ਜ਼ਿਆਦਾ ਤੇਜ਼ ਸਿਰਦਰਦ ਹੋਣ 'ਤੇ ਲੋਕ ਕੌਫੀ ਪੀਣਾ ਪਸੰਦ ਕਰਦੇ ਹਨ ਕਿਉਂਕਿ ਇਕ ਕੱਪ ਗਰਮਾ ਗਰਮ ਕੌਫੀ ਸਿਰਦਰਦ ਨੂੰ ਜਲਦ ਰਾਹਤ ਦੇ ਦਿੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਕੌਫੀ ਤੁਹਾਡੇ ਲਈ ਜ਼ਿੰਦਗੀ ਭਰ ਦਾ ਸਿਰਦਰਦ ਦੇ ਸਕਦੀ ਹੈ। ਅਸੀਂ ਗੱਲ ਕਰ ਰਹੇ ਹਾਂ ਮਾਈਗ੍ਰਰੇਨ ਦੀ, ਜੀ ਹਾਂ, ਜੇ ਤੁਸੀਂ ਵੀ ਜ਼ਿਆਦਾ ਕੌਫੀ ਪੀਣ ਦੇ ਸ਼ੌਕੀਨ ਹੋ ਤਾਂ ਤੁਸੀਂ ਇਸ ਖ਼ਤਰੇ ਨੂੰ ਮੌਲ ਲੈ ਰਹੇ ਹੋ।

ਜ਼ੁਕਾਮ ਤੇ ਸਰਦੀ-ਖ਼ਾਸੀ ਤੋਂ ਚੁਟਕੀਆਂ 'ਚ ਰਾਹਤ ਦਿਵਾਏ ਪਿਆਜ਼ ਦਾ ਇਹ ਦੇਸੀ ਨੁਸਖਾ, ਇਹ ਹੈ ਬਣਾਉਣ ਦਾ ਤਰੀਕਾ

ਰੋਜ਼ਾਨਾ ਤਿੰਨ ਕੱਪ ਜਾਂ ਇਸ ਤੋਂ ਜ਼ਿਆਦਾ ਕੌਫੀ ਦਾ ਸੇਵਨ ਕਰਨਾ ਮਾਈਗ੍ਰੇਨ ਦਾ ਖ਼ਤਰਾ ਵਧਾ ਸਕਦਾ ਹੈ। ਮਾਈਗ੍ਰੇਨ ਦੇ ਸ਼ਿਕਾਰ ਵਿਅਕਤੀ ਨੂੰ ਸਿਰ ਦੇ ਅੱਧੇ ਹਿੱਸੇ 'ਚ ਦਰਦ ਰਹਿੰਦਾ ਹੈ। ਚੱਕਰ ਆਉਣਾ, ਅਚਾਨਕ ਮਨ ਬਦਲਣਾ, ਰੋਸ਼ਨੀ ਜਾਂ ਆਵਾਜ਼ ਤੋਂ ਪਰੇਸ਼ਾਨੀ ਹੋਣਾ ਵੀ ਇਸ ਦੇ ਲੱਛਣਾਂ 'ਚ ਸ਼ਾਮਲ ਹਨ।

ਅਮੇਰੀਕਨ ਜਰਨਲ ਆਫ ਮੈਡੀਸਨ 'ਚ ਪ੍ਰਕਾਸ਼ਿਤ ਅਧਿਐਨ 'ਚ ਮਾਈਗ੍ਰੇਨ ਤੇ ਕੈਫੀਨ ਵਾਲੇ ਪੇਅ ਦਾ ਅਸਰ ਜਾਂਚਿਆ ਗਿਆ। ਅਮਰੀਕਾ ਦੇ ਹਾਵਰਡ ਟੀਐੱਚ ਚਾਨ ਸਕੂਲ ਆਫ ਪਬਲਿਕ ਹੈਲਥ ਨੇ ਦੱਸਿਆ ਕਿ ਇਕ ਜਾਂ ਦੋ ਕੱਪ ਕੌਫੀ ਦਾ ਮਾਈਗ੍ਰੇਨ 'ਤੇ ਅਸਰ ਨਹੀਂ ਹੁੰਦਾ ਹੈ ਪਰ ਜ਼ਿਆਦਾ ਕੌਫੀ ਪੀਣ ਨਾਲ ਖ਼ਤਰਾ ਵੱਧ ਜਾਂਦਾ ਹੈ।

ਅਧਿਐਨ 'ਚ ਸ਼ਾਮਲ ਲੋਕਾਂ ਨੂੰ ਕੁਝ ਹਫ਼ਤੇ ਤਕ ਲਗਾਤਾਰ ਇਸ ਗੱਲ ਦਾ ਰਿਕਾਰਡ ਤਿਆਰ ਕਰਨ ਲਈ ਕਿਹਾ ਗਿਆ ਕਿ ਉਹ ਰੋਜ਼ਾਨਾ ਕੈਫੀਨ ਵਾਲੇ ਪੇਅ ਦੀ ਕਿਹੜੀ ਮਾਤਰਾ ਦਾ ਸੇਵਨ ਕਰਦੇ ਹਨ। ਸ਼ੋਧ 'ਚ ਪਾਇਆ ਗਿਆ ਕਿ ਕਦੇ-ਕਦੇ ਕੌਫੀ ਪੀਣ ਵਾਲਿਆਂ ਨੂੰ ਇਕ ਜਾਂ ਦੋ ਕੱਪ ਤੋਂ ਹੀ ਸਿਰਦਰਦ ਵੱਧਣ ਦਾ ਖ਼ਤਰਾ ਰਹਿੰਦਾ ਹੈ।

Posted By: Amita Verma