ਜੇਐੱਨਐੱਨ, ਨਵੀਂ ਦਿੱਲੀ : ਬੱਚੇ ਤੇ ਮਾਪਿਆਂ ਵਿਚਕਾਰ ਕਿਸੇ ਵੀ ਤਰ੍ਹਾਂ ਦੇ ਸੰਵਾਦ ਦੀ ਘਾਟ ਬੱਚਿਆਂ ਦੇ ਦਿਮਾਗ਼ ਤੇ ਉਨ੍ਹਾਂ ਦੀ ਸੋਚ ਨੂੰ ਪ੍ਰਭਾਵਿਤ ਕਰਦੀ ਹੈ। ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਬੱਚੇ ਆਪਣੇ ਪਰਿਵਾਰ ਤੋਂ ਕਦੀ-ਕਦਾਈਂ ਚਿੜ੍ਹ ਜਾਂਦੇ ਹਨ ਤੇ ਫਿਰ ਉਹ ਮਾਂ-ਬਾਪ, ਭੈਣ-ਭਰਾ ਆਦਿ ਤੋਂ ਵੱਖਰੇ ਜਿਹੇ ਹੋਣ ਲੱਗਦੇ ਹਨ। ਅਜਿਹੀਆਂ ਚੀਜ਼ਾਂ ਤੋਂ ਬਾਅਦ ਉਹ ਪਰਿਵਾਰ ਤੋਂ ਗੱਲਾਂ ਲੁਕਾਉਣ ਲੱਗਦੇ ਹਨ। ਹੌਲੀ-ਹੌਲੀ ਇਸ ਤਰ੍ਹਾਂ ਉਹ ਪਰਿਵਾਰ ਤੋਂ ਅਲੱਗ ਵੀ ਹੋਣ ਲੱਗਦੇ ਹਨ। ਅਜਿਹੇ ਵਿਚ ਮਾਤਾ-ਪਿਤਾ ਨੂੰ ਉਨ੍ਹਾਂ ਨੂੰ ਡਾਂਟਣ ਦੀ ਬਜਾਏ, ਪਹਿਲਾਂ ਉਨ੍ਹਾਂ ਦੇ ਵਿਵਹਾਰ ਦੇ ਕਾਰਨ ਦੀ ਪਛਾਣ ਕਰਨ ਦੀ ਜ਼ਰੂਰਤ ਹੈ। ਮਾਤਾ-ਪਿਤਾ ਨੂੰ ਇਹ ਜਾਣਨ ਦੀ ਵੀ ਜ਼ਰੂਰਤ ਹੈ ਕਿ ਉਨ੍ਹਾਂ ਵੱਲੋਂ ਬੱਚਿਆਂ ਨੂੰ ਸਮਝਣ 'ਚ ਕੀ ਗ਼ਲਤੀਆਂ ਹੋ ਰਹੀਆਂ ਹਨ। ਅਸਲ ਵਿਚ ਕਈ ਵਾਰ ਬੱਚੇ ਗੱਲਬਾਤ ਦੀ ਘਾਟ 'ਚ ਹੀ ਨਕਾਰਾਤਮਕ ਰਵੱਈਏ ਕਾਰਨ ਆਪਣੀ ਨਿਰਾਸ਼ਾ ਜਾਂ ਗੁੱਸਾ ਜ਼ਾਹਿਰ ਕਰਦੇ ਹਨ। ਜ਼ਰੂਰੀ ਹੈ ਕਿ ਮਾਤਾ-ਪਿਤਾ ਇਸ ਚੀਜ਼ ਨੂੰ ਸਮਝਣ ਤੇ ਇਸ ਦੇ ਲਈ ਕੁਝ ਜ਼ਰੂਰੀ ਕਦਮ ਉਠਾਉਣ।

