Mobile Trick : ਮੋਬਾਈਲ ਫੋਨ ਅੱਜ ਦੇ ਸਮੇਂ ਸਾਡੀ ਜ਼ਰੂਰਤ ਬਣ ਚੁੱਕਾ ਹੈ। ਸਾਡੇ ਨਾਲ-ਨਾਲ ਛੋਟੇ ਬੱਚਿਆਂ ਨੂੰ ਵੀ ਕਈ ਜ਼ਰੂਰੀ ਕੰਮਾਂ ਲਈ ਫੋਨ ਦੀ ਜ਼ਰੂਰਤ ਪੈਂਦੀ ਹੈ। ਖਾਸਕਰ ਕੋਰੋਨਾ ਕਾਲ 'ਚ ਬੱਚਿਆਂ ਦੀਆਂ ਆਨਲਾਈਨ ਜਮਾਤਾਂ ਫੋਨ 'ਤੇ ਹੀ ਲੱਗਦੀਆਂ ਸਨ। ਅੱਜ ਦੇ ਸਮੇਂ ਫੋਨ ਬੇਸ਼ੱਕ ਬੇਹੱਦ ਜ਼ਰੂਰੀ ਹੈ , ਪਰ ਕਈ ਵਾਰ ਬੱਚੇ ਫੋਨ ਦੀ ਦੁਰਵਰਤੋਂ ਵੀ ਕਰਨ ਲਗਦੇ ਹਨ ਤੇ ਬਹੁਤ ਜ਼ਿਆਦਾ ਫੋਨ ਚਲਾਉਂਦੇ ਹਨ। ਅਜਿਹੇ ਵਿਚ ਮਾਤਾ-ਪਿਤਾ ਪਰੇਸ਼ਾਨ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਹੁਣ ਕੀ ਕਰੀਏ। ਅਜਿਹੇ ਵਿਚ ਤੁਸੀਂ ਸਿੰਪਲ ਟ੍ਰਿਕ ਜ਼ਰੀਏ ਆਪਣੇ ਬੱਚੇ ਦਾ ਫੋਨ ਹੈਕ ਕਰ ਸਕਦੇ ਹੋ ਤੇ ਇਹ ਪਤਾ ਕਰ ਸਕਦੇ ਹੋ ਕਿ ਤੁਹਾਡਾ ਬੱਚਾ ਕਿਸ ਨਾਲ ਗੱਲ ਕਰ ਰਿਹਾ ਹੈ।

ਫੋਨ ਦੀ ਲੱਤ 'ਚ ਫਸ ਕੇ ਬੱਚੇ ਦਿਨ ਭਰ ਫੋਨ ਚਲਾਉਂਦੇ ਰਹਿੰਦੇ ਹਨ ਤੇ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ। ਜੇਕਰ ਤੁਸੀਂ ਵੀ ਆਪਣੇ ਬੱਚੇ ਦੀ ਜ਼ਿਾਦਾ ਫੋਨ ਚਲਾਉਣ ਦੀ ਆਦਤ ਤੋਂ ਪਰੇਸ਼ਾਨ ਹੋ ਤਾਂ ਇਕ ਟਿਕਟਾਕ ਵੀਡੀਓ ਤੁਹਾਡੀ ਮਦਦ ਕਰ ਸਕਦੀ ਹੈ।

ਟਿਕਟਾਕ ਵੀਡੀਓ 'ਚ ਲੁਕੇ ਹਨ ਹੈਕਿੰਗ ਟਿਪਸ

ਇਹ ਟਿਕਟਾਕ ਵੀਡੀਓ ਲਾਰੇਨ ਨੇ ਸ਼ੇਅਰ ਕੀਤਾ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਬੱਚਿਆਂ ਦਾ ਫੋਨ ਕਿਵੇਂ ਹੈਕ ਕਰਨਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹੈਕਿੰਗ ਵੀਡੀਓ ਸ਼ੇਅਰ ਕਰਨ ਵਾਲੀ ਲਾਰੇਨ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਉਮਰ 25 ਸਾਲ ਹੈ ਤੇ ਉਹ ਵੀ ਆਪਣੇ ਬੱਚੇ ਦੀ ਫੋਨ ਚਲਾਉਣ ਦੀ ਆਦਤ ਤੋਂ ਪਰੇਸ਼ਾਨ ਹਨ। ਇਸ ਲਈ ਉਨ੍ਹਾਂ ਫੋਨ ਹੈਕਿੰਗ ਦੀ ਇਹ ਵੀਡੀਓ ਸ਼ੇਅਰ ਕੀਤੀ ਹੈ ਤਾਂ ਜੋ ਬਾਕੀ ਮਾਤਾ-ਪਿਤਾ ਵੀ ਤੁਹਾਡੇ ਬੱਚੇ ਦੇ ਫੋਨ ਚਲਾਉਣ ਦੀ ਲੱਤ ਦਾ ਪਤਾ ਕਰ ਸਕਣ।

