ਲਾਈਫਸਟਾਈਲ ਡੈਸਕ, ਨਵੀਂ ਦਿੱਲੀ : Bakrid 2021 : ਆਪਣੇ ਕਰੀਬੀ ਲੋਕਾਂ ਲਈ ਤੋਹਫ਼ੇ ਬਣਾਉਣ ਤੋਂ ਲੈ ਕੇ ਨਾਲ ਮਿਲ ਕੇ ਖਾਣਾ ਬਣਾਉਣ ਤਕ, ਅਜਿਹੀਆਂ ਕਈ ਐਕਟੀਵਿਟੀਜ਼ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਘਰ 'ਚ ਰਹਿ ਕੇ ਵੀ ਈਦ ਮਜ਼ੇ ਨਾਲ ਮਨਾ ਸਕਦੇ ਹੋ। ਅਸੀਂ ਸਾਰੇ ਇਸ ਵੇਲੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੇ ਹਾਂ। ਕੋਵਿਡ ਦੀ ਦੂਸਰੀ ਲਹਿਰ ਨੇ ਦੇਸ਼ ਭਰ ਵਿਚ ਜਿਵੇਂ ਹੰਗਾਮਾ ਮਚਾਇਆ ਹੋਇਆ ਹੈ, ਉਸ ਨੂੰ ਦੇਖਦੇ ਹੋਏ ਸਾਨੂੰ ਤੀਸਰੀ ਲਹਿਰ ਲਈ ਤਿਆਰ ਰਹਿਣਾ ਚਾਹੀਦਾ ਹੈ। ਕੋਵਿਡ ਦੀ ਤੀਸਰੀ ਲਹਿਰ ਤੋਂ ਖ਼ੁਦ ਨੂੰ ਤੇ ਆਪਣੇ ਕਰੀਬੀਆਂ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਅਸੀਂ ਤਿਉਹਾਰ ਵੇਲੇ ਘਰਾਂ ਅੰਦਰ ਹੀ ਰਹੀਏ ਤੇ ਭੀੜ-ਭੜੱਕੇ ਵਾਲੇ ਇਲਾਕਿਆਂ ਤੋਂ ਦੂਰ ਰਹੀਏ।

ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਦੋ ਵਾਰ ਈਦ ਤੇ ਕਈ ਤਿਉਹਾਰ ਆ ਚੁੱਕੇ ਹਨ ਤੇ ਇਸ ਦੌਰਾਨ ਅਸੀਂ ਜਾਣਦੇ ਹਾਂ ਕਿ ਸੁਰੱਖਿਅਤ ਰਹਿਣ ਲਈ ਅਸੀਂ ਕੀ ਨਹੀਂ ਕਰਨਾ ਹੈ। ਸ਼ਹਿਰ ਵਿਚ ਰਿਸ਼ਤੇਦਾਰਾਂ ਨੂੰ ਮਿਲਣ ਨਹੀਂ ਜਾਣਾ ਹੈ, ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਨਹੀਂ ਜਾਣਾ ਹੈ, ਬਿਨਾਂ ਮਾਸਕ ਦੇ ਘਰੋੰ ਬਾਹਰ ਕਦਮ ਬਿਲਕੁਲ ਨਹੀਂ ਰੱਖਣ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਈਦ ਮਨਾਉਣ ਦੇ ਕੁਝ ਅਜਿਹੇ ਤਰੀਕਿਆਂ ਬਾਰੇ ਜਿਹੜੇ ਤੁਸੀਂ ਘਰ 'ਚ ਰਹਿ ਕੇ ਸੋਸ਼ਲ ਡਿਸਟੈਂਸਿੰਗ ਵਰਗੀਆਂ ਸਾਵਧਾਨੀਆਂ ਨੂੰ ਵਰਤਦੇ ਹੋਏ ਆਰਾਮ ਨਾਲ ਮਨਾ ਸਕਦੇ ਹੋ।

ਈਦ ਵਾਲੇ ਦਿਨ ਕੀ ਕਰੀਏ?

