ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Diwali 2021 : ਦੀਵਾਲੀ-ਐੱਨਸੀਆਰ 'ਚ ਹਰ ਸਾਲ ਦੀਵਾਲੀ ਤੋਂ ਪਹਿਲਾਂ ਤੇ ਬਾਅਦ ਵਿਚ ਪ੍ਰਦੂਸ਼ਣ ਦਾ ਪੱਧਰ ਬੇਹੱਦ ਖ਼ਤਰਨਾਕ ਪੱਧਰ 'ਤੇ ਪਹੁੰਚ ਜਾਂਦਾ ਹੈ। ਪਟਾਕਿਆਂ ਸਮੇਤ ਕਈ ਅਜਿਹੇ ਕਾਰਨ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਪ੍ਰਦੂਸ਼ਣ ਹਰ ਸਾਲ ਵਧਦਾ ਜਾ ਰਿਹਾ ਹੈ। ਅਸਮਾਨ 'ਚ ਕਈ ਮਹੀਨੇ ਦਮ ਘੋਟੂ ਧੁਆਂਖੀ ਧੁੰਦ ਛਾਈ ਰਹਿੰਦੀ ਹੈ। ਅਜਿਹੇ ਵਿਚ ਇਨ੍ਹਾਂ ਸ਼ਹਿਰਾਂ 'ਚ ਰਹਿ ਰਹੇ ਲੋਕ ਫੇਫੜਿਆਂ ਦੀਆਂ ਬਿਮਾਰੀਆਂ ਨਾਲ ਆਸਾਨੀ ਨਾਲ ਪੀੜਤ ਹੋ ਜਾਂਦੇ ਹਨ। ਪ੍ਰਦੂਸ਼ਿਤ ਹਵਾ ਨਾਲ ਬੱਚੇ ਤੇ ਬਜ਼ੁਰਗ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਇਸ ਦੇ ਨਾਲ ਹੀ ਬ੍ਰਾਨਕਾਇਟਲ ਅਸਥਮਾ, ਕ੍ਰੋਨਿਕ ਆਬਸਟ੍ਰਕਟਿਵ ਪਲਮੋਨਰੀ ਡਿਸਆਰਡਰ, ਇੰਟਰਸਟੀਸ਼ੀਅਲ ਲੰਗ ਡਿਜ਼ੀਜ਼ (ਫੇਫੜਿਆਂ ਦਾ ਰੋਗ), ਸਿਸਟਿਕ ਫਾਈਬ੍ਰੋਸਿਸ, ਫੇਫੜਿਆਂ ਦੇ ਕੈਂਸਰ ਪੀੜਤ ਲੋਕਾਂ ਲਈ ਪ੍ਰਦੂਸ਼ਿਤ ਹਵਾ ਪਰੇਸ਼ਾਨੀ ਵਧਾਉਣ ਦਾ ਕੰਮ ਕਰਦੀ ਹੈ। ਅਜਿਹੇ ਵਿਚ ਤੁਹਾਡੇ ਲਈ ਆਪਣਾ ਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਖਾਸਤੌਰ 'ਤੇ ਕੋਰੋਨਾ ਮਹਾਮਾਰੀ ਦੇ ਇਸ ਸਮੇਂ ਸਾਡਾ ਆਪਣੇ ਫੇਫੜਿਆਂ ਦੀ ਸਿਹਤ ਦਾ ਖ਼ਿਆਲ ਰੱਖਣਾ ਮਹੱਤਵਪੂਰਨ ਹੋ ਗਿਆ ਹੈ।

ਇਸ ਧੂੰਏਂ ਤੇ ਪ੍ਰਦੂਸ਼ਣ ਨਾਲ ਨਜਿੱਠਣ ਦੇ ਕਈ ਉਪਾਅ ਹਨ। ਏਅਰ ਪਿਊਰੀਫਾਇਰਜ਼ ਤੋਂ ਲੈ ਕੇ ਮਾਸਕ ਤੇ ਸਾਲਟ ਲੈਂਪਸ ਤਕ, ਕਈ ਤਰ੍ਹਾਂ ਦੇ ਉਪਰਾਲਿਆਂ ਨਾਲ ਲੋਕ ਆਪਣੇ ਆਸਪਾਸ ਦੀ ਹਵਾ ਨੂੰ ਸਾਫ਼ ਬਣਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਪਣੇ ਘਰ ਅੰਦਰਲੀ ਹਵਾ ਨੂੰ ਇਨਡੋਰ ਪਲਾਂਟਸ ਜ਼ਰੀਏ ਵੀ ਸਾਫ਼ ਰੱਖ ਸਕਦੇ ਹੋ...ਤਾਂ ਆਓ ਜਾਣੀਏ ਅਜਿਹੇ 5 ਪੌਦਿਆਂ ਬਾਰੇ ਜੋ ਤੁਹਾਡੇ ਘਰ ਨੂੰ ਪਲਿਊਸ਼ਨ ਫ੍ਰੀ ਬਣਾ ਸਕਦੇ ਹਨ।

