ਜੇਐੱਨਐੱਨ, ਨਵੀਂ ਦਿੱਲੀ : ਐਪ੍ਰਲ ਫੂਲ ਮੌਕੇ ’ਤੇ ਦੋਸਤਾਂ ਤੇ ਪਰਿਵਾਰ ਵਾਲਿਆਂ ਨੂੰ ਮੁਰਖ ਬਣਾਉਣ ਦਾ ਮੌਕਾ ਸ਼ਾਇਦ ਹੀ ਕੋਈ ਗੁਆਉਂਦਾ ਹੈ ਪਰ ਪ੍ਰੈਂਕ ਦੇ ਕੁਝ ਆਇਡੀਆਜ਼ ਕਾਫੀ ਪੁਰਾਣੇ ਹੋ ਚੁੱਕੇ ਹਨ ਜਿਸ ਨਾਲ ਉਲੂ ਬਣਾਉਣਾ ਥੋੜ੍ਹਾ ਮੁਸ਼ਕਲ ਹੈ ਤਾਂ ਕੁਝ ਨਵਾਂ ਟ੍ਰਾਈ ਕਰੋ। ਘਬਰਾਓ ਨਾ ਇਸ ਲਈ ਤੁਹਾਨੂੰ ਬਹੁਤ ਜ਼ਿਆਦਾ ਪੈਸੇ ਖਰਚ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਬਸ ਥੋੜ੍ਹਾ ਸਮਾਰਟ ਹੋਣਾ ਪਵੇਗਾ।


Prank Idea No 1

ਫੋਟੋ ਕਾਪੀ ਮਸ਼ੀਨ ਦੀ ਮਦਦ ਨਾਲ ਵੀ ਤੁਸੀਂ ਪ੍ਰੈਂਕ ਕਰ ਸਕਦੇ ਹੋ। ਤੁਹਾਨੂੰ ਸਿਰਫ਼ ਇਹ ਕਰਨਾ ਪਵੇਗਾ ਕਿ ਮਸ਼ੀਨ ਦੇ ਟਾਪ ਦੇ ਅੰਦਰ ਵੱਲੋ ਇਕ ਅਜੀਬ ਫੋਟੋ ਲਗਾ ਦਿਓ। ਹੁਣ ਕਿਸੇ ਵੀ ਪੇਜ ਨੂੰ ਕਾਪੀ ਕਰਦੇ ਸਮੇਂ ਤਸਵੀਰ ਹਰ ਪੇਪਰ ’ਤੇ ਛਿਪ ਕੇ ਨਿਕਲੇਗੀ।

ਸਾਬੁਣ ਨੂੰ ਪੂਰੀ ਤਰ੍ਹਾਂ ਤੁਸੀਂ ਨੇਲ ਪਾਲਿਸ਼ ਨਾਲ ਪੇਂਟ ਕਰਕੇ ਵਾਸ਼ਰੂਮ ’ਚ ਰੱਖ ਸਕਦੇ ਹਨ। ਯਾਦ ਰੱਖੋ ਕਿ ਇਸ ਤਰ੍ਹਾਂ ਕਰਨ ਨਾਲ ਕਦੀ ਝੱਗ ਨਹੀਂ ਦੇਵੇਗਾ।


Prank Idea No 3

ਕਾਕਰੋਜ ਤੋਂ ਤਾਂ ਬਹੁਤ ਜ਼ਿਆਦਾ ਲੋਕ ਡਰਦੇ ਹਨ। ਇਸ ਦਾ ਫਾਇਦਾ ਉੱਠਾ ਕੇ ਤੁਸੀਂ ਵੀ ਕਾਗਜ਼ ਨੂੰ ਕੀੜਿਆਂ ਦੇ ਆਕਾਰ ਵਿਚ ਕੱਟ ਸਕਦੇ ਹੋ। ਹੁਣ ਇਨ੍ਹਾਂ ਨੂੰ ਲੈਂਪ ਦੇ ਅੰਦਰ ਇਸ ਤਰ੍ਹਾਂ ਚਿਪਕਾ ਦਿਓ ਕਿ ਅੰਦਰ ਤੋਂ ਇਨ੍ਹਾਂ ਦਾ ਸ਼ੇਡ ਦਿਖਾਈ ਦੇਵੇਗਾ।


Prank Idea No 4

ਆਫਿਸ ਦੇ ਏਅਰ ਫ੍ਰੈਸ਼ਨਰ ਦੀ ਜਗ੍ਹਾ ਤੁਸੀਂ ਬਦਬੂਦਾਰ ਮਹਿਕ ਵਾਲਾ ਸੈਂਟ ਰੱਖ ਸਕਦੇ ਹੋ। ਇਸ ਨੂੰ ਸਪਰੇ ਕਰਦੇ ਹੀ ਮਾਹੌਲ ’ਚ ਤਾਜ਼ਗੀ ਦੀ ਜਗ੍ਹਾ ਬਦਬੂ ਘੁਲ ਜਾਵੇਗੀ ਤੇ ਸਭ ਨੂੰ ਫੂਲ ਬਣਾ ਸਕੋਗੇ।


Prank Idea No 5

ਇਸ ਤਰ੍ਹਾਂ ਦੇ ਇਕ ਪ੍ਰੈਂਕ ਲਈ ਤੁਸੀਂ ਔਰਿਆ ਦੇ ਬਿਸਕੁਟ ਨੂੰ ਵੀ ਇਸਤੇਮਾਲ ਕਰ ਸਕਦੇ ਹਨ। ਇਸ ਨੂੰ ਖੋਲ੍ਹ ਕੇ ਇਸ ਕ੍ਰੀਮ ਵਾਲੇ ਹਿੱਸੇ ’ਚ ਟੂਥਪੇਸਟ ਨੂੰ ਭਰ ਦਿਓ।

Posted By: Sarabjeet Kaur