ਪੇਰੇਂਟਿੰਗ ਮਾਹਿਰਾਂ ਦੀ ਮੰਨੀਏ ਤਾਂ ਬੱਚਿਆਂ ਨਾਲ ਕੁਆਲਿਟੀ ਟਾਈਮ ਗੁਜ਼ਾਰਨ 'ਤੇ ਤੁਸੀਂ ਉਨ੍ਹਾਂ ਨੂੰ ਸਮਝ ਸਕਦੇ ਹੋ ਤੇ ਉਨ੍ਹਾਂ ਦੇ ਬਦਲਦੇ ਵਿਵਹਾਰ ਨੂੰ ਠੀਕ ਕਰ ਸਕਦੇ ਹੋ। ਜੇਕਰ ਤੁਸੀਂ ਰੁੱਝੇ ਹੋਏ ਵੀ ਹੋ ਤਾਂ ਵੀ ਆਪਣੇ ਬੱਚੇ ਲਈ ਦਿਨ ਵਿਚ ਘੱਟੋ-ਘੱਟ 30 ਮਿੰਟ ਜ਼ਰੂਰੀ ਕੱਢੋ। ਇਸ ਨਾਲ ਬੱਚੇ ਨਾਲ ਤੁਸੀਂ ਬੇਝਿਜਕ ਇਕ ਚੰਗਾ ਕੁਨੈਕਸ਼ਨ ਬਣਾ ਸਕੋਗੇ। 30 ਮਿੰਟ ਤੁਸੀਂ ਕਿਸ ਤਰ੍ਹਾਂ ਇਸਤੇਮਾਲ ਕਰੋਗੇ, ਇਸ ਦੇ ਲਈ ਅਸੀਂ ਤੁਹਾਨੂੰ ਕੁਝ ਆਸਾਨ ਤੇ ਖ਼ਾਸ ਟਿਪਸ ਦੱਸਦੇ ਹਾਂ।

ਦਿਨ ਦਾ ਇਕ ਵਿਸ਼ੇਸ਼ ਸਮਾਂ ਨਿਰਧਾਰਤ ਕਰੋ

ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਲਈ ਰੋਜ਼ ਦਿਨ ਦਾ ਇਕ ਵਿਸ਼ੇਸ਼ ਸਮਾਂ ਕੱਢਣ ਤੇ ਤੈਅ ਕਰ ਲੈਣ ਕਿ ਕਿੰਨਾ ਵੀ ਜ਼ਰੂਰੀ ਕੰਮ ਹੋਵੇ, ਉਹ ਇਹ ਸਮਾਂ ਆਪਣੇ ਬੱਚਿਆਂ ਨੂੰ ਹੀ ਦੇਣਗੇ। ਇਸ ਦੇ ਲਈ ਇਕ ਸ਼ਡਿਊਲ ਬਣਾ ਸਕਦੇ ਹੋ। ਜਿਵੇਂ ਰਾਤ ਦੇ ਖਾਣੇ ਤੋਂ ਪਹਿਲਾਂ ਜਾਂ ਸੌਂਦੇ ਸਮੇਂ। ਇਸ ਦੌਰਾਨ ਤੁਸੀਂ ਉਨ੍ਹਾਂ ਗਤੀਵਿਧੀਆਂ 'ਚ ਸ਼ਾਮਲ ਹੋ ਸਕਦੇ ਹੋ ਜਿਹੜੀਆਂ ਤੁਹਾਡੇ ਬੱਚਿਆਂ ਲਈ ਫਾਇਦੇਮੰਦ ਹੋਣ ਜਾਂ ਮਜ਼ੇਦਾਰ ਹੋਣ। ਇਨ੍ਹਾਂ ਤਮਾਮ ਚੀਜ਼ਾਂ 'ਚ ਤੁਸੀਂ ਬੱਚਿਆਂ ਨੂੰ ਕਹਾਣੀ ਸੁਣਾਉਣਾ ਤੇ ਕਿਤਾਬ ਪੜ੍ਹ ਕੇ ਕੁਝ ਚੰਗੀਆਂ ਗੱਲਾਂ ਦੱਸਣ ਵਰਗੀਆਂ ਸਰਗਰਮੀਆਂ ਹੋ ਸਕਦੀਆਂ ਹਨ।

