ਜੇਐੱਨਐੱਨ, ਰਾਂਚੀ : Chandra Grahan 2021 Date : ਇਸ ਸਾਲ ਕੁੱਲ ਚਾਰ ਵਾਰ ਗ੍ਰਹਿਣ ਲੱਗੇਗਾ। ਜੋਤਿਸ਼ ਗਣਨਾ ਮੁਤਾਬਿਕ ਸਾਲ 2021 'ਚ ਦੋ ਵਾਰ ਸੂਰਜ ਗ੍ਰਹਿਣ ਤੇ ਦੋ ਵਾਰ ਚੰਦਰ ਗ੍ਰਹਿਣ ਲੱਗ ਰਿਹਾ ਹੈ। ਪਹਿਲਾ ਚੰਦਰ ਗ੍ਰਹਿਣ 26 ਮਈ ਨੂੰ ਤੇ ਦੂਸਰਾ ਚੰਦਰ ਗ੍ਰਹਿਣ 19 ਨਵੰਬਰ ਨੂੰ ਲੱਗੇਗਾ। ਵਿਦਵਾਨਾਂ ਅਨੁਸਾਰ ਇਸ ਸਾਲ ਲੱਗ ਰਹੇ ਕੁੱਲ 4 ਗ੍ਰਹਿਣਾਂ 'ਚੋਂ ਤਿੰਨ ਨੂੰ ਭਾਰਤ 'ਚ ਦੇਖਿਆ ਜਾ ਸਕੇਗਾ। ਇਹ ਪ੍ਰਤੱਖ ਤੇ ਅਪ੍ਰਤੱਖ ਰੂਪ 'ਚ ਜਨਜੀਵਨ ਨੂੰ ਪ੍ਰਭਾਵਿਤ ਕਰਨਗੇ। ਇਨ੍ਹਾਂ ਗ੍ਰਹਿਣਾਂ ਨਾਲ ਦੇਸ਼ ਦੀ ਦਸ਼ਾ-ਦਿਸ਼ਾ ਵੀ ਬਦਲੇਗੀ। ਮਨੁੱਖੀ ਜੀਵਨ 'ਤੇ ਇਨ੍ਹਾਂ ਗ੍ਰਹਿਣਾਂ ਦਾ ਖਾਸ ਪ੍ਰਭਾਵ ਪੈਂਦਾ ਹੈ।

ਸਾਲ 2021 'ਚ ਦੋ ਸੂਰਜ ਗ੍ਰਹਿਣ ਤੇ ਦੋ ਚੰਦਰ ਗ੍ਰਹਿਣ ਲੱਗਣਗੇ। ਇਨ੍ਹਾਂ ਗ੍ਰਹਿਣਾਂ ਦੀ ਸ਼ੁਰੂਆਤ ਮਈ ਮਹੀਨੇ ਤੋਂ ਹੋਵੇਗੀ। ਦਸੰਬਰ ਤਕ ਇਹ ਗ੍ਰਹਿਣ ਲਗਦੇ ਰਹਿਣਗੇ। ਇਸ ਸਾਲ ਦੇ ਚਾਰ ਗ੍ਰਹਿਣਾਂ 'ਚੋਂ ਇਕ ਅਸੀਂ ਆਪਣੇ ਦੇਸ਼ ਵਿਚ ਨਹੀਂ ਦੇਖ ਸਕਾਂਗੇ।

ਆਓ ਜਾਣਦੇ ਹਾਂ ਚੰਦਰ ਗ੍ਰਹਿਣ ਦੀਆਂ ਤਰੀਕਾਂ ਬਾਰੇ...

26 ਮਈ ਨੂੰ ਲੱਗ ਰਿਹੈ ਸਾਲ ਦਾ ਪਹਿਲਾ ਚੰਦਰ ਗ੍ਰਹਿਣ

ਸਾਲ 2021 ਦਾ ਪਹਿਲਾ ਚੰਦਰ ਗ੍ਰਹਿਣ 26 ਮਈ ਨੂੰ ਲੱਗ ਰਿਹਾ ਹੈ। ਇਸ ਚੰਦਰ ਗ੍ਰਹਿਣ ਨੂੰ ਆਪਣੇ ਦੇਸ਼ ਭਾਰਤ, ਅਮਰੀਕਾ, ਆਸਟ੍ਰੇਲੀਆ, ਏਸ਼ੀਆ ਤੇ ਪ੍ਰਸ਼ਾਂਤ ਮਹਾਸਾਗਰ ਦੇ ਖੇਤਰ 'ਚ ਆਸਾਨੀ ਨਾਲ ਦੇਖਿਆ ਜਾ ਸਕੇਗਾ। ਭਾਰਤ 'ਚ ਇਹ ਚੰਦਰ ਗ੍ਰਹਿਣ ਉਪਛਾਇਆ ਗ੍ਰਹਿਣ ਹੋਵੇਗਾ ਜਦਕਿ ਦੁਨੀਆ ਦੀਆਂ ਬਾਕੀ ਜਗ੍ਹਾ 'ਤੇ ਇਹ ਪੂਰਨ ਚੰਦਰ ਗ੍ਰਹਿਣ ਹੋਵੇਗਾ।

