ਨਈ ਦੁਨੀਆ : ਦੇਸ਼ 'ਚ ਪਹਿਲੀ ਵਾਰ ਹਿੰਦੀ ਦਿਵਸ 14 ਸਤੰਬਰ 1953 ਨੂੰ ਮਨਾਇਆ ਗਿਆ ਸੀ, ਉਸ ਤੋਂ ਬਾਅਦ ਦੇਸ਼ ਭਰ 'ਚ ਵਿਸ਼ੇਸ਼ ਕਰ ਕੇ ਹਿੰਦੀ ਭਾਸ਼ੀ ਸੂਬਿਆਂ 'ਚ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ ਜਾਣ ਲੱਗਾ। ਹੁਣ ਤਕ ਅਸੀਂ ਹਿੰਦੀ ਦਿਵਸ 'ਤੇ ਹਿੰਦੀ ਦੇ ਮਹੱਤਵ, ਹਿੰਦੀ ਦੇ ਇਤਿਹਾਸ ਆਦਿ ਬਾਰੇ ਹੀ ਸੁਣਿਆ ਹੈ ਪਰ 14 ਸਤੰਬਰ ਨੂੰ ਹੀ ਕਿਉਂ ਹਿੰਦੀ ਦਿਵਸ ਮਨਾਇਆ ਜਾਂਦਾ ਹੈ, ਇਸ ਪਿੱਛੇ ਵੀ ਇਕ ਕਹਾਣੀ ਹੈ।

ਕੌਮੀ ਭਾਸ਼ਾ ਪ੍ਰਚਾਰ ਕਮੇਟੀ ਨੇ ਕੀਤੀ ਸੀ ਸਿਫਾਰਸ਼

ਦਰਅਸਲ ਕੌਮੀ ਭਾਸ਼ਾ ਪ੍ਰਚਾਰ ਕਮੇਟੀ ਦੀ ਸਿਫਾਰਸ਼ 'ਤੇ ਦੇਸ਼ 'ਚ ਹਿੰਦੀ ਦਿਵਸ ਮਨਾਉਣ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ ਹਰ ਸਾਲ ਹਿੰਦੀ ਦਿਵਸ ਮਨਾਇਆ ਜਾਣ ਲੱਗਾ। ਇਸ ਦਾ ਮੁੱਖ ਉਦੇਸ਼ ਰਾਸ਼ਟਰੀ ਭਾਸ਼ਾ ਹਿੰਦੀ ਨੂੰ ਨਾ ਸਿਰਫ਼ ਦੇਸ਼ ਦੇ ਹਰ ਖੇਤਰ 'ਚ ਬਲਕਿ ਵਿਸ਼ਵ ਪੱਧਰ 'ਤੇ ਵੀ ਪ੍ਰਸਾਰਿਤ ਕਰਨਾ ਹੈ।

