦੇ ਜ਼ਰੀਏ ਬਹੁਤ ਸਾਰੇ ਲੋਕ ਅਜਿਹੇ ਸੁਨੇਹੇ ਅੱਪਲੋਡ ਕਰ ਰਹੇ ਹਨ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ ਸਗੋਂ ਉਹ ਨੌਜਵਾਨੀ ਨੂੰ ਗ਼ਲਤ ਰਸਤੇ 'ਤੇ ਤੋਰਨ ਵਿਚ ਸਹਾਈ ਹੁੰਦੇ ਹਨ

ਵਿਦੇਸ਼ਾਂ 'ਚ ਬੈਠੇ ਸਾਕ-ਸਬੰਧੀ

ਇੰਟਰਨੈਟ ਨੇ ਸਾਨੂੰ ਇਕ ਦੂਜੇ ਦੇ ਬਹੁਤ ਨੇੜੇ ਕਰ ਦਿੱਤਾ ਹੈ, ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿਉਂਕਿ ਵਿਦੇਸ਼ਾਂ ਵਿਚ ਬੈਠੇ ਸਾਡੇ ਸਾਕ-ਸਬੰਧੀ, ਮਿੱਤਰ ਸਾਡੇ ਨਾਲ ਹਰ ਪਲ ਜੁੜੇ ਹੋਏ ਹਨ ਪਰ ਇੱਥੇ ਗੱਲ ਇਸ ਤਕਨੀਕ ਦੀ ਗ਼ਲਤ ਵਰਤੋਂ ਬਾਰੇ ਕੀਤੀ ਜਾ ਰਹੀ ਹੈ, ਜਿਸ ਨੇ ਅਨੇਕਾਂ ਲੋਕਾਂ ਦੇ ਸੁਖੀ ਜੀਵਨ ਨੂੰ ਤਬਾਹ ਕਰਨ ਵਿਚ ਵੀ ਕੋਈ ਕਸਰ ਬਾਕੀ ਨਹੀਂ ਛੱਡੀਅੱਜ ਪਰਿਵਾਰ ਵਿਚ ਬੈਠੇ ਲੋਕ ਇਕ ਦੂਜੇ ਨਾਲ ਗੱਲ ਕਰਨ ਦੀ ਬਜਾਏ ਇਹਨਾਂ ਫੋਨਾਂ 'ਤੇ ਵਿਅਸਤ ਹਨਅੱਜ ਦੁਨੀਆ ਦੇ ਕਿਸੇ ਵੀ ਕੋਨੇ 'ਤੇ ਵਾਪਰਨ ਵਾਲੀ ਕੋਈ ਵੀ ਵੱਡੀ-ਛੋਟੀ ਘਟਨਾਂ ਦਾ ਟੀਵੀ ਜਾਂ ਅਖ਼ਬਾਰ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਜ਼ਰੀਏ ਸਾਨੂੰ ਯਕਦਮ ਪਤਾ ਲੱਗ ਜਾਂਦਾ ਹੈ

ਸਾਹਿਤ ਨਾਲੋਂ ਟੁੱਟਾ

ਛੋਟੇ ਪੱਧਰ 'ਤੇ ਇਸ ਦੇ ਬਹੁਤ ਸਾਰੇ ਨੁਕਸਾਨ ਲੋਕਾਂ ਨੂੰ ਝੱਲਣੇ ਪੈ ਰਹੇ ਹਨਬਹੁਤ ਸਾਰੇ ਬੱਚੇ ਜੋ ਪੜ੍ਹ ਰਹੇ ਹਨ ਉਹ ਆਪ ਨੋਟਿਸ ਤਿਆਰ ਕਰਨ ਦੀ ਬਜਾਏ 'ਗੂਗਲ' ਦੀ ਮੱਦਦ ਵੱਧ ਲੈ ਰਹੇ ਹਨਛੋਟੇ ਬੱਚੇ ਤੇ ਨੌਜਵਾਨ ਸਾਹਿਤ ਨਾਲੋਂ ਟੁੱਟ ਰਹੇ ਹਨ ਤੇ ਉਹ ਆਪਣੀ ਜਾਣਕਾਰੀ ਲਈ ਕਿਤਬਾਂ ਖੋਜਣ ਦੀ ਬਜਾਏ ਇੰਟਰਨੈੱਟ ਦਾ ਸਹਾਰਾ ਲੈ ਰਹੇ ਹਨਜੇਕਰ ਕੋਈ ਮਾਤਾ-ਪਿਤਾ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦਾ ਹੈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇੰਨਾ ਸਮਾਂ ਨਹੀਂ ਹੈਕੁਝ ਵੀ ਹੋਵੇ ਇੰਟਰਨੈੱਟ ਅਤੇ ਐਂਡਰਾਇਡ ਫੋਨਾਂ ਦੀ ਅੰਧਾ-ਧੁੰਦ ਵਰਤੋਂ ਸਮਾਜ ਦੇ ਅਗਾਂਹਵਧੂ ਹਿੱਤਾਂ ਦੇ ਹੱਕ ਵਿਚ ਨਹੀਂ ਹੈ

- ਗੁਰਵਿੰਦਰ ਸਿੰਘ ਚਹਿਲ

92561-00049

Posted By: Harjinder Sodhi