ਨਵੀਂ ਦਿੱਲੀ : ਅਜੋਕੇ ਸਮੇਂ ਕਾਰ ਚੋਰੀ ਹੋਣ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵਧਦੀਆਂ ਜਾ ਰਹੀਆਂ ਹਨ। ਜ਼ਿਆਦਾਤਰ ਕਾਰ ਚੋਰੀ ਹੋਣ ਦੀਆਂ ਘਟਨਾਵਾਂ ਕਿਸੇ ਵੀ ਅਣਜਾਣ ਜਗ੍ਹਾ ਪਾਰਕ ਕਰਨ ਦੀ ਵਜ੍ਹਾ ਨਾਲ ਹੁੰਦੀਆਂ ਹਨ, ਉੱਥੇ ਕਈ ਕਾਰਾਂ ਤਾਂ ਘਰ ਦੇ ਬਾਹਰੋਂ ਹੀ ਚੋਰੀ ਹੋ ਜਾਂਦੀਆਂ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕਾਰ ਕਿਤੇ ਵੀ ਪਾਰਕ ਹੋਵੇ ਪਰ ਸੁਰੱਖਿਅਤ ਰਹੇ ਤਾਂ ਉਸ ਦੇ ਲਈ ਅਸੀਂ ਤੁਹਾਨੂੰ ਖ਼ਾਸ ਤਰੀਕਾ ਦੱਸ ਰਹੇ ਹਾਂ। ਇਸ ਤਰਕੀਬ ਜ਼ਰੀਏ ਤੁਸੀਂ ਆਪਣੀ ਕਾਰ ਚੋਰੀ ਹੋਣ ਤੋਂ ਬਚਾਅ ਸਕੋਗੇ।

ਟਾਇਰ ਲੌਕਰ

ਕਾਰ 'ਚ ਹਮੇਸ਼ਾ ਪਾਰਕ ਕਰਨ ਤੋਂ ਬਾਅਦ ਟਾਇਰ ਲੌਕਰ ਦਾ ਇਸਤੇਮਾਲ ਕਰਨਾ ਚਾਹੀਦੈ ਕਿਉਂਕਿ ਅਜਿਹਾ ਕਰਨ ਤੋਂ ਬਾਅਦ ਕੋਈ ਵੀ ਤੁਹਾਡੀ ਇਜਾਜ਼ਤ ਬਿਨਾਂ ਕਾਰ ਲੈ ਕੇ ਨਹੀਂ ਜਾ ਸਕੇਗਾ। ਟਾਇਰ ਲੌਕਰ ਕਾਫ਼ੀ ਚੰਗੀ ਚੀਜ਼ ਹੈ ਕਿਉਂਕਿ ਚੋਰਾਂ ਲਈ ਇਸ ਨੂੰ ਤੋੜਨਾ ਕਾਫ਼ੀ ਮੁਸ਼ਕਿਲ ਸਾਬਿਤ ਹੁੰਦਾ ਹੈ। ਇਸ ਨੂੰ ਤੋੜਨ 'ਚ ਜ਼ਿਆਦਾ ਸਮਾਂ ਲੱਗੇਗਾ ਤਾਂ ਇਸ ਨੂੰ ਦੇਖਦੇ ਹੋਏ ਚੋਰ ਵੀ ਤੁਹਾਡੀ ਕਾਰ ਤੋਂ ਦੂਰ ਹੀ ਰਹੇਗਾ। ਤੁਸੀਂ ਇਸ ਲੌਕ ਨੂੰ ਬਾਜ਼ਾਰ 'ਚ ਆਨਲਾਈਨ ਤੇ ਆਫਲਾਈਨ ਦੋਵਾਂ ਤਰੀਕਿਆਂ ਨਾਲ ਖਰੀਦ ਸਕਦੇ ਹੋ।

