ਨਵੀਂ ਦਿੱਲੀ, ਲਾਈਫਸਟਾਈਲ ਡੈਸਕ : ਵੀਰਵਾਰ ਦਾ ਦਿਨ ਭਗਵਾਨ ਸ਼੍ਰੀ ਹਰਿ ਵਿਸ਼ਣੂ ਜੀ ਨੂੰ ਸਮਰਪਿਤ ਹੁੰਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਵੀਰਵਾਰ ਵਾਲੇ ਦਿਨ ਬ੍ਰਹਸਪਤੀ ਦੇਵ ਦੀ ਪੂਜਾ ਕੀਤੀ ਜਾਂਦੀ ਹੈ। ਨਾਲ ਹੀ ਇਸ ਦਿਨ ਕਈ ਚੀਜ਼ਾਂ ਨੂੰ ਕਰਨ ਦੀ ਮਨਾਹੀ ਹੁੰਦੀ ਹੈ, ਜਿਸ 'ਚ ਬਾਲ ਕੱਟਣਾ, ਨੰਹੁ ਕੱਟਣਾ ਅਤੇ ਬਾਲਾਂ ਦਾ ਧੋਣ ਸਮੇਤ ਕੱਪੜਿਆਂ ਦਾ ਧੋਣਾ ਸ਼ਾਮਿਲ ਹੈ। ਅਜਿਹੀ ਮਾਨਤਾ ਹੈ ਕਿ ਇਸ ਦਿਨ ਇਨ੍ਹਾਂ ਚੀਜ਼ਾਂ ਨੂੰ ਕਰਨ ਨਾਲ ਗੁਰੂ ਕਮਜ਼ੋਰ ਹੁੰਦਾ ਹੈ। ਆਓ ਜਾਣਦੇ ਹਾਂ ਆਖ਼ਿਰ ਕੀ ਹੈ ਇਸਦਾ ਕਾਰਨ :

ਬਾਲ ਨਹੀਂ ਕਟਵਾ ਸਕਦੇ

ਇਸ ਦਿਨ ਬਾਲ ਕਟਵਾਉਣ ਨਾਲ ਬ੍ਰਹਸਪਤੀ ਦੇਵ ਨਾਰਾਜ਼ ਹੋ ਜਾਂਦੇ ਹਨ। ਇਸ ਨਾਲ ਵਿਅਕਤੀ ਨੂੰ ਅਨਚਾਹੇ ਸੰਕਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸ਼ਾਮ ਸਮੇਂ ਝਾੜੂ ਨਾ ਲਗਾਉਣਾ

ਪ੍ਰਾਚੀਨ ਸਮੇਂ 'ਚ ਵੀ ਰਾਤ ਸਮੇਂ ਝਾੜੂ ਨਹੀਂ ਲਗਾਉਂਦੇ ਸਨ। ਅਜਿਹਾ ਸੁਰੱਖਿਆ ਕਾਰਨ ਕੀਤਾ ਜਾਂਦਾ ਸੀ। ਹਨ੍ਹੇਰੇ 'ਚ ਝਾੜੂ ਲਗਾਉਣ ਨਾਲ ਸੱਪ ਜਾਂ ਬਿੱਛੂ ਦੇ ਡਸਣ ਦਾ ਖ਼ਤਰਾ ਰਹਿੰਦਾ ਹੈ।

ਬਾਲ ਧੋਣ 'ਤੇ ਮਨਾਹੀ

ਵੀਰਵਾਰ ਨੂੰ ਲੜਕੀਆਂ ਨੂੰ ਬਾਲ ਨਹੀਂ ਧੋਣੇ ਚਾਹੀਦੇ। ਅਜਿਹਾ ਕਰਨ ਨਾਲ ਉਹ ਆਪਣੇ ਆਉਣ ਵਾਲੇ ਸਮੇਂ 'ਚ ਸੰਕਟਾਂ ਨੂੰ ਦਾਵਤ ਦਿੰਦੀਆਂ ਹਨ।

ਵੀਰਵਾਰ ਨੂੰ ਲੈਣ-ਦੇਣ ਨਹੀਂ ਕਰਦੇ

ਇਸ ਦਿਨ ਲੋਕ ਪੈਸਿਆਂ ਦੇ ਲੈਣ-ਦੇਣ ਤੋਂ ਬਚਦੇ ਹਨ। ਕਈ ਲੋਕ ਇਸ ਨਿਯਮ ਦਾ ਪਾਲਣ ਵੀ ਕਰਦੇ ਹਨ। ਇਸ ਤਰ੍ਹਾਂ ਕਰਨ ਨਾਲ ਗੁਰੂ ਕਮਜ਼ੋਰ ਹੁੰਦਾ ਹੈ।

Posted By: Susheel Khanna