ਨਈ ਦੁਨੀਆ, ਨਵੀਂ ਦਿੱਲੀ : CoronaVirus Social distancing : ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ 'ਚ ਫੈਲਿਆ ਹੋਇਆ ਹੈ। ਦੇਸ਼ ਵਿਦੇਸ਼ 'ਚ ਇਸਦੇ ਸੰਕ੍ਰਮਣ ਤੋਂ ਬਚਣ ਲਈ ਕਈ ਤਰੀਕੇ ਅਪਣਾਏ ਜਾ ਰਹੇ ਹਨ। ਲੋਕਾਂ ਨੂੰ ਆਪਣੀ ਲਾਈਫਸਟਾਈਲ 'ਚ ਸੋਸ਼ਲ ਡਿਸਟੈਂਸਿੰਗ ਕੈਪ (ਟੋਪੀ) ਨਜ਼ਰ ਆਉਣ ਤੋਂ ਬਾਅਦ ਹੁਣ ਰੋਮਾਨੀਆ 'ਚ ਇਕ ਨਿਰਮਾਤਾ ਨੇ ਖ਼ਾਸ ਤਰ੍ਹਾਂ ਦੇ ਜੁੱਤੇ ਬਣਾਏ ਹਨ। ਲੰਬੀ ਨੌਕ ਵਾਲੇ ਇਹ ਜੁੱਤੇ ਸੋਸ਼ਲ ਡਿਸਟੈਂਸਿੰਗ ਲਈ ਬਣਾਏ ਗਏ ਹਨ।

ਇਸੇ ਤਹਿਤ ਰੋਮਾਨੀਆ ਦੇ ਕਲੂਜ ਸ਼ਹਿਰ ਦੇ ਰਹਿਣ ਵਾਲੇ ਜੁੱਤਾ ਨਿਰਮਾਤਾ ਗ੍ਰੇਗਰੀ ਲੂਪ ਨੇ ਖ਼ਾਸ ਤਰ੍ਹਾਂ ਦੇ ਲੰਬੀ ਨੌਕ ਵਾਲੇ ਜੁੱਤੇ ਬਣਾਏ ਹਨ ਤਾਂਕਿ ਸੋਸ਼ਲ ਡਿਸਟੈਂਸਿੰਗ ਨਿਯਮ ਦਾ ਪਾਲਣ ਹੋ ਸਕੇ। ਦਰਅਸਲ ਗ੍ਰੇਗਰੀ ਨੇ ਦੇਖਿਆ ਕਿ ਉਥੇ ਲੋਕ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਹੀਂ ਕਰ ਰਹੇ ਹਨ, ਇਸਦੇ ਬਾਅਦ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਜੁੱਤੇ ਬਣਾਉਣ ਦਾ ਖ਼ਿਆਲ ਆਇਆ। ਉਨ੍ਹਾਂ ਨੇ ਯੂਰਪੀਅਨ ਸਾਈਜ 75 ਦੇ ਨਾਪ ਦੇ ਜੁੱਤੇ ਬਣਾਏ ਹਨ ਜੋ ਸਧਾਰਨ ਜੁੱਤੇ ਤੋਂ ਕਰੀਬ ਤਿੰਨ ਗੁਣਾ ਲੰਬੇ ਹਨ।

ਗ੍ਰੇਗਰੀ ਨੇ ਕਿਹਾ, ਤੁਸੀਂ ਦੇਖ ਸਕਦੇ ਹੋ ਕਿ ਲੋਕ ਸੜਕਾਂ 'ਤੇ ਚੱਲਦੇ ਹਨ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਹੀਂ ਕਰਦੇ। ਮੈਨੂੰ ਇਹ ਠੀਕ ਨਹੀਂ ਲੱਗਾ ਅਤੇ ਮੈਂ ਇਹ ਲੰਬੀ ਨੌਕ ਵਾਲੇ ਜੁੱਤੇ ਬਣਾਏ। ਉਨ੍ਹਾਂ ਨੇ ਦੱਸਿਆ ਕਿ ਜਦੋਂ ਦੋ ਵਿਅਕਤੀ ਉਨ੍ਹਾਂ ਦੇ ਜੁੱਤੇ ਪਾਉਣਗੇ ਤਾਂ ਉਨ੍ਹਾਂ ਵਿਚਕਾਰ ਆਪਣੇ-ਆਪ ਕਰੀਬ ਡੇਢ ਮੀਟਰ ਦੀ ਦੂਰੀ ਬਣਾ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਰੋਮਾਨੀਆ ਦਾ ਜੁੱਤਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਕਿਉਂਕਿ ਦੁਕਾਨਾਂ, ਬਾਜ਼ਾਰ, ਮਾਲ, ਏਅਰਪੋਰਟ ਅਤੇ ਹੋਰ ਸਾਰੇ ਸਥਾਨ ਬੰਦ ਰਹੇ ਹਨ। ਪਰ ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਜਲਦ ਹੀ ਸਥਿਤੀ ਆਮ ਹੋਵੇਗੀ।

ਦੱਸ ਦੇਈਏ ਕਿ ਰੋਮਾਨੀਆ ਤੋਂ ਹਾਲੇ ਤਕ ਕਰੀਬ 20 ਹਜ਼ਾਰ ਕੋਰੋਨਾ ਸੰਕ੍ਰਮਣ ਦੇ ਮਾਮਲੇ ਸਾਹਮਣੇ ਆਏ ਹਨ, ਜਦਕਿ ਕਰੀਬ 1250 ਲੋਕਾਂ ਦੀ ਮੌਤ ਹੋ ਚੁੱਕੀ ਹੈ।

Posted By: Susheel Khanna