ਜੇਐੱਨਐੱਨ, ਨਵੀਂ ਦਿੱਲੀ : ਇਕ ਭਾਰਤੀ ਦਰਸ਼ਕ ਹਰ ਰੋਜ਼ ਕਰੀਬ 70 ਮਿੰਟ ਵੀਡੀਓ ਦੇਖਦਾ ਹੈ। ਉਸ ਦੇ ਵੀਡੀਓ ਦੇਖਣ ਦਾ ਸਮਾਂ ਹਫ਼ਤੇ 'ਚ ਕਰੀਬ 12.5 ਗੁਣਾ ਹੁੰਦਾ ਹੈ। ਇਕ ਦਰਸ਼ਕ ਵੀਡੀਓ ਦੇਖਣ ਲਈ ਵੱਖ-ਵੱਖ ਵਿਸ਼ਿਆਂ ਦਾ ਇਸਤੇਮਾਲ ਕਰਦਾ ਹੈ।

ਰਿਪੋਰਟ ਦੱਸਦੀ ਹੈ ਕਿ ਦਰਸ਼ਕ 2.5 ਤੋਂ ਜ਼ਿਆਦਾ ਵਾਰ ਵੀਡੀਓ ਪਲੇਟਫਾਰਮ 'ਤੇ ਜਾਂਦਾ ਹੈ। ਉਸ ਦੀ ਪਹਿਲੀ ਪਸੰਦ ਸਮਾਰਟ ਟੀਵੀ ਤੇ ਇਸ ਤਰ੍ਹਾਂ ਦੀ ਵੱਡੀ ਸਕ੍ਰੀਨ ਹੁੰਦੀ ਹੈ। ਸਿੱਟਾ ਦੱਸਦੇ ਹਨ ਕਿ 30 ਫੀਸਦੀ ਲੋਕਾਂ ਨੇ ਓਵਰ-ਦ-ਟਾਪ ਪਲੇਟਫਾਰਮ 'ਤੇ ਸਿਨੇਮਾ ਦੇਖਣ ਨੂੰ ਪਹਿਲੀ ਪਸੰਦ ਦੱਸੀ ਹੈ।

ਈਰੋਜ਼ ਨਾਓ-ਕੇਪੀਐੱਮਜੀ ਦੀ ਰਿਪੋਰਟ 'ਚ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਹਨ। ਭਾਰਤ 'ਚ ਸਾਲ 2022 ਤਕ ਇੰਟਰਨੈੱਟ ਵੀਡੀਓ ਟ੍ਰੈਫਿਕ ਦੀ ਪਹੁੰਚ 13.5 ਐਕਸਾਬਾਈਟ ਹੋ ਜਾਵੇਗੀ, ਜੋ ਸਾਲ 2017 'ਚ 1.5 ਈਬੀ ਸੀ।

ਇਸ ਸਾਲ 2022 ਤਕ ਕੁੱਲ ਇੰਟਰਨੈੱਟ ਟ੍ਰੈਫਿਕ 'ਚ 77 ਫੀਸਦੀ ਯੋਗਦਾਨ ਵੀਡੀਓ ਦਾ ਹੋਵੇਗਾ। ਫਿਲਹਾਲ ਭਾਰਤ 'ਚ 30 ਤੋਂ ਜ਼ਿਆਦਾ ਵੀਡੀਓ ਆਨ ਡਿਮਾਂਡ ਪਲੇਟਫਾਰਮ 'ਤੇ ਉਪਲਬੱਧ ਹੈ।

Posted By: Amita Verma