ਆਨਲਆਈਨ ਡੈਸਕ : ਸੋਸ਼ਲ ਮੀਡੀਆ 'ਤੇ ਆਏ ਦਿਨ ਨਵੇਂ ਨਵੇਂ ਵੀਡੀਓ ਵਾਇਰਲ ਹੁੰਦੇ ਹਨ। ਫਿਰ ਚਾਹੇ ਉਹ ਕਿਊਟਨੈੱਸ ਭਰੇ ਹੋਣ, ਭਾਵੁਕ ਜਾਂ ਫਿਰ ਲੋਕਾਂ 'ਚ ਲੁਕੇ ਹੋਏ ਟੈਲੇਂਟ ਨੂੰ ਉਜਾਗਰ ਕਰਨ ਵਾਲੇ। ਇਨੀਂ ਦਿਨੀਂ ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ ਜੋ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੀਡੀਓ ਵਿਚ ਮਿਜੋਰਮ ਦੀ ਇਕ ਲੜਕੀ ਹਾਈ ਹੀਲਜ਼ ਪਾ ਕੇ ਫੁੱਟਬਾਲ ਖੇਡਦੀ ਨਜ਼ਰ ਆ ਰਹੀ ਹੈ।

ਕਈ ਲੋਕਾਂ ਵਿਚ ਟੈਲੇਂਟ ਇੰਨਾ ਕੁਟ-ਕੁਟ ਕੇ ਭਰਿਆ ਹੁੰਦਾ ਹੈ ਕਿ ਉਨ੍ਹਾਂ ਦੇ ਕਾਰਨਾਮੇ ਦੇਖ ਕੇ ਦੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ। ਇਸ ਵੀਡੀਓ ਵਿਚ ਇਕ ਟੀਨਏਜਰ ਲੜਕੀ ਹਾਈ ਹੀਲਜ਼ ਪਾ ਕੇ ਫੁੱਟਬਾਲ ਖੇਡ ਰਹੀ ਹੈ ਜਿਨ੍ਹਾਂ ਨੂੰ ਪਾ ਕੇ ਕਈਆਂ ਲਈ ਤੁਰਨਾ ਵੀ ਮੁਸ਼ਕਲ ਹੁੰਦਾ ਹੈ। ਮਿਜੋਰਮ ਦੇ ਖੇਡ ਮੰਤਰੀ ਰਾਬਰਟ ਰੋਮਾਵਿਆ ਰੌਅਟੇ ਨੇ ਲੜਕੀ ਦੀ ਤਾਰੀਫ਼ ਕਰਦੇ ਕਰਦੇ ਹੋਏ ਉਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਜਿਸਤੋਂ ਬਾਅਦ ਹਾਈ ਹੀਲਜ਼ ਪਾ ਕੇ ਫੁੱਟਬਾਲ ਖੇਡਦੇ ਹੋਏ ਉਸਦਾ ਵੀਡੀਓ ਵਾਇਰਲ ਹੋ ਗਿਆ।

ਲੜਕੀ ਦਾ ਨਾਂ ਸਿੰਡੀ ਰੇਮਰੁਤਪੁਈ ਹੈ ਜੋ ਮਿਜੋਰਮ ਦੇ ਆਈਜੋਲ ਦੀ ਨਿਵਾਸੀ ਹੈ। ਰੇਮਰੁਤਪੁਈ ਦਸਵੀਂ 'ਚ ਪੜ੍ਹਦੀ ਹੈ। ਇਸ ਲੜਕੀ ਦੀ ਸੋਸ਼ਲ ਮੀਡੀਆ ਪ੍ਰੋਫਾਈਲ 'ਤੇ ਵੀ ਉਸਦੀ ਕਲਾ ਨੂੰ ਦੇਖਿਆ ਜਾ ਸਕਦਾ ਹੈ। ਰੇਮਰੁਤਪੁਈ ਸਟੇਟ ਤੇ ਨੈਸ਼ਨਲ ਲੈਵਲ ਦੀਆਂ ਕਈ ਚੈਂਪੀਅਨਸ਼ਿਪ ਵਿਚ ਭਾਗ ਲੈ ਚੁੱਕੀ ਹੈ। 2020 ਵਿਚ ਵੀ ਉਹ ਇਕ ਟਾਇਲਟ ਪੇਪਰ ਕਾਰਨ ਚਰਚਾ ਵਿਚ ਆਈ ਸੀ।

Posted By: Sunil Thapa