ਦੇਸ਼ ਦੀਆਂ ਜ਼ਿਆਦਾਤਰ ਥਾਵਾਂ 'ਤੇ 1 ਅਪ੍ਰੈਲ ਨੂੰ 'ਮੂਰਖ ਦਿਵਸ' (April Fool Day 2019) ਦੇ ਰੂਪ 'ਚ ਮਨਾਇਆ ਜਾਂਦਾ ਹੈ। ਉਂਝ ਤਾਂ ਅਪ੍ਰੈਲ ਫੂਲ ਦਿਵਸ (Fool Day) ਪੱਛਮੀ ਦੇਸ਼ਾਂ 'ਚ ਹਰ ਸਾਲ ਅਪ੍ਰੈਲ ਦੀ ਪਹਿਲੀ ਤਰੀਕ ਨੂੰ ਮਨਾਇਆ ਜਾਂਦਾ ਹੈ ਪਰ ਇੰਡੀਆ 'ਚ ਕਈ ਦਿਨ ਪਹਿਲਾਂ ਸ਼ੁਰੂਆਤ ਹੋ ਜਾਂਦੀ ਹੈ। ਗਿਫਟ ਦੇ ਪਹਿਲੇ ਡੱਬੇ 'ਚੋਂ ਨਿਕਲੀ ਕਾਕਰੋਚ ਤੇ ਛਿਪਕਲੀ ਨਾਲ ਇਕ-ਦੂਜੇ ਨੂੰ ਡਰਾ ਕੇ ਲੋਕ ਖੁਸ਼ ਹੁੰਦੇ ਹਨ। ਮਤਲਬ ਤੁਸੀਂ ਇਸ ਦਿਨ ਕਿਸੇ ਨੂੰ ਵੀ ਬੇਝਿਜਕ ਹੋ ਕੇ ਬੇਵਕੂਫ ਬਣਾ ਸਕਦੇ ਹੋ ਤੇ ਸਭ ਤੋਂ ਵਧੀਆ ਗੱਲ ਇਸ ਦਾ ਕੋਈ ਬੁਰਾ ਵੀ ਨਹੀਂ ਮੰਨਦਾ। ਹੁਣ ਸੋਚਣਾ ਇਹ ਹੈ ਕਿ ਹਰ ਸਾਲ 1 ਅਪ੍ਰੈਲ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਫੂਲ ਡੇਅ।

ਅਪ੍ਰੈਲ ਫੂਲ ਦਿਵਸ ਸ਼ੁਰੂਆਤ ਦੀਆਂ ਵੱਖ-ਵੱਖ ਕਹਾਣੀਆਂ

ਪਹਿਲੀ ਵਾਰ 'ਅਪ੍ਰੈਲ ਫੂਲ ਡੇਅ' (April Fool Day 2019) ਕਦੋਂ ਮਨਾਇਆ ਗਿਆ, ਇਸ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਹੈ ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਫ੍ਰੈਂਚ ਕੈਲੰਡਰ 'ਚ ਹੋਣ ਵਾਲਾ ਬਦਲਾਅ ਵੀ ਅਪ੍ਰੈਲ ਫੂਲ ਡੇਅ ਮਨਾਉਣ ਦਾ ਕਾਰਨ ਹੋ ਸਕਦਾ ਹੈ। ਕੁਝ ਲੋਕ ਮੰਨਦੇ ਹਨ ਕਿ ਇੰਗਲੈਂਡ ਦੇ ਰਾਜਾ ਰਿਚਰਡ -II ਦੀ ਐਨੀ ਨਾਲ ਸਗਾਈ ਕਾਰਨ ਅਪ੍ਰੈਲ ਫੂਲ ਡੇਅ ਮਨਾਇਆ ਜਾਂਦਾ ਹੈ। ਕੁਝ ਲੋਕ ਇਸ ਨੂੰ ਹਿਲਾਰੀਆ ਤਿਉਹਾਰ ਨਾਲ ਜੋੜ ਕੇ ਦੇਖ ਸਕਦੇ ਹਨ।

ਕਿੰਗ ਰਿਚਰਡ-II ਤੇ ਐਨੀ ਦੀ ਸਗਾਈ

ਜਿਓਫ੍ਰੀ ਸੌਸਰਜ਼ ਨੇ ਪਹਿਲੀ ਵਾਰ ਸਾਲ 1392 'ਚ ਇਸ ਦਾ ਜ਼ਿਕਰ ਆਪਣੀ ਕਿਤਾਬ ਕੇਂਟਰਬਰੀ ਟੇਲਸ 'ਚ ਕੀਤਾ ਸੀ। ਕਿਹਾ ਜਾਂਦਾ ਹੈ ਕਿ ਇੰਗਲੈਂਡ ਦੇ ਰਾਜਾ ਰਿਚਰਡ-II ਤੇ ਬੋਹੇਮੀਆ ਦੀ ਰਾਣੀ ਐਨੀ ਦੀ ਸਗਾਈ ਦੀ ਤਰੀਕ 32 ਮਾਰਚ 1381 ਨੂੰ ਹੋਣ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਉੱਥੇ ਦੇ ਲੋਕ ਸਹੀ ਮੰਨ ਬੈਠੇ ਤੇ ਮੂਰਖ ਬਣ ਗਏ। ਉਦੋ ਤੋਂ ਹੀ ਇਕ ਅਪ੍ਰੈਲ ਨੂੰ ਮੂਰਖ ਦਿਵਸ ਮਨਾਇਆ ਜਾਂਦਾ ਹੈ।