ਬਦਲ ਦਿਉ ਫੋਨ ਦੀ ਸੈਟਿੰਗ

ਲਾਰੇ ਨੇ ਆਪਣੀ ਟਿਕਟਾਕ ਵੀਡੀਓ 'ਚ ਦੱਸਿਆ ਹੈ ਕਿ ਬੱਚੇ ਦਾ ਆਈਫੋਨ ਹੈਕ ਕਰਨ ਲਈ ਤੁਹਾਨੂੰ ਫੋਨ ਦੀ ਸੈਟਿੰਗ 'ਚ ਕੁਝ ਬਦਲਾਅ ਕਰਨੇ ਪੈਣਗੇ। ਸਭ ਤੋਂ ਪਹਿਲਾਂ ਬੱਚੇ ਦਾ ਫੋਨ ਲੈ ਕੇ Contact App 'ਚ ਜਾਓ ਤੇ ਐਡਿਟ ਦਾ ਬਦਲ ਚੁਣੋ। ਹੁਣ ਰਿੰਗਟੋਨ 'ਤੇ ਕਲਿੱਕ ਕਰੋ ਤੇ Emergency Bypass ਨੂੰ ਸੈੱਟ ਕਰੋ। ਟੈਕਸਟ ਮੈਸੇਜ ਲਈ ਵੀ ਇਹੀ ਸੈਟਿੰਗ ਕਰੋ। ਅਜਿਹਾ ਕਰਨ ਤੋੰ ਬਾਅਦ ਜਦੋਂ ਵੀ ਕਿਸੇ ਖਾਸ ਸ਼ਖ਼ਸ ਦਾ ਮੈਸੇਜ ਆਵੇਗਾ ਤਾਂ ਆਈਫੋਨ ਦੀ ਤੇਜ਼ੀ ਨਾਲ ਰਿੰਗ ਕਰੇਗਾ।

ਲੋਕਾਂ ਨੇ ਦਿੱਤੀ ਮਿਲੀਜੁਲੀ ਪ੍ਰਤੀਕਿਰਿਆ

ਆਈਫੋਨ ਦੀ ਸੈਟਿੰਗ 'ਚ ਇਹ ਬਦਲਾਅ ਕਰਨ ਲਈ ਜਦੋਂ ਵੀ ਕਿਸੇ ਖਾਸ ਵਿਅਕਤੀ ਦਾ ਮੈਸੇਜ ਜਾਂ ਫੋਨ ਆਵੇਗਾ ਤਾਂ ਆਈਫੋਨ ਤੇਜ਼ੀ ਨਾਲ ਵੱਜੇਗਾ। ਬੇਸ਼ੱਕ ਹੀ ਫੋਨ ਸਾਈਲੈਂਟ ਮੋਡ 'ਚ ਕਿਉਂ ਨਾ ਹੋਵੇ। ਅਜਿਹੇ ਵਿਚ ਤੁਸੀਂ ਤੁਰੰਤ ਸਮਝ ਜਾਓਗੇ ਕਿ ਬੱਚੇ ਦੇ ਫੋਨ 'ਚ ਕਿਸ ਦੀ ਕਾਲ ਜਾਂ ਮੈਸੇਜ ਆਇਆ ਹੈ। ਹਾਲਾਂਕਿ ਸਾਰੇ ਲੋਕਾਂ ਨੂੰ ਲਾਰੇਨ ਦੀ ਇਹ ਟ੍ਰਿਕ ਪਸੰਦ ਨਹੀਂ ਆ ਰਹੀ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਬੱਚੇ ਦੀ ਪ੍ਰਾਈਵੇਸੀ 'ਚ ਦਖ਼ਲ ਦੇਵੇਗਾ। ਉੱਥੇ ਹੀ ਕੁਝ ਲੋਕਾਂ ਨੇ ਇਸ ਨੂੰ ਚੰਗੀ ਟ੍ਰਿਕ ਵੀ ਕਿਹਾ ਹੈ।

Posted By: Seema Anand