ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Coronavirus Trendy Mask: ਇਸ ਸਮੇਂ ਕੋਰੋਨਾ ਵਾਇਰਸ ਨਾਲ ਲੜਨ ਲਈ ਪੂਰੀ ਦੁਨੀਆ ਇਕੱਠੀ ਹੋ ਗਈ ਹੈ। ਖ਼ਾਸ ਤੌਰ 'ਤੇ ਫੈਸ਼ਨ ਇੰਡਸਟਰੀ ਜਿਸਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਨ ਲਈ ਹੱਥ ਮਿਲਾ ਲਏ ਹਨ। ਦੁਨੀਆ ਦੇ ਟਾਪ ਡਿਜ਼ਾਈਨਰ ਅਤੇ ਬ੍ਰੈਂਡਸ ਨੇ ਫੇਸ ਮਾਸਕ ਦੀ ਕਮੀ ਹੋਣ 'ਤੇ ਮੈਡੀਕਲ ਕਰਮਚਾਰੀਆਂ ਅਤੇ ਜਨਤਾ ਲਈ ਮਾਸਕ ਡਿਜਾਈਜ਼ਨ ਕੀਤੇ ਅਤੇ ਦਾਨ ਵੀ ਕੀਤੇ।

ਜੇਕਰ ਤੁਹਾਨੂੰ ਵੀ ਟ੍ਰੈਂਡੀ ਮਾਸਕ ਦਾ ਸ਼ੌਂਕ ਹੈ ਤਾਂ ਡਿਜ਼ਾਈਨਰ ਮਾਸਕ ਸਸਤੇ ਰੇਟਾਂ 'ਤੇ ਆਨਲਾਈਨ ਉਪਲੱਬਧ ਹਨ। ਆਓ ਜਾਣਦੇ ਹਾਂ ਸਭ ਤੋਂ ਖ਼ੂਬਸੂਰਤ ਅਤੇ ਟ੍ਰੈਂਡੀ ਮਾਸਕ ਬਾਰੇ 'ਚ।

1. ਲੂਈ ਵਿਟਾਨ

ਮਸ਼ਹੂਰ ਫ੍ਰੈਂਚ ਫੈਸ਼ਨ ਹਾਊਸ ਅਤੇ ਲਗਜ਼ਰੀ ਬ੍ਰੈਂਡ ਨੇ ਵੀ ਮਾਸਕ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੇ ਮਾਸਕ ਵੀ ਸਿਗਨੇਚਰ ਡਿਜ਼ਾਈਨ 'ਚ ਹੀ ਲਾਂਚ ਕੀਤੇ ਗਏ ਹਨ।

2. ਹਾਊਸ ਆਫ ਮਸਾਬਾ

ਭਾਰਤੀ ਡਿਜ਼ਾਈਨਰ ਮਸਾਬਾ ਗੁਪਤਾ ਦੇ ਬ੍ਰੈਂਡ ਹਾਊਸ ਆਫ ਮਸਾਬਾ ਨੇ ਸਫਾਈ ਤੇ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਗੋਏ ਨਾਨ-ਸਰਜੀਕਲ ਮਾਸਕ ਦਾਨ ਕੀਤੇ ਹਨ। ਇਹ ਮਾਸਕ ਦੁਬਾਰਾ ਪ੍ਰਯੋਗ ਕੀਤੇ ਜਾ ਸਕਦੇ ਹਨ ਅਤੇ ਵਾਸ਼ ਵੀ ਕੀਤੇ ਜਾ ਸਕਦੇ ਹਨ। ਇਨ੍ਹਾਂ ਨੂੰ ਤੁਸੀਂ ਆਫੀਸ਼ੀਅਲ ਵੈਬਸਾਈਟ ਤੋਂ ਖ਼ਰੀਦ ਸਕਦੇ ਹੋ।