ਫ੍ਰੈਂਚ ਕੈਲੰਡਰ 'ਚ ਬਦਲਾਅ

ਦੂਜੀ ਕਹਾਣੀ ਮੁਤਾਬਿਕ 1582 ਚ ਪੋਪ ਗ੍ਰੇਗੋਰੀ-XIII ਨੇ ਜਨਵਰੀ ਤੋਂ ਨਵੇਂ ਕੈਲੰਡਰ ਦੀ ਸ਼ੁਰੂਆਤ ਕੀਤੀ। ਇਸ ਨਾਲ ਮਾਰਚ ਦੇ ਅਖੀਰ 'ਚ ਮਨਾਏ ਜਾਣ ਵਾਲੇ ਨਿਊ ਇਅਰ ਦੇ ਸੈਲੀਬ੍ਰਿਸ਼ੇਨ ਦੀ ਤਰੀਕ 'ਚ ਬਦਲਾਅ ਹੋ ਗਿਆ। ਕੈਲੰਡਰ ਦੀ ਇਹ ਤਰੀਕ ਪਹਿਲਾਂ ਫ੍ਰਾਂਸ 'ਚ ਅਪਣਾਈ ਗਈ। ਹਾਲਾਂਕਿ, ਯੂਰਪ 'ਚ ਰਹਿ ਰਹੇ ਬਹੁਤੇ ਲੋਕਾਂ ਨੇ ਜੂਲੀਅਨ ਕੈਲੰਡਰ ਨੂੰ ਹੀ ਅਪਣਾਇਆ ਸੀ। ਇਸ ਦੇ ਇਵਜ 'ਚ ਨਵਾਂ ਕੈਲੰਡਰ ਅਪਣਾਉਣ ਵਾਲਿਆਂ ਨੇ ਪੁਰਾਣੇ ਕੈਲੰਡਰ ਮੁਤਾਬਿਕ ਚੱਲਣ ਵਾਲਿਆਂ ਨੂੰ ਫੂਲ ਕਹਿਣਾ ਸ਼ੁਰੂ ਕਰ ਦਿੱਤਾ।

ਹਿਲਾਰੀਆ ਫੈਸਟੀਵਲ

ਹਿਲਾਰੀਆ ਫੈਸਟੀਵਲ ਇਕ ਤਿਉਹਾਰ ਹੈ ਜੋ ਪ੍ਰਾਚੀਨ ਕਾਲ 'ਚ ਰੋਮ 'ਚ ਮਨਾਇਆ ਜਾਂਦਾ ਸੀ। ਇਸ ਤਿਉਹਾਰ 'ਚ ਦੇਵਤਾ ਅੱਤਿਸ ਦੀ ਪੂਜਾ ਹੁੰਦੀ ਸੀ। ਹਿਲਾਰੀਆ ਤਿਉਹਾਰ ਮੌਕੇ ਖ਼ਾਸ ਪ੍ਰੋਗਰਾਮ ਵੀ ਕਰਵਾਏ ਜਾਂਦੇ ਸੀ। ਇਸ ਤਿਉਹਾਰ ਦੌਰਾਨ ਲੋਕ ਅਜੀਬ ਕੱਪੜੇ ਪਹਿਣਦੇ ਸਨ। ਨਾਲ ਹੀ ਮਾਸਕ ਲਗਾ ਕੇ ਤਰ੍ਹਾਂ-ਤਰ੍ਹਾਂ ਦੇ ਮਜ਼ਾਕ ਕਰਦੇ ਸਨ। ਤਿਉਹਾਰ 'ਚ ਹੋਣ ਵਾਲੀਆਂ ਗਤੀਵਿਧੀਆਂ ਕਾਰਨ ਹੀ ਇਤਿਹਾਸਕਾਰਾਂ ਨੇ ਇਸ ਨੂੰ ਅਪ੍ਰੈਲ ਫੂਲ ਡੇਅ ਨਾਲ ਜੋੜ ਦਿੱਤਾ।

ਅਪ੍ਰੈਲ ਫੂਲ ਨੂੰ ਵੱਖ-ਵੱਖ ਦੇਸ਼ਾਂ 'ਚ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ। ਆਸਟ੍ਰੇਲੀਆ, ਨਿਊਜ਼ੀਲੈਂਡ, ਸਾਊਥ ਅਫ੍ਰੀਕਾ ਤੇ ਬ੍ਰਿਟੇਨ 'ਚ ਇਹ ਤਿਉਹਾਰ ਦੁਪਹਿਰ ਤਕ ਮਨਾਇਆ ਜਾਂਦਾ ਹੈ। ਦੁਨੀਆ 'ਚ ਕਈ ਅਜਿਹੇ ਦੇਸ਼ ਵੀ ਹਨ ਜਿੱਥੇ ਅਪ੍ਰੈਲ ਫੂਲ ਡੇਅ ਤਾਂ ਮਨਾਇਆ ਜਾਂਦਾ ਹੈ, ਨਾਲ ਹੀ ਦੂਜਾ ਦਿਨ ਵੀ ਮੂਰਖ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ। ਡੈਨਮਾਰਕ 'ਚ ਪਹਿਲੀ ਮਈ ਮਾਜ-ਕਾਟ ਦੇ ਰੂਪ 'ਚ ਮਨਾਇਆ ਜਾਂਦਾ ਹੈ। ਪੋਲੈਂਡ 'ਚ ਅਪ੍ਰੈਲ ਫੂਲ ਡੇਅ ਪ੍ਰਾਈਮਾ ਐਪ੍ਰਿਲਿਸ ਦੇ ਨਾਂ ਤੋਂ ਜਾਣਿਆ ਜਾਂਦਾ ਹੈ।

Posted By: Amita Verma