ਸਟੀਅਰਿੰਗ ਵ੍ਹੀਲ ਲੌਕਰ

ਕਾਰ ਚੋਰੀ ਹੋਣ ਤੋਂ ਬਚਾਉਣ ਲਈ ਸਟੀਅਰਿੰਗ ਵ੍ਹੀਲ ਲੌਕਰ ਬਹੁਤ ਕੰਮ ਦੀ ਚੀਜ਼ ਹੈ। ਸਟੀਅਰਿੰਗ ਵ੍ਹੀਲ ਲੌਕ ਮਾਰਕੀਟ 'ਚ ਆਨਲਾਈਨ ਤੇ ਆਫਲਾਈਨ ਆਸਾਨੀ ਨਾਲ ਉਪਲਬਧ ਹੈ। ਜਦੋਂ ਤੁਸੀਂ ਸਟੀਅਰਿੰਗ ਵ੍ਹੀਲ ਲੌਕ ਲਗਾਓਗੇ ਤਾਂ ਇਹ ਕਾਰ ਦੇ ਸਟੀਅਰਿੰਗ ਵ੍ਹੀਲ ਨੂੰ ਮੂਵ ਹੋਣ ਤੋਂ ਰੋਕ ਦੇਵੇਗਾ। ਜੇਕਰ ਸਟੀਅਰਿੰਗ ਹੀ ਲੌਕ ਹੋ ਜਾਵੇਗਾ ਤਾਂ ਫਿਰ ਇਸ ਕਾਰ ਨੂੰ ਕੋਈ ਵੀ ਡ੍ਰਾਈਵ ਨਹੀਂ ਕਰ ਸਕੇਗਾ। ਸਟੀਅਰਿੰਗ ਵ੍ਹੀਲ ਨੂੰ ਅਸਾਨੀ ਨਾਲ ਤੋੜ ਸਕਣਾ ਬੇਹੱਦ ਮੁਸ਼ਕਲ ਹੈ ਤਾਂ ਇਹ ਤੁਹਾਡੀ ਕਾਰ ਦੀ ਸੇਫਟੀ ਕਰ ਸਕਦਾ ਹੈ।

ਕਾਰ ਜੀਪੀਐੱਸ ਟ੍ਰੈਕਰ

ਉਂਝ ਤਾਂ ਅੱਜੇ ਦੇ ਸਮੇਂ ਕਈ ਕਾਰਾਂ 'ਚ ਜੀਪੀਐੱਸ ਟ੍ਰੈਕਰ ਲੱਗਿਆ ਹੋਇਆ ਆ ਰਿਹਾ ਹੈ ਪਰ ਤੁਹਾਡੀ ਕਾਰ 'ਚ ਇਹ ਫੀਚਰ ਨਹੀਂ ਤਾਂ ਤੁਸੀਂ ਬਾਹਰੋਂ ਇਸ ਨੂੰ ਲਗਵਾ ਸਕਦੇ ਹੋ। ਕਾਰ 'ਚ ਜੀਪੀਐੱਸ ਟ੍ਰੈਕਰ ਲਗਵਾ ਕੇ ਤੁਸੀਂ ਇਸ ਨੂੰ ਆਪਣੇ ਸਮਾਰਟਫੋਨ ਨਾਲ ਕਨੈਕਟ ਕਰ ਸਕਦੇ ਹੋ। ਅਜਿਹੇ ਵਿਚ ਜੇਕਰ ਕੋਈ ਚੋਰ ਤੁਹਾਡੀ ਕਾਰ ਚੋਰੀ ਕਰ ਕੇ ਲਿਜਾਂਦਾ ਹੈ ਤਾਂ ਇਸ ਜ਼ਰੀਏ ਤੁਸੀਂ ਆਪਣੀ ਕਾਰ ਨੂੰ ਟ੍ਰੈਕ ਕਰ ਸਕਦੇ ਹਨ। ਯਾਨੀ ਕਿ ਤੁਸੀਂ ਆਪਣੀ ਕਾਰ 'ਤੇ ਪੂਰੀ ਨਜ਼ਰ ਰੱਖ ਸਕੋਗੇ ਅਤੇ ਸਾਰੇ ਨੋਟੀਫਿਕੇਸ਼ਨ ਸਮਾਰਟਫੋਨ 'ਤੇ ਹੀ ਮਿਲਦੀ ਰਹੇਗੀ।

ਸਹੀ ਜਗ੍ਹਾ ਕਰੋ ਪਾਰਕ

ਕਾਰ ਨੂੰ ਹਮੇਸ਼ਾ ਜਾਇਜ਼ ਪਾਰਕਿੰਗ ਜਾਂ ਆਪਣੇ ਘਰ ਜਾਂ ਹੋਰ ਕਿਸੇ ਸੁਰੱਖਿਅਤ ਜਗ੍ਹਾ ਹੀ ਪਾਰਕ ਕਰਨਾ ਚਾਹੀਦੈ।

Posted By: Seema Anand