ਸਨੇਕ ਪਲਾਂਟ : ਇਹ ਪੌਦਾ ਹਵਾ 'ਚ ਮੌਜੂਦ ਟੌਕਸਿਨਸ ਜਿਵੇਂ ਫਾਰਮਲਾਡੇਹਾਈਡ, ਟੋਲਿਊਨੀ ਤੇ ਨਾਈਟ੍ਰੋਜਨ ਡਾਈਆਕਸਾਈਡ ਨੂੰ ਬਾਹਰ ਕਰਦਾ ਹੈ ਤੇ ਨਾਲ ਹੀ ਹਵਾ ਨੂੰ ਨਮੀ ਤੇ ਆਕਸੀਜਨ ਨਾਲ ਭਰਦਾ ਹੈ।

ਪੀਸ ਲਿਲੀ : ਇਹ ਹਵਾ ਨੂੰ ਸਾਫ਼ ਕਰਨ ਲਈ ਸਭ ਤੋਂ ਵਧੀਆ ਇਨਡੋਰ ਪਲਾਂਟ ਮੰਨਿਆ ਜਾਂਦਾ ਹੈ। ਇਹ ਕਾਰਬਨ ਮੋਨਆਕਸਾਈਡ, ਫਾਰਮਲਡੇਹਾਈਡ ਤੇ ਬੇਂਜੀਨ ਵਰਗੀ ਹਵਾ 'ਚ ਪਾਈਆਂ ਜਾਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਨੂੰ ਖ਼ਤਮ ਤੇ ਬੇਅਸਰ ਕਰਨ ਵਿਚ ਸਮਰੱਥ ਹੁੰਦਾ ਹੈ।

ਮਨੀ ਪਲਾਂਟ : ਮਨੀ ਪਲਾਂਟ ਹਵਾ ਤੋਂ ਰਸਾਇਣਕ ਜ਼ਹਿਰੀਲੇ ਪਦਾਰਥਾਂ ਨੂੰ ਸੋਖਣ ਦਾ ਕੰਮ ਕਰਦਾ ਹੈ। ਮਨੀ ਪਲਾਂਟ ਸਾਹ ਲੈਣ ਲਈ ਤਾਜ਼ਾ ਆਕਸੀਜਨ ਵੀ ਛੱਡਣ ਦਾ ਕੰਮ ਕਰਦਾ ਹੈ।

ਸਪਾਈਡਰ ਪਲਾਂਟ : ਕਈ ਖੋਜਾਂ ਅਨੁਸਾਰ, ਸਪਾਈਡਰ ਪੌਦੇ ਵਿਚ ਹਵਾ ਤੋਂ ਫਾਰਮਲਡਿਹਾਈਡ ਨੂੰ ਹਟਾਉਣ ਦੀ ਸਮਰੱਥਾ ਹੁੰਦੀ ਹੈ ਤੇ ਇਹ ਹਵਾ ਤੋਂ ਹਾਨੀਕਾਰਕ ਦੂਸ਼ਿਤ ਪਦਾਰਥਾਂ ਨੂੰ ਵੀ ਕੱਢਦਾ ਹੈ, ਜਿਵੇਂ ਕਿ ਅਮੋਨੀਆ ਤੇ ਬੇਂਜੀਨ।

ਐਰੇਕਾ ਪਾਮ : ਐਰੇਕਾ ਪਾਮ ਤੁਹਾਡੇ ਘਰ ਵਿਚ ਖ਼ੂਬਸੂਰਤੀ ਜੋੜਨ ਦੇ ਨਾਲ ਹਵਾ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਖ਼ਤਮ ਕਰਨ ਵਿਚ ਕਾਰਗਰ ਸਾਬਿਤ ਹੁੰਦਾ ਹੈ। ਇਹ ਪੌਦਾ ਹਵਾ ਤੋਂ ਕਾਰਬਨ ਡਾਈਆਕਸਾਈਡ, ਫਾਰਮਲਾਡਿਹਾਈਡ, ਜ਼ਾਇਲੀਨ ਤੇ ਡਿਊਲੀਨ ਵਰਗੀਆਂ ਜ਼ਹਿਰੀਲੀਆਂ ਗੈਸਾਂ ਨੂੰ ਸੋਖਦਾ ਹੈ।

Posted By: Seema Anand