ਨਈ ਦੁਨੀਆ, ਨਵੀਂ ਦਿੱਲੀ : ਤੁਸੀਂ ਜਦੋਂ ਵੀ ਕਿਸੇ ਨੂੰ ਫੋਨ ਲਗਾਉਂਦੇ ਹੋ ਤਾਂ ਇਹ ਮੈਸੇਜ ਸੁਣਨ ਨੂੰ ਮਿਲਦਾ ਹੈ, 'ਕੋਰੋਨਾ ਵਾਇਰਸ ਜਾਂ ਕੋਵਿਡ-19 ਨਾਲ ਅੱਜ ਪੂਰਾ ਦੇਸ਼ ਲੜ ਰਿਹਾ ਹੈ। ਪਰ ਯਾਦ ਰਹੇ ਸਾਨੂੰ ਬਿਮਾਰੀ ਨਾਲ ਲੜਨਾ ਹੈ, ਬਿਮਾਰ ਨਾਲ ਨਹੀਂ। ਉਨ੍ਹਾਂ ਨਾਲ ਭੇਦਭਾਵ ਨਾ ਕਰੋ।' ਸ਼ਾਇਦ ਕਦੇ ਤੁਸੀਂ ਵੀ ਸੋਚਿਆ ਹੋਵੇਗਾ ਕਿ ਇਹ ਆਵਾਜ਼ ਕਿਸਦੀ ਹੈ। ਤਾਂ ਅਸੀਂ ਦੱਸ ਦੇਈਏ ਕਿ ਇਹ ਆਵਾਜ਼ ਇਕ ਮੰਨੀ-ਪ੍ਰਮੰਨੀ ਵੁਆਇਸ ਓਵਰ ਆਰਟਿਸਟ ਜਸਲੀਨ ਭੱਲਾ ਦੀ ਹੈ। ਬੀਤੇ 10 ਸਾਲਾਂ ਤੋਂ ਉਹ ਇਹ ਕੰਮ ਕਰ ਰਹੀ ਹੈ।

ਮੱਦੇਨਜ਼ਰ ਗੱਲ ਇਹ ਹੈ ਕਿ ਕੋਰੋਨਾ ਦੇ ਬਾਰੇ 'ਚ ਜਾਗਰੂਕਤਾ ਫੈਲਾਉਣ ਵਾਲੇ ਇਸ ਵੁਆਇਸ ਓਵਰ ਬਾਰੇ ਖ਼ੁਦ ਜਸਲੀਨ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੀ ਆਵਾਜ਼ ਕਾਲਰ ਟਿਊਨ 'ਚ ਸੈੱਟ ਹੋਵੇਗੀ, ਜਿਸਨੂੰ ਪੂਰਾ ਦੇਸ਼ ਸੁਣੇਗਾ। ਹਿੰਦੀ ਤੋਂ ਇਲਾਵਾ ਹੋਰ ਭਾਰਤੀ ਭਾਸ਼ਾਵਾਂ 'ਚ ਵੀ ਇਹ ਸੰਦੇਸ਼ ਜਸਲੀਨ ਨੇ ਰਿਕਾਰਡ ਕੀਤਾ ਹੈ। ਵੁਆਇਸ ਓਵਰ ਆਰਟਿਸਟ ਬਣਨ ਤੋਂ ਪਹਿਲਾਂ ਉਹ ਚੈਨਲ 'ਚ ਸਪੋਰਟ ਜਰਨਲਿਸਟ ਸੀ।

