Dhanteras Diwali 2020 Puja Muhurat and Timing : ਪੂਰੇ ਦੇਸ਼ ਵਿਚ ਦੀਪ ਉਤਸਵ ਦਾ ਇੰਤਜ਼ਾਰ ਹੋ ਰਿਹਾ ਹੈ। ਧਨਤੇਰਸ ਤੋਂ ਸ਼ੁਰੂ ਹੋ ਕੇ ਪੰਜ ਦਿਨ ਚੱਲਣ ਵਾਲਾ ਇਹ ਪੁਰਬ ਭਾਈ ਦੂਜ ਨੂੰ ਸਮਾਪਤ ਹੋ ਜਾਵੇਗਾ। ਇਸ ਵਾਰ ਧਨਤੇਰਸ 12 ਨਵੰਬਰ ਨੂੰ ਮਨਾਈ ਜਾਵੇਗੀ। ਅਗਲੇ ਦਿਨ ਯਾਨੀ 13 ਨਵੰਬਰ ਨੂੰ ਰੂਪ ਚੌਦਸ ਰਹੇਗੀ। 14 ਨਵੰਬਰ ਨੂੰ ਦੇਸ਼ ਭਰ ਵਿਚ ਦੀਵਾਲੀ ਮਨਾਈ ਜਾਵੇਗੀ। ਘਰ-ਘਰ ਮਾਤਾ ਲਕਸ਼ਮੀ ਦੀ ਪੂਜਾ ਹੋਵੇਗੀ। ਅਗਲੇ ਦਿਨ ਗੋਵਰਧਨ ਪੂਜਾ ਹੋਵੇਗੀ ਤੇ 16 ਨਵੰਬਰ ਨੂੰ ਭਾਈ ਦੂਜ ਮਨਾਈ ਜਾਵੇਗੀ। ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਦੀਵਾਲੀ ਦਾ ਉਤਸਵ ਕੁਝ ਫਿੱਕਾ ਜ਼ਰੂਰ ਹੈ, ਪਰ ਲੋਕ ਤਮਾਮ ਨਿਯਮਾਂ ਦੀ ਪਾਲਣਾ ਕਰਦੇ ਹੋਏ ਤਿਆਰ ਕਰ ਰਹੇ ਹਨ। ਜਾਣੋ ਧਨਤੇਰਸ, ਰੂਪ ਚੌਦਸ, ਦੀਵਾਲੀ, ਗੋਵਰਧਨ ਪੂਜਾ ਤੇ ਭਾਈ ਦੂਜ ਦੇ ਮਹੂਰਤ

ਕਦੋਂ ਹੈ ਧਨਤੇਰਸ ਤੇ ਕੀ ਹੈ ਪੂਜਾ ਦਾ ਸ਼ੁੱਭ ਮਹੂਰਤ

ਧਨਤੇਰਸ ਜਾਂ ਧਨਤ੍ਰਿਓਦਸ਼ੀ : 12 ਨਵੰਬਰ

ਧਨਤੇਰਸ ਪੂਜਾ ਮਹੂਰਤ : ਸ਼ਾਮ 4:57 ਵਜੇ ਤੋਂ ਸ਼ਾਮ 6:50 ਵਜੇ ਤਕ

ਪ੍ਰਦੋਸ਼ ਕਾਲ : ਸਵੇਰੇ 4:50 ਤੋਂ 7:33 ਤਕ

ਬ੍ਰਿਖ ਕਾਲ : 4.57 ਤੋਂ 18.50

ਕਿਸ ਦਿਨ ਮਨਾਈ ਜਾਵੇਗੀ ਨਰਕ ਚੌਥ

ਨਰਕ ਚੌਥ ਆਮ ਤੌਰ 'ਤੇ ਦੀਵਾਲੀ ਤੋਂ ਇਕ ਦਿਨ ਪਹਿਲਾਂ ਮਨਾਈ ਜਾਂਦੀ ਹੈ। ਇਸ ਨੂੰ ਰੂਪ ਚੌਦਸ ਵੀ ਕਿਹਾ ਜਾਂਦਾ ਹੈ। ਇਸ ਦਿਨ ਇਸ਼ਨਾਨ ਦਾ ਸ਼ੁੱਭ ਮਹੂਰਤ ਸ਼ਾਮ 5.23 ਵਜੇ ਤੋਂ ਸ਼ਾਮ 6.43 ਵਜੇ ਤਕ ਹੈ। ਨਰਕ ਚੌਥ ਨੂੰ ਭਾਰਤ ਦੇ ਕੁਝ ਹਿੱਸਿਆਂ 'ਚ ਰੂਪ ਚੌਦਸ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ।

ਦੀਵਾਲੀ ਵਾਲੇ ਦਿਨ ਰਹੇਗਾ ਪ੍ਰਦੋਸ਼ ਕਾਲ

ਲਕਸ਼ਮੀ ਪੂਜਾ ਮਹੂਰਤ : ਸ਼ਾਮ 6 ਵਜੇ ਤੋਂ ਰਾਤ 8 ਵਜੇ ਤਕ

ਪ੍ਰਦੋਸ਼ ਕਾਲ : ਸ਼ਾਮ 5.55 ਵਜੇ ਤੋਂ ਰਾਤ 8.25 ਵਜੇ ਤਕ

ਬ੍ਰਿਖ ਕਾਲ : ਸ਼ਾਮ 6 ਵਜੇ ਤੋਂ ਰਾਤ 8.04 ਵਜੇ ਤਕ

ਗੋਵਰਧਨ ਪੂਜਾ 2020 : 15 ਨਵੰਬਰ

ਗੋਵਰਧਨ ਪੂਜਾ ਸਵੇਰ ਦਾ ਮਹੂਰਤ : ਸਵੇਰੇ 6.25 ਤੋਂ 8.30 ਤਕ

ਗੋਵਰਧਨ ਪੂਜਾ ਸ਼ਾਮ ਦਾ ਮਹੂਰਤ : ਦੁਪਹਿਰੇ 2.44 ਵਜੇ ਤੋਂ ਸ਼ਾਮ 4.49 ਵਜੇ ਤਕ।

ਭਾਈ ਦੂਜ 2020 : 16 ਨਵੰਬਰ

ਭਾਈ ਦੂਜ ਅਪਰਨਾ ਦਾ ਸਮਾਂ : ਦੁਪਹਿਰੇ 12.39 ਵਜੇ ਤੋਂ 2.44 ਵਜੇ ਤਕ

ਦੂਜ ਤਿਥੀ 15 ਨਵੰਬਰ ਨੂੰ ਸ਼ਾਮ 5.36 ਵਜੇ ਸ਼ੁਰੂ ਹੋਵੇਗੀ।

ਦੂਜ ਤਿਥੀ 16 ਨਵੰਬਰ ਨੂੰ ਦੁਪਹਿਰੇ 2.26 ਵਜੇ ਖ਼ਤਮ ਹੋ ਰਹੀ ਹੈ।

Posted By: Seema Anand