ਲਾਈਫਸਟਾਈਲ ਡੈਸਕ : ਬੱਚਿਆਂ ਦੀ ਸਿੱਖਿਆ ਹਰ ਮਾਪੇ, ਖ਼ਾਸਕਰ ਪਿਤਾ ਦੀ ਵਿੱਤੀ ਯੋਜਨਾਬੰਦੀ ਦਾ ਇਕ ਮਹੱਤਵਪੂਰਣ ਹਿੱਸਾ ਹੁੰਦੀ ਹੈ। ਹਾਲਾਂਕਿ, ਇਕ ਪਿਤਾ ਨੂੰ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਨ ਅਤੇ ਸਮਰੱਥ ਬਣਾਉਣ ਲਈ ਬਹੁਤ ਸਾਰੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ।ਇਕ ਸਰਵੇਖਣ ਦੇ ਅਨੁਸਾਰ, ਪਿਤਾ ਆਪਣੇ ਬੱਚਿਆਂ ਦੇ ਭਵਿੱਖ ਲਈ ਨਾ ਸਿਰਫ਼ ਆਪਣੇ ਬਹੁਤ ਸਾਰੇ ਸ਼ੌਕ ਛੱਡ ਦਿੰਦੇ ਹਨ, ਬਲਕਿ ਉਨ੍ਹਾਂ ਦੀਆਂ ਨੌਕਰੀਆਂ ਤੋਂ ਲੈ ਕੇ ਰੋਜ਼ਾਨਾ ਜ਼ਿੰਦਗੀ ਤਕ ਬਹੁਤ ਸਾਰੀਆਂ ਚੀਜ਼ਾਂ 'ਤੇ ਸਮਝੌਤਾ ਕਰਨਾ ਸ਼ੁਰੂ ਕਰਦੇ ਹਨ।

15 ਦੇਸ਼ਾਂ ਵਿਚ ਕੀਤਾ ਗਿਆ ਸਰਵੇਖਣ

ਪਿਤਾ ਦੀ ਕੁਰਬਾਨੀ ਅਤੇ ਜ਼ਿੰਮੇਵਾਰੀਆਂ ਨਾਲ ਸਬੰਧਤ ਇਹ ਸਰਵੇਖਣ 15 ਦੇਸ਼ਾਂ ਵਿਚ ਕੀਤਾ ਗਿਆ, ਜਿਸ ਵਿਚ 10,478 ਲੋਕਾਂ ਨੇ ਹਿੱਸਾ ਲਿਆ। ਸਰਵੇ ਵਿਚ 1,507 ਯੂਨੀਵਰਸਿਟੀਆਂ ਸ਼ਾਮਲ ਕੀਤੀਆਂ ਗਈਆਂ ਸਨ। ਇਸ ਵਿਚ ਭਾਰਤ ਦੇ 505 ਮਾਪਿਆਂ ਅਤੇ 100 ਵਿਦਿਆਰਥੀਆਂ ਨੇ ਹਿੱਸਾ ਲਿਆ। ਬਹੁਤ ਸਾਰੇ ਦਿਲਚਸਪ ਅੰਕੜੇ ਸਾਹਮਣੇ ਆਏ, ਜਿਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਹੈ ਬੱਚਿਆਂ ਦੀ ਉੱਚ ਸਿੱਖਿਆ। ਇਸ ਦੇ ਅਨੁਸਾਰ, ਲਗਪਗ 44 ਪ੍ਰਤੀਸ਼ਤ ਪਿਤਾਵਾਂ ਨੇ ਆਪਣੀ ਇੱਛਾ ਜ਼ਾਹਰ ਕੀਤੀ ਹੈ ਕਿ ਉਨ੍ਹਾਂ ਦੇ ਬੱਚੇ ਵਿਦੇਸ਼ ਵਿਚ ਪੜ੍ਹਾਈ ਕਰਨ। ਹਾਲਾਂਕਿ, ਬਹੁਤਿਆਂ ਨੇ ਅਫਸੋਸ ਜਤਾਇਆ ਕਿ ਉਹ ਆਪਣੇ ਬੱਚਿਆਂ ਦੀ ਜਲਦੀ ਬਚਤ ਦੀ ਸ਼ੁਰੂਆਤ ਨਹੀਂ ਕਰ ਸਕੇ। ਉਨ੍ਹਾਂ ਦੀ ਗਿਣਤੀ ਲਗਪਗ 61% ਦੇ ਨੇੜੇ ਸੀ।