ਗੁਜ਼ਾਰੇ ਗਏ ਸਮੇਂ 'ਚ ਖ਼ਾਸ ਕੰਮ ਚੁਣੋ

ਮਾਤਾ-ਪਿਤਾ, ਬੱਚੇ ਨਾਲ ਇੱਕੋ ਕਮਰੇ 'ਚ ਹੁੰਦੇ ਹਨ ਜਾਂ ਇਕ ਸਮਾਗਮ 'ਚ ਹਿੱਸਾ ਲੈਂਦੇ ਹਨ। ਅਸਲ ਵਿਚ ਗੁਣਵੱਤਾ ਸਮੇਂ ਦੇ ਰੂਪ 'ਚ ਯੋਗ ਨਹੀਂ ਹੁੰਦੇ। ਆਪਣੇ ਬੱਚਿਆਂ ਨਾਲ ਗੁਜ਼ਾਰੇ 30 ਮਿੰਟ 'ਚ ਉਨ੍ਹਾਂ ਦਾ ਧਿਆਨ ਇੱਥੇ ਕੇਂਦ੍ਰਿਤ ਹੋਣਾ ਚਾਹੀਦਾ ਹੈ। ਇਹੀ ਧਿਆਨ ਦਿਉ ਕਿ ਬੱਚਿਆਂ ਦਾ ਧਿਆਨ ਤੁਹਾਡੇ ਵੱਲ ਹੋਵੇ ਤੇ ਉਹ ਤੁਹਾਨੂੰ ਧਿਆਨ ਨਾਲ ਸੁਣ ਰਹੇ ਹੋਣ। ਬੱਚਿਆਂ ਜਿਸ ਤਰ੍ਹਾਂ ਸਮਝਾਇਆ ਜਾਂਦਾ ਹੈ, ਉਸ ਲਹਿਜ਼ੇ ਨੂੰ ਤੁਸੀਂ ਥੋੜ੍ਹਾ ਠੀਕ ਕਰ ਸਕਦੇ ਹੋ। ਉੱਥੇ ਹੀ ਤੁਸੀਂ ਉਨ੍ਹਾਂ ਨੂੰ ਸਮਝਾਉਣ ਦਾ ਕੋਈ ਕ੍ਰਿਏਟਿਵ ਤਰੀਕਾ ਵੀ ਲੱਭ ਸਕਦੇ ਹੋ। ਤੁਹਾਡਾ ਤਰੀਕਾ ਜਿੰਨਾ ਦੋਸਤਾਨਾ ਹੋਵੇਗਾ, ਬੱਚੇ ਤੁਹਾਡੇ ਓਨੇ ਹੀ ਕਰੀਬ ਹੋਣਗੇ।

ਇਸ ਵੇਲੇ ਬੱਚਿਆਂ ਨਾਲ ਸਿੱਧੀ ਤੇ ਸਪੱਸ਼ਟ ਗੱਲ ਕਰੋ

ਆਪਣੇ ਬੱਚੇ ਨੂੰ ਦੱਸੋ ਕਿ ਉਸ ਦੇ ਮਾਤਾ-ਪਿਤਾ ਉਸ ਦੇ ਲਈ ਖ਼ਾਸ ਸਮਾਂ ਕੱਢ ਰਹੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਗੱਲਬਾਤ ਲਈ ਕਿਸੇ ਹੋਰ ਸਮੇਂ ਨਾਲ ਖ਼ਾਸ ਸਮੇਂ ਨੂੰ ਅਲੱਗ ਕਰਨ 'ਚ ਮਦਦ ਮਿਲੇਗੀ। ਦਿਨ ਭਰ ਉਨ੍ਹਾਂ ਨਾਲ ਜੋ ਹੋਇਆ ਤੇ ਕਿਉਂ ਹੋਇਆ ਇਨ੍ਹਾਂ ਸਭ 'ਤੇ ਖੁੱਲ੍ਹ ਕੇ ਗੱਲ ਕਰੋ। ਇਸ ਦੌਰਾਨ ਧਿਆਨ ਦਿਉ ਕਿ ਪਹਿਲਾਂ ਤੁਸੀਂ ਉਨ੍ਹਾਂ ਦੀਆਂ ਗੱਲਾਂ ਸੁਣੋ ਤੇ ਫਿਰ ਆਪਣਾ ਮਸ਼ਵਰਾ ਰੱਖੋ। ਉਨ੍ਹਾਂ ਨੂੰ ਆਪਣੀ ਸਿੱਧੀ ਗੱਲ ਦੱਸੋ ਤੇ ਪਿਆਰ ਨਾਲ ਰੱਖੋ, ਰਵੱਈਆ ਅਜਿਹਾ ਰੱਖੋ ਕਿ ਗੱਲ ਉਨ੍ਹਾਂ ਦੀ ਹੀ ਹੋਵੇਗੀ, ਉਨ੍ਹਾਂ ਦੇ ਹੀ ਤਰੀਕੇ ਨਾਲ ਹੋਵੇਗੀ ਬਸ ਚੀਜ਼ਾਂ ਥੋੜ੍ਹੀਆਂ ਬਦਲ ਜਾਣਗੀਆਂ। ਇਸ ਤਰ੍ਹਾਂ ਉਹ ਖ਼ੁਸ਼ ਵੀ ਰਹਿਣਗੇ ਤੇ ਤੁਹਾਡੀ ਵੀ ਗੱਲ ਰਹਿ ਜਾਵੇਗੀ।

