ਆਨਲਾਈਨ ਡੈਸਕ : ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਜੀਵਾਂ ਨਾਲ ਸਬੰਧਤ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਪਰ ਹੁਣ ਜਿਸ ਜੀਵ ਦੀ ਵੀਡੀਓ ਵਾਇਰਲ ਹੋਈ ਹੈ ਉਹ ਹੈ ਬਾਂਦਰ। ਹਾਲਾਂਕਿ ਕੁੱਤਿਆਂ ਅਤੇ ਬਿੱਲੀਆਂ ਦੇ ਵੀਡੀਓ ਵੀ ਘੱਟ ਵਾਇਰਲ ਨਹੀਂ ਹੁੰਦੇ ਪਰ ਬਾਂਦਰਾਂ ਦੀਆਂ ਵੀਡੀਓਜ਼ ਬਹੁਤ ਹੀ ਮਜ਼ਾਕੀਆ ਹੁੰਦੀਆਂ ਹਨ, ਜਿਸ ਨੂੰ ਦੇਖ ਕੇ ਦਿਲ ਖੁਸ਼ ਹੋ ਜਾਂਦਾ ਹੈ। ਪਰ ਕਈ ਵਾਰ ਕੁਝ ਅਜਿਹੀਆਂ ਵੀਡੀਓਜ਼ ਵੀ ਦੇਖਣ ਨੂੰ ਮਿਲਦੀਆਂ ਹਨ, ਜੋ ਹੈਰਾਨ ਕਰਨ ਵਾਲੀਆਂ ਹੁੰਦੀਆਂ ਹਨ। ਅਜਿਹਾ ਹੀ ਇੱਕ ਵੀਡੀਓ ਅੱਜਕਲ ਬਹੁਤ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਸੋਚਣ ਲਈ ਮਜਬੂਰ ਹੋ ਜਾਵੋਗੇ। ਇਹ ਵੀਡੀਓ ਬਾਂਦਰਾਂ ਦੇ ਸਮੂਹ ਦੀ ਹੈ।

ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਕ ਜਗ੍ਹਾ 'ਤੇ ਕੁਝ ਬਾਂਦਰ ਬੈਠੇ ਹਨ, ਜਿਸ 'ਚ ਬਾਂਦਰ ਦਾ ਇਕ ਬੱਚਾ ਵੀ ਹੈ। ਫਿਰ ਸਾਹਮਣੇ ਬੈਠਾ ਇੱਕ ਬਾਂਦਰ ਉਸ ਛੋਟੇ ਬਾਂਦਰ ਦਾ ਸਿਰ ਫੜ ਕੇ ਅੱਗੇ ਨੂੰ ਝਟਕਾ ਦਿੰਦਾ ਹੈ। ਇੰਝ ਲੱਗਦਾ ਹੈ ਜਿਵੇਂ ਉਹ ਗੁੱਸੇ ਵਿੱਚ ਹੈ ਅਤੇ ਆਪਣਾ ਗੁੱਸਾ ਉਸ ਛੋਟੇ ਜਿਹੇ ਮਾਸੂਮ ਬਾਂਦਰ ਦੇ ਬੱਚੇ 'ਤੇ ਕੱਢ ਰਿਹਾ ਹੈ।

ਹਾਲਾਂਕਿ, ਬਾਂਦਰ ਦੀ 'ਮਾਂ' ਤੁਰੰਤ ਇਸ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ ਅਤੇ ਆਪਣੀ ਗੋਦੀ ਵਿੱਚ ਛੁਪਾ ਲੈਂਦੀ ਹੈ, ਤਾਂ ਜੋ ਕੋਈ ਵੀ ਉਸਦੇ ਬੱਚੇ ਨੂੰ ਨੁਕਸਾਨ ਨਾ ਪਹੁੰਚਾ ਸਕੇ। ਮਾਂ ਦੇ ਪਿਆਰ ਦੀ ਇਹ ਇੱਕ ਸ਼ਾਨਦਾਰ ਮਿਸਾਲ ਹੈ, ਜੋ ਬਾਂਦਰਾਂ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਇਨਸਾਨਾਂ 'ਚ ਤਾਂ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਮਾਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਕੁਝ ਵੀ ਕਰਦੀ ਹੈ ਪਰ ਬਾਂਦਰਾਂ 'ਚ ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੈ।

ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਨੂੰ bhawanisingh2121 ਨਾਂ ਦੀ ਆਈਡੀ ਨਾਲ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ 5 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਇਸ ਵੀਡੀਓ ਨੂੰ 62 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ।

ਇਸ ਦੇ ਨਾਲ ਹੀ ਕਈ ਲੋਕਾਂ ਨੇ ਵੀਡੀਓ 'ਤੇ ਹਰ ਤਰ੍ਹਾਂ ਦੇ ਕੁਮੈਂਟ ਵੀ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ, 'ਦੁਨੀਆ ਦੀਆਂ ਸਾਰੀਆਂ ਮਾਵਾਂ ਬਹੁਤ ਖਾਸ ਹੁੰਦੀਆਂ ਹਨ, ਚਾਹੇ ਉਹ ਜਾਨਵਰ ਹੋਣ ਜਾਂ ਇਨਸਾਨ।'

Posted By: Ramandeep Kaur