ਕੁਝ ਕ੍ਰਿਏਟਿਵ ਕਰੋ

ਤੁਸੀਂ ਪਰਿਵਾਰ ਦੇ ਨਾਲ ਮਿਲ ਕੇ ਕੁਝ ਕ੍ਰਿਏਟਿਵ ਕਰ ਸਕਦੇ ਹੋ। ਜਿਵੇਂ ਜਿਹੜੇ ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਨਹੀਂ ਮਿਲ ਪਾ ਰਹੇ ਹੋ, ਉਨ੍ਹਾਂ ਲਈ ਤੋਹਫ਼ੇ, ਕਾਰਡ ਆਦਿ ਚੀਜ਼ਾਂ ਤਿਆਰ ਕਰੋ। ਸੋਚੋ ਕਿ ਤੁਸੀਂ ਉਨ੍ਹਾਂ ਨੂੰ ਕੀ ਭੇਜਣਾ ਚਾਹੁੰਦੇ ਹੋ, ਫੁੱਲ, ਗ੍ਰੀਟਿੰਗ ਕਾਰਡ, ਫਲ ਜਾਂ ਬੇਕਡ ਚੀਜ਼ਾਂ ਦੀ ਟੋਕਰੀ। ਜੇਕਰ ਤੁਸੀਂ ਖ਼ੁਦ ਏਨੇ ਕ੍ਰਿਏਟਵਿ ਨਹੀਂ ਹੋ ਤਾਂ ਪਰੇਸ਼ਾਨ ਨਾ ਹੋਵੇ, ਤੁਸੀਂ ਆਨਲਾਈਨ ਵੀ ਕਾਫੀ ਚੀਜ਼ਾਂ ਆਰਡਰ ਕਰ ਸਕਦੇ ਹੋ।

ਨਾਲ ਮਿਲ ਕੇ ਖਾਣਾ ਬਣਾਓ

ਸੁਆਦਲੇ ਪਕਵਾਨਾਂ ਦੇ ਬਿਨਾਂ ਈਦ ਅਧੂਰੀ ਹੁੰਦੀ ਹੈ। ਹੁਣ ਅਜਿਹੇ ਸਮੇਂ ਜੇਕਰ ਤੁਸੀਂ ਘਰੋਂ ਨਹੀਂ ਨਿਕਲ ਸਕਦੇ ਜਾਂ ਫਿਰ ਤੁਹਾਡੇ ਘਰ ਲੋਕ ਨਹੀਂ ਆ ਸਕਦੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਵੀ ਇਨ੍ਹਾਂ ਸੁਆਦਲੇ ਪਕਵਾਨਾਂ ਨੂੰ ਨਾ ਖਾਓ। ਆਪਣੇ ਪਰਿਵਾਰ ਲਈ ਸੁਆਦਲਾ ਖਾਣਾ ਬਣਾ ਤੇ ਉਨ੍ਹਾਂ ਦੇ ਨਾਲ ਬੈਠ ਕੇ ਖਾਓ। ਘਰ ਦੇ ਹਰੇਕ ਮੈਂਬਰ ਨੂੰ ਖਾਣੇ ਦੀ ਇਕ ਡਿਸ਼ ਬਣਾਉਣ ਦੀ ਜ਼ਿੰਮੇਵਾਰੀ ਵੀ ਦਿੱਤੀ ਜਾ ਸਕਦੀ ਹੈ। ਤੁਸੀਂ ਖਾਣਾ ਬਣਾਉਣ ਨਾਲ ਸਬੰਧਤ ਕਈ ਤਰ੍ਹਾਂ ਦੇ ਖੇਡ ਵੀ ਖੇਡ ਸਕਦੇ ਹੋ।

ਘਰ ਨੂੰ ਸਜਾਓ

ਬੇਸ਼ਕ ਤੁਹਾਡੇ ਘਰ ਕੋਈ ਨਹੀਂ ਆ ਸਕਦਾ, ਪਰ ਤੁਸੀਂ ਆਪਣੇ ਲਈ ਤਾਂ ਘਰ ਨੂੰ ਸਜਾ ਹੀ ਸਕਦੇ ਹੋ। ਆਪਣੇ ਘਰ ਨੂੰ ਫੁੱਲਾਂ, ਲੈਂਪਸ ਤੇ ਫੇਰੀ ਲਾਈਟਸ ਨਾਲ ਸਜਾਓ। ਇਸ ਤੋਂ ਇਲਾਵਾ ਘਰ ਦੀ ਡੈਕੋਰੇਸ਼ਨ ਵਿਚ ਰੰਗ ਜੋੜੋ, ਵਾਲ ਹੈਂਗਿੰਗ ਲਗਾਓ।