ਸਾਹਿਤਕਾਰ ਰਾਜਿੰਦਰ ਸਿੰਘ ਦਾ ਜਨਮ ਦਿਨ

ਰਾਸ਼ਟਰੀ ਭਾਸ਼ਾ ਪ੍ਰਚਾਰ ਕਮੇਟੀ ਨੇ 14 ਸਤੰਬਰ ਨੂੰ ਹਿੰਦੀ ਦਿਵਸ ਦੇ ਰੂਪ 'ਚ ਮਨਾਉਣ ਲਈ ਇਸ ਲਈ ਚੁਣਿਆ ਕਿਉਂਕਿ ਇਸ ਦਿਨ ਪ੍ਰਸਿੱਧ ਸਾਹਿਤਕਾਰ ਰਾਜਿੰਦਰ ਸਿੰਘ ਦਾ ਜਨਮ ਦਿਨ ਹੈ। ਹਿੰਦੀ ਦੇ ਇਸ ਮਹਾਨ ਸਾਹਿਤਕਾਰ ਰਾਜਿੰਦਰ ਸਿੰਘ ਨੇ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਬਣਾਉਣ ਲਈ ਬਹੁਤ ਮਿਹਨਤ ਕੀਤੀ। ਉਨ੍ਹਾਂ ਦੇ ਸੰਘਰਸ਼ ਤੇ ਮਿਹਨਤ ਦੀ ਵਜ੍ਹਾ ਨਾਲ ਹਿੰਦੀ ਰਾਸ਼ਟਰ ਭਾਸ਼ਾ ਬਣ ਸਕੀ। ਸਾਹਿਤਕਾਰ ਰਾਜਿੰਦਰ ਸਿੰਘ ਦਾ ਜਨਮ 14 ਸਤੰਬਰ 1900 ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਹੋਇਆ ਸੀ। ਸੰਵਿਧਾਨ ਸਭਾ ਨੇ ਉਨ੍ਹਾਂ ਦੀਆਂ ਕੋਸ਼ਿਸਾਂ 'ਤੇ ਗੰਭੀਰਤਾ ਨਾਲ ਫ਼ੈਸਲਾ ਲੈਂਦੇ ਹੋਏ 14 ਸਤੰਬਰ 1949 ਨੂੰ ਸਰਬ ਸਹਿਮਤੀ ਨਾਲ ਇਹ ਫ਼ੈਸਲਾ ਲਿਆ ਕਿ ਹਿੰਦੀ ਹੀ ਦੇਸ਼ ਦੀ ਰਾਸ਼ਟਰੀ ਭਾਸ਼ਾ ਹੋਵੇਗੀ। ਇਸ ਦਿਨ ਸਾਹਿਤਕਾਰ ਰਾਜਿੰਦਰ ਸਿੰਘ ਦਾ 50ਵਾਂ ਜਨਮ ਦਿਨ ਵੀ ਸੀ। ਹਿੰਦੀ ਨੂੰ ਰਾਸ਼ਟਰੀ ਭਾਸ਼ਾ ਬਣਾਉਣ 'ਚ ਕਾਕਾ ਕਾਲੇਲਕਰ, ਮੈਥਿਲੀਸ਼ਰਨ ਗੁਪਤ, ਹਜ਼ਾਰੀਪ੍ਰਸਾਦ ਦਿਵੇਦੀ, ਸੇਠ ਗੋਵਿੰਦ ਦਾਸ ਦੀ ਵੀ ਅਹਿਮ ਭੂਮਿਕਾ ਰਹੀ ਹੈ।

1936 'ਚ ਹੋਈ ਸੀ ਰਾਸ਼ਟਰੀ ਭਾਸ਼ਾ ਪ੍ਰਚਾਰ ਕਮੇਟੀ ਦੀ ਸਥਾਪਨਾ

ਰਾਸ਼ਟਰੀ ਭਾਸ਼ਾ ਪ੍ਰਚਾਰ ਕਮੇਟੀ ਦੀ ਸਥਾਪਨਾ 1936 'ਚ ਹੋਈ ਸੀ ਤੇ ਇਸ ਦਾ ਮੁੱਖ ਕੇਂਦਰ ਮਹਾਰਾਸ਼ਟਰ ਦੇ ਵਰਧਾ 'ਚ ਸੀ। ਇਸ ਕਮੇਟੀ ਦੇ ਮੁਖੀ ਰਾਜਿੰਦਰ ਪ੍ਰਸਾਦ, ਸੁਭਾਸ਼ ਚੰਦਰ ਬੋਸ, ਮਹਾਤਮਾ ਗਾਂਧੀ, ਪੰ. ਜਵਾਹਰ ਲਾਲ ਨਹਿਰੂ, ਰਾਜਾਥੀ ਪੁਰਸ਼ੋਤਮ ਦਾਸ ਟੰਡਨ, ਆਚਾਰੀਆ ਨਰਿੰਦਰ ਦੇਵ ਆਦਿ ਸਨ। ਕਮੇਟੀ ਦੇ ਗਠਨ ਦੇ ਚਾਰ ਸਾਲ ਬਾਅਦ ਰਾਸ਼ਟਰੀ ਭਾਸ਼ਾ ਪ੍ਰਚਾਰ ਸਮੇਟੀ ਨੇ ਸਰਕਾਰ ਤੋਂ 14 ਸਤੰਬਰ ਨੂੰ ਹਿੰਦੀ ਦਿਵਸ ਮਨਾਉਣ ਲਈ ਬੇਨਤੀ ਕੀਤੀ। ਇਸ ਬੇਨਤੀ ਨੂੰ ਸਵੀਕਾਰ ਕਰ ਲਿਆ ਗਿਆ। ਇਸ ਤੋਂ ਬਾਅਦ ਹਰ ਸਾਲ 14 ਸਤੰਬਰ ਨੂੰ ਹਿੰਦੀ ਦਿਵਸ ਮਨਾਇਆ ਜਾਣ ਲੱਗਾ ਹੈ।

Posted By: Rajnish Kaur