Basant Panchami 2021 Date : ਇਸ ਸਾਲ ਬਸੰਤ ਪੰਚਮੀ ਜਾਂ ਸ਼੍ਰੀਪੰਚਮੀ 16 ਫਰਵਰੀ ਨੂੰ ਮਨਾਈ ਜਾਵੇਗੀ। ਹਿੰਦੂ ਧਰਮ 'ਚ ਬਸੰਤ ਪੰਚਮੀ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਮਾਂ ਸਰਸਵਤੀ ਦੀ ਅਰਧਾਨ ਕੀਤੀ ਜਾਂਦੀ ਹੈ। ਇਨ੍ਹਾਂ ਨੂੰ ਸ਼੍ਰੀ ਪੰਚਮੀ ਤੇ ਸਰਸਵਤੀ ਪੂਜਾ (Goddess Saraswati Puja) ਦੇ ਨਾਂ ਨਾਲ ਵੀ ਕਈ ਥਾਵਾਂ 'ਤੇ ਜਾਣਿਆ ਜਾਂਦਾ ਹੈ। ਸਨਾਤਨ ਧਰਮ 'ਚ ਸਰਸਵਤੀ ਨੂੰ ਵਿੱਦਿਆ ਦੀ ਦੇਵੀ ਕਿਹਾ ਜਾਂਦਾ ਹੈ। ਇਹ ਪੂਜਾ ਪੂਰਬੀ ਭਾਰਤ, ਪੱਛਮੀ-ਉੱਤਰੀ ਬੰਗਲਾਦੇਸ਼, ਨੇਪਾਲ ਤੇ ਕਈ ਜਗ੍ਹਾ 'ਤੇ ਕਾਫੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

ਪੀਲੇ ਕੱਪੜੇ ਪਾਉਣਾ ਹੁੰਦਾ ਹੈ ਸ਼ੁੱਭ

ਇਸ ਦਿਨ ਪੀਲੇ ਕੱਪੜੇ ਪਾਉਣਾ ਸ਼ੁੱਭ ਹੁੰਦਾ ਹੈ। ਇਸ ਦਿਨ ਮਾਂ ਸਰਸਵਤੀ ਦੀ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਇਸ ਸਾਲ ਬਸੰਤ ਪੰਚਮੀ ਦਾ ਸ਼ੁੱਭ ਮਹੂਰਤ ਤੇ ਮਹੱਤਵ ਇਸ ਪ੍ਰਕਾਰ ਹੈ।

ਬਸੰਤ ਪੰਚਮੀ ਸ਼ੁੱਭ ਮਹੂਰਤ

ਮੰਗਲਵਾਰ : ਫਰਵਰੀ 16, 2021

ਬਸੰਤ ਪੰਚਮੀ ਦਾ ਪੂਜਾ ਮਹੂਰਤ : ਸਵੇਰੇ 06 ਵੱਜ ਕੇ 59 ਮਿੰਟ ਤੋਂ ਦੁਪਹਿਰੇ 12 ਵੱਜ ਕੇ 35 ਮਿੰਟ ਤਕ

