World Ocean Day ਹਰ ਸਾਲ 8 ਜੂਨ ਨੂੰ ਮਨੁੱਖੀ ਜੀਵਨ ਵਿਚ ਮਹਾਂਸਾਗਰਾਂ ਦੀ ਮਹੱਤਵਪੂਰਣ ਭੂਮਿਕਾ ਅਤੇ ਉਨ੍ਹਾਂ ਦੀ ਰੱਖਿਆ ਲਈ ਲੋੜੀਂਦੇ ਯਤਨਾਂ ਬਾਰੇ ਸੰਸਾਰ ਭਰ ਵਿਚ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਕਾਰਨ ਜੈਵ ਵਿਭਿੰਨਤਾ, ਭੋਜਨ ਸੁਰੱਖਿਆ, ਵਾਤਾਵਰਣਕ ਸੰਤੁਲਨ, ਮੌਸਮ ਵਿਚ ਤਬਦੀਲੀ, ਸਮੁੰਦਰੀ ਸਰੋਤਾਂ ਦੀ ਅੰਨ੍ਹੇਵਾਹ ਵਰਤੋਂ ਅਤੇ ਸਮੁੰਦਰਾਂ ਦੁਆਰਾ ਆਉਣ ਵਾਲੀਆਂ ਚੁਣੌਤੀਆਂ ਬਾਰੇ ਸੰਸਾਰ ਵਿਚ ਜਾਗਰੂਕਤਾ ਲਿਆਉਣ ਵਰਗੇ ਵਿਸ਼ਿਆਂ ’ਤੇ ਚਾਨਣਾ ਪਾਉਣਾ ਹੈ।

World Ocean Day ਦਾ ਇਤਿਹਾਸ

'ਵਿਸ਼ਵ ਮਹਾਂਸਾਗਰ ਦਿਵਸ' ਦੇ ਸੰਕਲਪ ਨੂੰ ਸਭ ਤੋਂ ਪਹਿਲਾਂ 1992 ਵਿਚ ਰੀਓ ਡੀ ਜੇਨੇਰੀਓ ਵਿਖੇ ਹੋਏ 'ਅਰਥ ਸਮਿਟ' ਨਾਮਕ ਮੰਚ 'ਤੇ ਹਰ ਸਾਲ ਵਿਸ਼ਵ ਮਹਾਂਸਾਗਰ ਦਿਵਸ ਮਨਾਉਣ ਦਾ ਫੈਸਲਾ ਲਿਆ ਗਿਆ ਸੀ। ਕਨੇਡਾ ਦੇ ਇੰਟਰਨੈਸ਼ਨਲ ਸੈਂਟਰ ਫਾਰ ਓਸ਼ੇਨ ਡੈਵਲਪਮੈਂਟ ਐਂਡ ਓਸ਼ੇਨ ਇੰਸਟੀਚਿਊਟ ਆਫ ਦੁਆਰਾ ਧਰਤੀ ਸੰਮੇਲਨ ਵਿਚ ਇਸ ਸੰਕਲਪ ਦਾ ਮੁੱਢਲਾ ਉਦੇਸ਼ ਲੋਕਾਂ ਨੂੰ ਸਮੁੰਦਰਾਂ ਉੱਤੇ ਮਨੁੱਖੀ ਗਤੀਵਿਧੀਆਂ ਦੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣਾ, ਸਮੁੰਦਰ ਲਈ ਨਾਗਰਿਕਾਂ ਦਾ ਵਿਸ਼ਵਵਿਆਪੀ ਅੰਦੋਲਨ ਵਿਕਸਤ ਕਰਨਾ ਅਤੇ ਸਮਰਥਨ ਦੇਣਾ ਸੀ। ਸਥਾਈ ਪ੍ਰਬੰਧਨ ਲਈ ਇਕ ਪ੍ਰੋਜੈਕਟ ਤੇ ਸੰਸਾਰ ਦੀ ਆਬਾਦੀ ਨੂੰ ਇਕੱਠਾ ਅਤੇ ਲਾਮਬੰਦ ਕਰਨਾ ਹੈ। ਹਾਲਾਂਕਿ ਇਸ ਨੂੰ ਅਧਿਕਾਰਤ ਤੌਰ ਤੇ ਸੰਯੁਕਤ ਰਾਸ਼ਟਰ ਦੁਆਰਾ ਸਾਲ 2008 ਵਿਚ ਹੀ ਮਾਨਤਾ ਪ੍ਰਾਪਤ ਸੀ।

World Ocean Day ਦੀ ਥੀਮ

ਹਰ ਸਾਲ ਦੀ ਤਰ੍ਹਾਂ, 2021 ਦਾ ਥੀਮ 'ਸਮੁੰਦਰ: ਜ਼ਿੰਦਗੀ ਅਤੇ ਰੋਜ਼ੀ ਰੋਟੀ' ਹੈ।

World Ocean Day ਮਨਾਉਣ ਦਾ ਉਦੇਸ਼

ਧਰਤੀ ਦੇ ਸਮੁੰਦਰ ਨਾਲ ਘਿਰੇ ਹੋਣ ਕਾਰਨ ਇਸਨੂੰ ‘ਵਾਟਰ ਪਲੈਨੇਟ’ ਵੀ ਕਿਹਾ ਜਾਂਦਾ ਹੈ, ਪਰ ਹੁਣ ਇਸ ਜਲ ਗ੍ਰਹਿ ਦੀ ਹੋਂਦ ਖ਼ਤਰੇ ਵਿਚ ਹੈ। ਮਹਾਂਸਾਗਰ ਵਾਤਾਵਰਣ ਦੇ ਸੰਤੁਲਨ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ ਅਤੇ ਧਰਤੀ ਉੱਤੇ ਜੀਵਨ ਦਾ ਪ੍ਰਤੀਕ ਹਨ। ਪੁਰਾਣੇ ਸਮੇਂ ਤੋਂ, ਸਮੁੰਦਰ ਮਾਈਕਰੋਸਕੋਪਿਕ ਜੀਵ ਤੋਂ ਲੈ ਕੇ ਵਿਸ਼ਾਲ ਵ੍ਹੇਲ ਤਕ ਕਈ ਤਰ੍ਹਾਂ ਦੇ ਜੀਵ-ਜੰਤੂਆਂ ਅਤੇ ਵਨਸਪਤੀਆਂ ਨਾਲ ਭਰੇ ਹੋਏ ਹਨ। ਵਿਗਿਆਨੀ ਅੰਦਾਜ਼ਾ ਲਗਾਉਂਦੇ ਹਨ ਕਿ ਸਮੁੰਦਰਾਂ ਵਿਚ ਲਗਪਗ 10 ਲੱਖ ਜੀਵ-ਜੰਤੂ ਮੌਜੂਦ ਹਨ। ਉਨ੍ਹਾਂ ਦਾ ਕੁਦਰਤੀ ਨਿਵਾਸ ਸਮੁੰਦਰ ਹੈ।

Posted By: Sunil Thapa