ਜਸਲੀਨ ਮਸ਼ਹੂਰ ਵੁਆਇਸ ਓਵਰ ਕਲਾਕਾਰ ਹੈ ਅਤੇ ਜੇਕਰ ਤੁਸੀਂ ਟੀਵੀ ਜਾਂ ਰੇਡੀਓ 'ਤੇ ਆਉਣ ਵਾਲੇ ਵਿਗਿਆਪਨਾਂ ਨੂੰ ਸੁਣੋਗੇ, ਤਾਂ ਜਾਣ ਜਾਵੋਗੇ ਕਿ ਉਹ ਕਿਹੜੇ ਵਿਗਿਆਪਨਾਂ 'ਚ ਆਪਣੀ ਆਵਾਜ਼ ਦੇ ਚੁੱਕੀ ਹੈ। ਇਸਤੋਂ ਪਹਿਲਾਂ ਡੋਕੋਮੋ, ਹਾਰਲਿਕਸ ਅਤੇ ਸਲਾਈਸ ਮੈਂਗੋ ਡ੍ਰਿੰਕ ਦੇ ਵਿਗਿਆਪਨ 'ਚ ਆਪਣੀ ਆਵਾਜ਼ ਦੇ ਚੁੱਕੀ ਹੈ। ਹਾਲਾਂਕਿ, ਕਈ ਵਾਰ ਲੋਕਾਂ ਨੂੰ ਭਰੋਸਾ ਹੀ ਨਹੀਂ ਹੁੰਦਾ ਹੈ ਕਿ ਜਸਲੀਨ ਦੀ ਆਵਾਜ਼ ਹੀ ਕਾਲਰ ਟਿਊਨ 'ਚ ਸੁਣਾਈ ਦਿੰਦੀ ਹੈ, ਤਾਂ ਮੈਨੂੰ ਉਨ੍ਹਾਂ ਨੂੰ ਬੋਲ ਕੇ ਸੁਣਾਉਣਾ ਪੈਂਦਾ ਹੈ।

ਕਈ ਵਾਰ ਤਾਂ ਆਪਣੀ ਹੀ ਆਵਾਜ਼ ਨੂੰ ਸੁਣਨਾ ਥੋੜ੍ਹਾ ਅਜੀਬ ਲੱਗਦਾ ਹੈ। ਦੱਸ ਦੇਈਏ ਕਿ ਦਸੰਬਰ 2019 'ਚ ਚੀਨ ਦੇ ਸ਼ਹਿਰ ਵੁਹਾਨ ਤੋਂ ਫੈਲ ਕੇ ਪੂਰੀ ਦੁਨੀਆ ਨੂੰ ਆਪਣੇ ਘੇਰੇ 'ਚ ਲੈਣ ਵਾਲੇ ਕੋਰੋਨਾ ਵਾਇਰਸ ਦੇ ਸੰਕ੍ਰਮਣ ਤੋਂ ਭਾਰਤੀਆਂ ਨੂੰ ਬਚਾਉਣ ਲਈ ਸਰਕਾਰ ਨੇ ਪਹਿਲਾਂ ਤੋਂ ਹੀ ਠੋਸ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਸੀ। ਭਾਰਤ 'ਚ ਕੋਰੋਨਾ ਦੇ ਬਾਰੇ 'ਚ ਲਗਪਗ ਸਾਰੇ ਲੋਕ ਜਾਗਰੂਕ ਹੋ ਚੁੱਕੇ ਹਨ ਕਿ ਉਨ੍ਹਾਂ ਨੇ ਕੀ ਕਰਨਾ ਹੈ ਅਤੇ ਕੀ ਨਹੀਂ। ਦੇਸ਼ 'ਚ ਕੋਰੋਨਾ ਸੰਕ੍ਰਮਣ ਦੇ ਮਾਮਲੇ ਦੋ ਲੱਖ ਤੋਂ ਪਾਰ ਹੋ ਚੁੱਕੇ ਹਨ, ਜਿਸ ਕਾਰਨ ਭਾਰਤ ਦੁਨੀਆ 'ਚ 6ਵੇਂ ਨੰਬਰ 'ਚ ਪਹੁੰਚ ਗਿਆ ਹੈ। ਹਾਲਾਂਕਿ, ਭਾਰਤ 'ਚ ਸੰਕ੍ਰਮਣ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਵੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਮੌਤ ਦਰ ਤਿੰਨ ਫ਼ੀਸਦੀ ਤੋਂ ਵੀ ਘੱਟ ਹੈ।

Posted By: Susheel Khanna