ਨਵੀਂ ਦਿੱਲੀ, ਆਟੋ ਡੈਸਕ : Vintage Number Plate : ਅੱਜ ਤਕ ਤੁਸੀਂ ਲਗਜਰੀ ਮਹਿੰਗੀਆਂ ਕਾਰਾਂ ਬਾਰੇ ਸੁਣਿਆ ਹੋਵੇਗਾ ਪਰ ਕਾਰਾਂ ਦੀ ਕੀਮਤ ਦੇ ਬਰਾਬਰ ਦੀ ਨੰਬਰ ਪਲੇਟ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਦਰਅਸਲ ਸਾਲ 1902 ਦੀ ਇਕ ਵਿਟੇਂਜ ਨੰਬਰ ਨੂੰ ਯੂਕੇ 'ਚ 128,800 ਪਾਊਂਡ ਭਾਵ 1.26 ਕਰੋੜ 'ਚ ਨੀਲਾਮ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਦੀ ਨੀਲਾਮੀ ਦੀ ਕੀਮਤ 'ਤੇ ਗੌਰ ਕਰੋ ਤਾਂ ਇਹ ਵਿਸ਼ੇਸ਼ ਨੰਬਰ ਪਲੇਟ ਦੁਨੀਆ ਦੀ ਕੁਝ ਬਿਹਤਰੀਨ ਸਪੋਰਟਸ ਕਾਰਾਂ ਦੀ ਕੀਮਤ ਤੋਂ ਵੀ ਜ਼ਿਆਦਾ ਮਹਿੰਗੀ ਹੈ। ਜਿਸ ਦੇ ਪਿੱਛੇ ਇਕ ਦਿਲਚਸਪ ਕਹਾਣੀ ਹੈ।

ਸਾਲ 1902 'ਚ ਸਭ ਤੋਂ ਪਹਿਲਾਂ ਖਰੀਦਿਆ ਗਿਆ : ਇਹ ਨੰਬਰ ਪਲੇਟ ਸਿਰਫ਼ ਸੰਖਿਆ ਤੇ ਪਲੇਟ ਬਾਰੇ 'ਚ ਨਹੀਂ ਹੈ ਬਲਕਿ ਇਹ ਆਪਣੀ ਦਹਾਕਿਆਂ ਦੀ ਕਹਾਣੀ ਨੂੰ ਦੱਸਦੀ ਹੈ। ਇਸ ਪਲੇਟ ਨੂੰ ਕਥਿਤ ਤੌਰ 'ਤੇ ਪਹਿਲੀ ਵਾਰ 1902 'ਚ ਬਰਮਿੰਘਮ 'ਚ ਦਿੱਤਾ ਗਿਆ ਤੇ ਪਹਿਲੀ ਵਾਰ ਇਸ ਨੂੰ ਚਾਰਲਸ ਥਾਮਪਸਨ ਨਾਮਕ ਇਕ ਵਿਅਕਤੀ ਨੇ ਖਰੀਦਿਆ ਸੀ। ਹਾਲਾਂਕਿ ਇਹ ਉਦੋਂ ਦੀ ਗੱਲ ਹੈ ਜਦੋਂ ਆਟੋਮੋਬਾਈਲ ਬਹੁਤ ਹੀ ਦੁਰਲਭ ਹੋਇਆ ਕਰਦੇ ਸੀ। ਇਹ ਪਲੇਟ ਕਾਫੀ ਅਨੋਖੀ ਸੀ ਤੇ ਇਹ ਜਿਸ ਵਾਹਨ 'ਤੇ ਲੱਗੀ ਸੀ ਉਸ ਨੂੰ ਆਸਾਨੀ ਤੋਂ ਪਹਿਛਾਣਿਆ ਜਾ ਸਕਦਾ ਸੀ।

ਹਾਲਾਂਕਿ 1955 'ਚ ਚਾਰਲਸ ਦੀ ਮੌਤ ਤੋਂ ਬਾਅਦ ਇਸ ਬੈਰੀ ਥਾਮਪਸਨ ਨੂੰ ਦੇ ਦਿੱਤਾ ਗਿਆ ਸੀ। ਬੈਰੀ ਦੀ 2017 'ਚ ਮੌਤ ਹੋ ਗਈ ਸੀ। ਜਿਸ ਉਹ ਜੈਗੂਆਰ ਆਸਟਿਨ ਏ35, ਮਿਨੀ ਤੇ ਫੋਰਡ ਕਾਟਿਨਾ ਦੀ ਵਰਤੋਂ ਕਰ ਚੁੱਕੇ ਹਨ। ਇਸ ਪੇਲਟ ਨੂੰ Silverstone Auction ਦੁਆਰਾ ਹਾਲ ਹੀ 'ਚ ਨੀਲਮ ਕੀਤਾ ਗਿਆ।

ਨੀਲਾਮੀ ਦੇ ਜੇਤੂ ਦਾ ਨਾ ਗੁੰਮਨਾਮ ਰੱਖਿਆ ਗਿਆ ਹੈ ਪਰ ਜਿਸ ਵੱਡੇ ਪੈਮਾਨੇ 'ਤੇ ਇਸ ਪਲੇਟ ਦੀ ਕੀਮਤ ਦਾ ਅੰਕੜਾ ਮਿਲਿਆ ਹੈ। ਉਸ ਲੋਕਾਂ ਦੀ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆਵਾਂ ਮਿਲੀਆਂ ਹਨ ਜਿਸ 'ਚ ਵਿਅਕਤੀ ਦੇ ਇਸ ਪਲੇਟ ਨੂੰ ਖਰੀਦਣ ਦੇ ਪਿੱਛੇ ਭਾਵੁਕ ਕਾਰਨਾਂ ਨੂੰ ਸਮਝਿਆ ਜਾ ਸਕਦਾ ਹੈ।

Posted By: Ravneet Kaur