ਜੇਐਨਐੱਨ, ਲਾਈਫਸਟਾਈਲ : ਭਾਰਤੀ ਵਿਗਿਆਨੀ ਰੋਜ਼ਾਨਾ ਕੋਰੋਨਾ ਸਬੰਧੀ ਨਵੀਂ ਜਾਣਕਾਰੀ ਹਾਸਲ ਕਰਨ 'ਚ ਜੁਟੇ ਰਹਿੰਦੇ ਹਨ। ਹੁਣ ਵਿਗਿਆਨੀ ਕੋਵਿਡ-19 ਨਾਲ ਮਰਨ ਵਾਲੇ ਮਰੀਜ਼ਾਂ ਦੀਆਂ ਲਾਸ਼ਾਂ ਦਾ ਟੈਸਟ ਕਰਨਾ ਚਾਹੁੰਦੇ ਹਨ। ਉਹ ਇਸ ਗੱਲ ਦੀ ਜਾਣਕਾਰੀ ਹਾਸਲ ਕਰਨੀ ਚਾਹੁੰਦੇ ਹਨ ਕਿ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੇ ਸਰੀਰ 'ਚ ਇਹ ਵਾਇਰਸ ਕਦੋਂ ਤਕ ਜ਼ਿੰਦਾ ਰਹਿੰਦਾ ਹੈ।

ਰਾਜਧਾਨੀ ਦਿੱਲੀ 'ਚ ਏਮਜ਼ ਦੇ ਡਾਕਟਰ ਇਸ ਅਧਿਐਨ ਲਈ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਦਾ ਪੋਸਟਮਾਰਟਮ ਕਰਨ 'ਤੇ ਵਿਚਾਰ ਕਰ ਰਹੇ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੋਰੋਨਾ ਵਾਇਰਸ ਕਿੰਨੇ ਸਮੇਂ ਤਕ ਕਿਸੇ ਲਾਸ਼ 'ਚ ਜ਼ਿੰਦਾ ਰਹਿ ਸਕਦਾ ਹੈ ਤੇ ਕੀ ਇਸ ਨਾਲ ਇਨਫੈਕਸ਼ਨ ਫੈਲਦੀ ਹੈ?

ਏਮਜ਼ ਹਸਪਤਾਲ ਦੇ ਫੌਰੈਂਸਿਕ ਮੁਖੀ ਡਾ. ਸੁਧੀਰ ਗੁਪਤਾ ਨੇ ਕਿਹਾ ਕਿ ਇਸ ਅਧਿਐਨ ਤੋਂ ਇਹ ਪਤਾ ਲਗਾਉਣ 'ਚ ਮਦਦ ਮਿਲੇਗੀ ਕਿ ਵਾਇਪਲ ਕਿਵੇਂ ਮਨੁੱਖੀ ਅੰਗਾਂ 'ਤੇ ਅਸਰ ਪਾਉਂਦਾ ਹੈ। ਇਸ ਅਧਿਐਨ 'ਚ ਰੋਗ ਵਿਗਿਆਨ ਤੇ ਅਣੂਜੀਵ ਵਿਗਿਆਨ ਵਰਗੇ ਕਈ ਹੋਰ ਵਿਭਾਗ ਵੀ ਸ਼ਾਮਲ ਹੋਣਗੇ।

ਡਾ. ਗੁਪਤਾ ਨੇ ਕਿਹਾ, 'ਇਹ ਆਪਣੇ-ਆਪ 'ਚ ਪਹਿਲਾ ਅਧਿਐਨ ਹੋਣ ਜਾ ਰਿਹਾ ਹੈ, ਜਿਸ ਨਾਲ ਤੁਹਾਨੂੰ ਇਹ ਸਮਝਣ 'ਚ ਮਦਦ ਮਿਲੇਗੀ ਕਿ ਇਹ ਵਾਇਰਸ ਤੁਹਾਡੇ ਸਰੀਰ 'ਤੇ ਕੀ ਅਸਰ ਪਾਉਂਦਾ ਹੈ।'

ਅਜੇ ਤਕ ਮੌਜੂਦ ਵਿਗਿਆਨ ਸਾਹਿਤ ਮੁਤਾਬਿਕ, ਕਿਸੇ ਲਾਸ਼ 'ਚ ਵਾਇਰਸ ਹੌਲੀ-ਹੌਲੀ ਖ਼ਤਮ ਹੁੰਦਾ ਹੈ ਪਰ ਅਜੇ ਲਾਸ਼ ਨੂੰ ਇਨਫੈਕਸ਼ਨ ਮੁਕਤ ਐਲਾਨ ਕਰਨ 'ਚ ਕੋਈ ਤੈਅ ਸਮਾਂ ਨਹੀਂ ਹੈ।

Posted By: Amita Verma