ਛੱਡ ਦਿੱਤੇ ਆਪਣੇ ਸ਼ੌਕ

ਸਰਵੇਖਣ ਦੇ ਅਨੁਸਾਰ, ਲਗਪਗ 34 ਪ੍ਰਤੀਸ਼ਤ ਪਿਤਾ ਜਾਂ ਮਾਵਾਂ ਨੇ ਕੁਝ ਸਮੇਂ ਲਈ ਬੱਚਿਆਂ ਲਈ ਆਪਣੇ ਸ਼ੌਕ ਛੱਡ ਦਿੱਤੇ ਜਾਂ ਬੰਦ ਕਰ ਦਿੱਤੇ। ਇਸ ਤੋਂ ਇਲਾਵਾ, ਲਗਪਗ 57% ਲੋਕ ਸਨ ਜਿਨ੍ਹਾਂ ਨੇ ਮਹਿੰਗੀਆਂ ਚੀਜ਼ਾਂ 'ਤੇ ਖਰਚ ਕਰਨ ਦੀ ਆਦਤ ਨੂੰ ਪੂਰੀ ਤਰ੍ਹਾਂ ਬੰਦ ਦਿੱਤਾ ਜਾਂ ਇਸ ਨੂੰ ਕੁਝ ਸਮੇਂ ਲਈ ਘਟਾ ਦਿੱਤਾ। ਇਸਦੇ ਨਾਲ, 60 ਪ੍ਰਤੀਸ਼ਤ ਲੋਕ ਵੀ ਅਜਿਹੇ ਹਨ, ਜਿਨ੍ਹਾਂ ਨੇ ਛੁੱਟੀਆਂ 'ਤੇ ਘੱਟ ਖਰਚ ਕੀਤਾ। ਜਦਕਿ 59% ਨੇ ਘੱਟ ਛੁੱਟੀਆਂ ਲਈਆਂ। ਸਰਵੇਖਣ ਵਿਚ, ਲਗਪਗ 49% ਮਾਪੇ ਜਾਂ ਤਾਂ ਕਮਾਈ ਦੇ ਮਾਮਲੇ ਵਿਚ ਲੰਬੇ ਸਮੇਂ ਲਈ ਦਫ਼ਤਰ ਵਿਚ ਕੰਮ ਕਰਦੇ ਹਨ ਜਾਂ ਉਨ੍ਹਾਂ ਨੇ ਦੋ-ਦੋ ਨੌਕਰੀਆਂ ਕੀਤੀਆਂ।

ਜਲਦੀ ਬਚਤ ਨਾ ਕਰ ਪਾਉਣ ਲਈ ਅਫਸੋਸ ਵੀ ਕੀਤਾ

ਬੱਚਿਆਂ ਦੀ ਸਿੱਖਿਆ ਦੇ ਸੰਬੰਧ ਵਿਚ ਸਰਵੇ ਵਿਚ ਸ਼ਾਮਲ ਪਿਤਾਵਾਂ ਤੋਂ ਬਹੁਤ ਸਾਰੇ ਪ੍ਰਸ਼ਨ ਪੁੱਛੇ ਗਏ ਸਨ। ਜਿਨ੍ਹਾਂ ਵਿਚ ਛੇਤੀ ਬਚਤ ਨਾ ਸ਼ੁਰੂ ਕਰਨ ਦਾ ਪਛਤਾਵਾ, ਨਿਯਮਤ ਬਚਤ ਦੀ ਇੱਛਾ, ਕਾਫ਼ੀ ਪੈਸਾ ਨਾ ਹੋਣ ਦੇ ਡਰ ਵਰਗੇ ਪ੍ਰਸ਼ਨ ਸ਼ਾਮਲ ਕੀਤੇ ਗਏ।ਜਾਣੋ ਕੀ ਹਨ ਜਵਾਬ

ਜਲਦੀ ਬਚਤ ਸ਼ੁਰੂ ਨਾ ਕਰਨ ਪਾਉਣ ਦਾ ਅਫਸੋਸ - 61%

ਨਿਯਮਤ ਬਚਤ ਕਰਨ ਦੀ ਇੱਛਾ ਕੀਤੀ ਜ਼ਾਹਰ - 46%

ਪੜ੍ਹਾਈ ਲਈ ਲੋੜੀਂਦੇ ਪੈਸੇ ਨਾ ਹੋਣ ਦਾ ਡਰ - 35%

Posted By: Sunil Thapa