ਮਿਆਦ : 5 ਘੰਟੇ 37 ਮਿੰਟ

ਬਸੰਤ ਪੰਚਮੀ ਪੂਜਾ ਵਿਧੀ

ਬਸੰਤ ਪੰਚਮੀ ਵਾਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਜਾਓ ਤੇ ਇਸ਼ਨਾਨ ਆਦਿ ਤੋਂ ਮੁਕਤ ਹੋ ਕੇ ਸਰਸਵਤੀ ਦੀ ਉਪਾਸਨ ਦੀ ਤਿਆਰੀ ਕਰੋ। ਦੇਵੀ ਦੀ ਪੂਜਾ 'ਚ ਪੀਲੇ ਰੰਗਾਂ ਦਾ ਖ਼ਾਸ ਮਹੱਤਵ ਹੈ, ਇਸ ਲਈ ਇਸ ਦਿਨ ਪੀਲੇ ਰੰਗ ਦੇ ਕੱਪੜੇ ਧਾਰਨ ਕੀਤੇ ਜਾਂਦੇ ਹਨ। ਇਸ ਦਿਨ ਘਰਾਂ, ਵਿਦਿਅਕ ਅਦਾਰਿਆਂ ਤੇ ਵਿਦਿਅਕ ਸਰਗਰਮੀਆਂ ਨਾਲ ਜੁੜੀਆਂ ਸੰਸਥਾਵਾਂ 'ਚ ਸਰਸਵਤੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਮਾਂ ਸਰਸਵਤੀ ਦੀ ਮੂਰਤੀ ਜਾਂ ਚਿੱਤਰ ਦੀ ਸਥਾਪਨਾ ਕਰੋ। ਮੂਰਤੀ ਨੂੰ ਪੰਚ ਅੰਮ੍ਰਿਤ ਤੇ ਉਸ ਤੋਂ ਬਾਅਦ ਸ਼ੁੱਧ ਜਲ ਨਾਲ ਇਸ਼ਨਾਨ ਕਰਵਾਓ। ਕੁੰਮਕੁੰਮ, ਅਕਸ਼ਤ, ਅਬੀਰ, ਗੁਲਾਲ, ਹਲਦੀ, ਮਹਿੰਦੀ, ਸੁਗੰਧਿਤ ਫੁੱਲਾਂ ਨਾਲ ਪੂਜਾ ਕਰੋ। ਦੇਵੀ ਨੂੰ ਰਿਤੂਫਲ, ਪੰਚਮੇਵਾ, ਪੰਚ ਅੰਮ੍ਰਿਤ, ਮਠਿਆਈ ਆਦਿ ਦਾ ਭੋਗ ਲਾਓ। ਇਸ ਤੋਂ ਬਾਅਦ ਵਿਧੀ ਵਿਧਾਨ ਨਾਲ ਜਦੋਂ ਪੂਜਾ ਹੋ ਜਾਵੇ ਤਾਂ ਦੇਵੀ ਦੀ ਆਰਤੀ ਕਰ ਕੇ ਪ੍ਰਸਾਦਿ ਵੰਡੋ।

ਬੱਚਿਆਂ ਨੂੰ ਦਿੱਤਾ ਜਾਂਦਾ ਹੈ ਪਹਿਲਾ ਅੱਖਰ ਦਾਨ

ਮਾਂ ਸਰਸਵਤੀ ਦੀ ਕਿਰਪਾ ਨਾਲ ਸੰਗੀਤ ਦਾ ਗਿਆਨ ਵੀ ਪ੍ਰਾਪਤ ਹੁੰਦੀ ਹੈ ਇਸ ਲਈ ਇਸ ਦਿਨ ਵਾਦ ਯੰਤਰਾਂ ਦੀ ਪੂਜਾ ਕੀਤੀ ਜਾਂਦੀ ਹੈ। ਵਿਦਿਆਰਥੀ ਕਲਮ, ਕਿਤਾਬ ਆਦਿ ਵਿਦਿਅਕ ਵਸਤਾਂ ਦੀ ਪੂਜਾ ਕਰਦੇ ਹਨ। ਇਸ ਦਿਨ ਛੋਟੇ ਬੱਚਿਆਂ ਨੂੰ ਪਹਿਲੀ ਵਾਰ ਅੱਖਰ ਗਿਆਨ ਕਰਵਾਇਆ ਜਾਂਦਾ ਹੈ ਤੇ ਉਨ੍ਹਾਂ ਲਈ ਬਤੌਰ ਸ਼ਗਨ ਸਿੱਖਿਆ ਸਮੱਗਰੀ ਘਰ ਲਿਆਂਦੀ ਜਾਂਦੀ ਹੈ ਤੇ ਬੱਚਿਆਂ ਨੂੰ ਭੇਟ ਕੀਤੀ ਜਾਂਦੀ ਹੈ। ਇਸ ਦਿਨ ਪੀਲੇ ਰੰਗ ਦਾ ਖ਼ਾਸ ਮਹੱਤਵ ਹੈ। ਸਰ੍ਹੋਂ ਤੇ ਕਣਕ ਦੇ ਪੀਲੇ ਖੇਤਾਂ ਦੀ ਸੁਨਹਿਰੀ ਆਭਾ ਚੁਫੇਰੇ ਛਾਈ ਰਹਿੰਦੀ ਹੈ। ਇਸ ਦਿਨ ਲੋਕ ਪੀਲੇ ਕੱਪੜੇ ਧਾਰਨ ਕਰਦੇ ਹਨ। ਲੋਕ ਪੀਲੀ ਮਠਿਆਈ, ਫਲਾਂ ਤੇ ਸਬਜ਼ੀਆਂ ਦਾ ਸੇਵਨ ਕਰਦੇ ਹਨ।

Posted By: Seema Anand