ਆਨਲਾਈਨ ਪਾਰਟੀ ਕਰੋ

ਆਪੋ-ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਲਈਜੋ ਕਾਰਡ, ਖਾਣਾ ਤੇ ਤੋਹਫ਼ੇ ਤਿਆਰ ਕੀਤੇ ਸਨ, ਉਨ੍ਹਾਂ ਦੇ ਨਾਲ ਆਨਲਾਈਨ ਪਾਰਟੀ ਦਾ ਇਨਵੀਟੇਸ਼ਨ ਵੀ ਭੇਜੋ। ਅੱਜਕਲ੍ਹ ਜ਼ੂਮ ਤੇ ਸਕਾਈਪ ਜ਼ਰੀਏ ਪਾਰਟੀ ਦੀ ਮੇਜ਼ਬਾਨੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਤੁਸੀਂ ਆਨਲਾਈਨ ਬਿੰਗੋ ਵਰਗੀਆਂ ਗੇਮਾਂ ਵੀ ਖੇਡ ਸਕਦੇ ਹੋ। ਜੇਕਰ ਪਰਿਵਾਰ ਵਿਚ ਬੱਚੇ ਹਨ ਤਾਂ ਉਨ੍ਹਾਂ ਦੇ ਮਨੋਰੰਜਨ ਲਈ ਪਿਕਸ਼ਨਰੀ ਵਰਗੀਆਂ ਗੇਮਜ਼ ਵੀ ਖੇਡੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਤੰਬੋਲਾ ਤੇ ਸ਼ਰਾਡਸ ਵਰਗੇ ਖੇਡ ਵੀ ਹਨ।

ਘਰ 'ਚ ਫੋਟੋਸ਼ੂਟ ਕਰੋ

ਈਦ ਮੌਕੇ ਆਪਣੇ ਬੈਸਟ ਆਊਟਫਿਟਸ ਪਹਿਨੋਂ, ਚੰਗੀ ਤਰ੍ਹਾਂ ਤਿਆਰ ਹੋ ਕੇ ਇਕੱਠੇ ਤਸਵੀਰਾਂ ਖਿਚਵਾਓ। ਫੈਮਿਲੀ ਪੋਰਟਰੇਟ ਲਓ। ਤਰ੍ਹਾਂ-ਤਰ੍ਹਾਂ ਦੀਆਂ ਤਸਵੀਰਾਂ ਲਓ, ਜਿਹੜੀਆਂ ਤੁਹਾਨੂੰ ਇਨ੍ਹਾਂ ਪਲ਼ਾਂ ਦੀ ਯਾਦ ਦਿਵਾਉਣਗੀਆਂ।

ਅਸੀਂ ਜਾਣਦੇ ਹਾਂ ਕਿ ਪਹਿਲਾਂ ਵਾਂਗ ਤਿਉਹਾਰ ਮਨਾਉਣਾ ਮਹਾਮਾਰੀ ਵਿਚ ਕਿੰਨਾ ਮੁਸ਼ਕਲ ਹੈ। ਆਪਣੇ ਕਰੀਬੀ ਲੋਕਾਂ ਤੋਂ ਦੂਰ ਤਿਉਹਾਰ ਦਾ ਕੋਈ ਮਤਲਬ ਨਹੀਂ ਹੁੰਦਾ, ਪਰ ਖ਼ੁਦ ਨੂੰ ਤੇ ਆਪਣੇ ਪਰਿਵਾਰ ਨੂੰ ਜਾਨਲੇਵਾ ਬਿਮਾਰੀ ਤੋਂ ਬਚਾਉਣ ਲਈ ਘਰ 'ਚ ਰਹੋ ਤੇ ਸੁਰੱਖਿਅਤ ਰਹੋ।

Posted By: Seema Anand