19 ਨਵੰਬਰ ਨੂੰ ਲੱਗੇਗਾ ਸਾਲ ਦਾ ਆਖ਼ਰੀ ਚੰਦਰ ਗ੍ਰਹਿਣ

ਸਾਲ 2021 ਦਾ ਦੂਸਰਾ ਯਾਨੀ ਆਖ਼ਰੀ ਚੰਦਰ ਗ੍ਰਹਿਣ 19 ਨਵੰਬਰ ਨੂੰ ਲੱਗ ਰਿਹਾ ਹੈ। ਇਹ ਅੰਸ਼ਕ ਚੰਦਰ ਗ੍ਰਹਿਣ ਆਪਣੇ ਦੇਸ਼ ਭਾਰਤ, ਪ੍ਰਸ਼ਾਂਤ ਮਹਾਸਾਗਰ ਖੇਤਰ, ਉੱਤਰੀ ਯੂਰਪ, ਅਮਰੀਕਾ ਤੇ ਆਸਟ੍ਰੇਲੀਆ 'ਚ ਸੁਗਮਤਾਪੂਰਵਕ ਦੇਖਿਆ ਜਾ ਸਕੇਗਾ।

10 ਜੂਨ ਨੂੰ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ

ਸਾਲ 2021 'ਚ ਜੂਨ ਮਹੀਨੇ ਦੀ 10ਤਰੀਕ ਨੂੰ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗ ਰਿਹਾ ਹੈ। ਇਹ ਸੂਰਜ ਗ੍ਰਹਿਣ ਅੰਸ਼ਕ ਗ੍ਰਹਿਣ ਹੋਵੇਗਾ। ਇਸ ਸੂਰਜ ਗ੍ਰਹਿਣ ਨੂੰ ਆਪਣੇ ਦੇਸ਼ ਭਾਰਤ, ਕੈਨੇਡਾ, ਰੂਸ, ਗ੍ਰੀਨਲੈਂਡ, ਯੂਰਪ, ਏਸ਼ੀਆ ਤੇ ਉੱਤਰੀ ਅਮਰੀਕਾ 'ਚ ਦੇਖਿਆ ਜਾ ਸਕੇਗਾ।

4 ਦਸੰਬਰ ਨੂੰ ਲੱਗੇਗਾ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ

ਸਾਲ 2021 ਦਾ ਦੂਸਰਾ ਯਾਨੀ ਇਸ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ 4 ਦਸੰਬਰ ਨੂੰ ਲੱਗ ਰਿਹਾ ਹੈ। ਇਸ ਸੂਰਜ ਗ੍ਰਹਿਣ ਨੂੰ ਦੱਖਣੀ ਅਫ਼ਰੀਕਾ, ਅੰਟਾਰਕਟਿਕਾ, ਦੱਖਣੀ ਅਮਰੀਕਾ ਤੇ ਆਸਟ੍ਰੇਲੀਆ 'ਚ ਦੇਖਿਆ ਜਾ ਸਕੇਗਾ। ਭਾਰਤ 'ਚ ਇਹ ਸੂਰਜ ਗ੍ਰਹਿਣ ਦਿਖਾਈ ਨਹੀਂ ਦੇਵੇਗਾ।

ਜਾਣੋ ਕਦੋਂ ਰਹੇਗਾ ਸੂਤਕ ਕਾਲ ; ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਦੇ ਪਹਿਲੇ ਤੇ ਬਾਅਦ ਦਾ ਸਮਾਂ ਸੂਤਕ ਕਾਲ ਅਖਵਾਉਂਦਾ ਹੈ। ਸਨਾਤਨ ਧਰਮ 'ਚ ਇਸ ਮਿਆਦ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਜੋਤਿਸ਼ ਆਚਾਰੀਆ ਕਹਿੰਦੇ ਹਨ ਕਿ ਇਸ ਦੌਰਾਨ ਕੋਈ ਨਵਾਂ ਕੰਮ ਨਹੀਂ ਕੀਤਾ ਜਾਂਦਾ। ਸੂਰਜ ਗ੍ਰਹਿਣ ਤੋਂ 12 ਘੰਟੇ ਪਹਿਲਾਂ ਤੇ ਚੰਦਰ ਗ੍ਰਹਿਣ ਤੋਂ 9 ਘੰਟੇ ਪਹਿਲਾਂ ਸੂਤਕ ਮੰਨਿਆ ਜਾਂਦਾ ਹੈ। ਸੂਤਕ ਕਾਲ ਦੌਰਾਨ ਘਰ 'ਚ ਹੀ ਰਹੋ। ਆਪਣੇ ਈਸ਼ਟ ਦੇਵ ਦਾ ਨਾਮ ਜਪੋ। ਸੂਤਕ ਕਾਲ ਖ਼ਤਮ ਹੋਣ ਤੋਂ ਬਾਅਦ ਇਸ਼ਨਾਨ ਕਰੋ, ਘਰ ਦੀ ਸ਼ੁੱਧੀ ਕਰੋ, ਭਗਵਾਨ ਦੀ ਪੂਜਾ ਕਰੋ ਤੇ ਦਾਨ ਧਰਮ ਕਰੋ। ਉਂਝ ਜੋਤਿਸ਼ ਆਚਾਰੀਆ ਦਾ ਕਹਿਣਾ ਹੈ ਕਿ ਇਹ Chandra Grahan ਭਾਰਤ 'ਚ ਨਹੀਂ ਦਿਖੇਗਾ, ਇਸ ਲਈ ਸੂਤਕ ਕਾਲ ਵੀ ਨਹੀਂ ਰਹੇਗਾ।

Posted By: Seema Anand