ਬੱਚੇ ਨੂੰ ਹਮੇਸ਼ਾ ਪਹਿਲਾਂ ਚੁਣਨ ਦਾ ਮੌਕਾ ਦਿਉ

ਹਮੇਸ਼ਾ ਉਸ ਦੇ ਹਿੱਤਾਂ ਨੂੰ ਸੋਚਦੇ ਸਮੇਂ ਰਚਨਾਤਮਕ ਰਹੋ ਯਾਨੀ ਕਿ ਤੁਹਾਨੂੰ ਹਮੇਸ਼ਾ ਆਪਣੇ ਬੱਚੇ ਨੂੰ ਮੌਕਾ ਦੇਣਾ ਚਾਹੀਦਾ ਹੈ ਤੇ ਉਸ ਦੇ ਸਾਹਮਣੇ ਹੋਰ ਨਵੇਂ ਬਦਲ ਰੱਖੋ। ਫਿਰ ਬੱਚਿਆਂ ਨਾਲ ਉਨ੍ਹਾਂ ਦੀ ਚੋਣ ਬਾਰੇ ਗੱਲ ਕਰੋ ਤੇ ਪੁੱਛੋ ਕਿ ਉਸ ਨੂੰ ਅਜਿਹਾ ਕਿਉਂ ਲੱਗਦਾ ਹੈ। ਫਿਰ ਜੇਕਰ ਤੁਸੀਂ ਸਹਿਮਤ ਹੋ ਤਾਂ ਠੀਕ ਹੈ, ਪਰ ਜੇਕਰ ਤੁਹਾਨੂੰ ਇਹ ਪਸੰਦ ਨਹੀਂ ਤਾਂ ਇਕਦਮ ਬੱਚੇ ਦੇ ਮੂੰਹ 'ਤੇ ਮਨ੍ਹਾਂ ਨਾ ਕਰੋ। ਇਸ ਦੇ ਲਈ ਉਸ ਨੂੰ ਸਮਝਾਓ ਤੇ ਗੱਲ ਕਰੋ ਕਿ ਇਹ ਕਿਵੇਂ ਗ਼ਲਤ ਹੈ ਤੇ ਹੁਣ ਤੁਸੀਂ ਇਸ ਦੇ ਲਈ ਕੀ ਕਰ ਸਕਦੇ ਹੋ।

ਇਸ ਦੌਰਾਨ ਹੋਰ ਮੁੱਦਿਆਂ 'ਤੇ ਧਿਆਨ ਦੇਣ ਤੋਂ ਬਚੋ

ਜਦੋਂ ਤੁਸੀਂ ਆਪਣੇ ਬੱਚੇ ਨਾਲ ਬੈਠਕ ਕੇ ਗੁਣਵੱਤਾ ਵਾਲਾ ਸਮਾਂ ਬਤੀਤ ਕਰਦੇ ਹੋ ਤਾਂ ਕੰਮ ਜਾਂ ਵਪਾਰਕ ਵਚਨਬੱਧਤਾਵਾਂ ਨੂੰ ਖ਼ੁਦ ਨੂੰ ਦੂਰ ਰੱਖੋ। ਉੱਥੇ ਹੀ ਉਨ੍ਹਾਂ ਤੋਂ ਹੋਰ ਕਰਤੱਵਾਂ ਬਾਰੇ ਗੱਲਬਾਤ ਨਾ ਕਰੋ। ਇਹ ਖ਼ਾਸ ਤੌਰ 'ਤੇ ਤੁਹਾਡੇ ਬੱਚਿਆਂ ਨੂੰ ਨਾਰਾਜ਼ ਨਹੀਂ ਕਰੇਗਾ। ਇਸ ਦੇ ਨਾਲ ਹੀ ਤੁਸੀਂ ਆਪਣੇ ਬੱਚੇ ਸਾਹਮਣੇ ਚੰਗੇ ਮਾਤਾ-ਪਿਤਾ ਬਣ ਸਕੋਗੇ। ਉਨ੍ਹਾਂ ਨੂੰ ਲੱਗੇਗਾ ਕਿ ਤੁਹਾਡੇ ਲਈ ਉਹ ਕਿੰਨਾ ਮਹੱਤਵ ਰੱਖਦੇ ਹਨ। ਇਸ ਤਰ੍ਹਾਂ ਤੁਸੀਂ ਇਨ੍ਹਾਂ 30 ਮਿੰਟ ਦਾ ਚੰਗਾ ਇਸਤੇਮਾਲ ਕਰ ਸਕੋਗੇ।

Posted By: Seema Anand