3. ਫੇਂਡੀ

ਇਟਲੀ ਦਾ ਲਗਜ਼ਰੀ ਬ੍ਰੈਂਡ ਫੇਂਡੀ, ਸਿਲਕ ਫੇਸ ਮਾਸਕ ਆਇਆ ਹੈ, ਜਿਸ 'ਚ ਉਨ੍ਹਾਂ ਦਾ ਲੋਗੋ ਦੇਖਿਆ ਜਾ ਸਕਦਾ ਹੈ।

4. ਨਿਤਿਯਾ ਬਜਾਜ

ਡਿਜ਼ਾਈਨਰ ਨਿਤਿਯਾ ਬਜਾਜ 'ਚ ਹੱਥ ਨਾਲ ਬਣੇ ਮਾਸਕ ਤਿਆਰ ਕੀਤੇ ਗਏ ਹਨ, ਜੋ ਚੈਰਿਟੀ ਤੋਂ ਇਲਾਵਾ ਸੇਲ 'ਤੇ ਵੀ ਉਪਲੱਬਧ ਹੈ।

5. ਸ਼ਨੈਲ

ਲਗਜ਼ਰੀ ਫੈਸ਼ਨ ਬ੍ਰੈਂਡ ਸ਼ਨੇਲ ਨੇ ਫ੍ਰਾਂਸ 'ਚ ਫੇਸ ਮਾਸਕ ਬਣਾਉਣੇ ਸ਼ੁਰੂ ਕੀਤੇ, ਜਿਥੇ ਕੋਰੋਨਾ ਵਾਇਰਸ ਦੇ ਚੱਲਦੇ ਮਾਸਕ ਦੀ ਕਮੀ ਹੋਣ ਲੱਗੀ ਸੀ।

6. ਮਨੀਸ਼ ਤ੍ਰਿਪਾਠੀ

ਦਿੱਲੀ ਦੇ ਡਿਜ਼ਾਈਨਰ ਮਨੀਸ਼ ਉਸ ਸਮੇਂ ਖ਼ਬਰਾਂ 'ਚ ਛਾਅ ਗਏ ਸੀ, ਜਦੋਂ ਉਨ੍ਹਾਂ ਨੇ ਮੁਫ਼ਤ 'ਚ ਮਾਸਕ ਵੰਡਣੇ ਸ਼ੁਰੂ ਕੀਤੇ ਗਏ ਸੀ। ਹੁਣ ਉਨ੍ਹਾਂ ਦੇ ਬਣਾਏ ਮਾਸਕ ਆਨਲਾਈਨ ਖ਼ਰੀਦਣ ਲਈ ਵੀ ਉਪਲੱਬਧ ਹਨ।

7. ਆਫ ਵ੍ਹਾਈਟ

ਅਮਰੀਕੀ ਡਿਜ਼ਾਈਨਰ ਵਿਰਜਿਲ ਅਬਲੇਹ ਦਾ ਆਫ-ਵ੍ਹਾਈਟ ਨਾਮ ਦਾ ਇਟੈਲੀਅਨ ਫੈਸ਼ਨ ਲੈਵਲ ਵੀ ਸਫੈਦ ਅਤੇ ਕਾਲੇ ਰੰਗ ਦੇ ਫੇਸ ਮਾਸਕ ਬਣਾ ਰਿਹਾ ਸੀ।

8. ਨਿਵੇਦਿਤਾ ਸਾਬੂ

ਇਹ ਡਿਜ਼ਾਈਨਰ ਵੀ ਮੁਲਾਈਮ ਅਤੇ ਆਸਾਨੀ ਨਾਲ ਸਾਹ ਲੈਣ ਵਾਲੇ ਮਾਸਕ ਬਣਾ ਰਹੀ ਹੈ। ਜੋ ਤੁਹਾਡੇ ਚਿਹਰੇ 'ਤੇ ਚੰਗੀ ਤਰ੍ਹਾਂ ਫਿੱਟ ਵੀ ਹੋ ਜਾਣਗੇ ਅਤੇ ਤੁਹਾਨੂੰ ਘੁੱਟਣ ਵੀ ਮਹਿਸੂਸ ਨਹੀਂ ਹੋਵੇਗੀ।

Posted By: Susheel Khanna