ਲਾਈਫਸਟਾਈਲ ਡੈਸਕ, ਨਵੀਂ ਦਿੱਲੀ : Valentines Day 2020: ਵੈਲਨਟਾਈਨ ਵੀਕ ਹਰ ਪਿਆਰ ਕਰਨ ਵਾਲੇ ਲਈ ਖਾਸ ਹੁੰਦਾ ਹੈ। ਇਸ ਦਿਨ ਨੂੰ ਸਪੈਸ਼ਲ ਬਣਾਉਣ ਲਈ ਲੋਕ ਤਰ੍ਹਾਂ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹਨ। ਕੋਈ ਰੁਮਾਂਟਿਕ ਡੇਟ ਪਲਾਨ ਕਰਦਾ ਹੈ ਤਾਂ ਕੋਈ ਸਾਥੀ ਨੂੰ ਤੋਹਫ਼ਾ ਦਿੰਦਾ ਹੈ। ਅਜਿਹੇ ਵਿਚ ਜੇ ਤੁਸੀਂ ਅਜੇ ਤਕ ਕੁਝ ਪਲਾਨ ਨਹੀਂ ਕੀਤਾ ਤਾਂ ਅਸੀਂ ਤੁਹਾਨੂੰ ਕੁਝ ਅਜਿਹੀਆਂ ਰੁਮਾਂਟਿਕ ਡੈਸਟੀਨੇਸ਼ਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਥੇ ਜਾ ਕੇ ਤੁਸੀਂ ਆਪਣੇ ਪਾਰਟਨਰ ਨੂੰ ਸਪੈਸ਼ਲ ਫੀਲ ਕਰ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਥਾਵਾਂ ਬਾਰੇ...

ਲੈਂਡਸਡਾਊਨ

ਹਵਾਵਾਂ ਵਿਚ ਪਿਆਰ ਅਤੇ ਖੂਬਸੂਰਤ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਜੇ ਕੋਈ ਥਾਂ ਹੈ ਤਾਂ ਉਹ ਹੈ ਲੈਂਸਡਾਊਨ। ਉਤਰਾਖੰਡ ਵਿਚ ਇਹ ਥਾਂ ਬੇਹੱਦ ਸ਼ਾਂਤ ਅਤੇ ਖੂਬਸੂਰਤ ਟੁਰਿਸਟ ਪਲੇਸ ਹੈ। ਇਥੋਂ ਦੀ ਮਨਮੋਹਕ ਖੂਬਸੂਰਤੀ ਤੁਹਾਡਾ ਮਨ ਮੋਹ ਲਵੇਗੀ ਅਤੇ ਤੁਹਾਡੇ ਸਾਥੀ ਦਾ ਦਿਲ ਵੀ ਜਿੱਤ ਲਵੇਗੀ। ਹੁਣ ਤਕ ਜੋ ਗੱਲ ਆਪਣੇ ਦਿਲ ਵਿਚ ਲੁਕਾ ਕੇ ਰੱਖੀ ਹੋਈ ਸੀ ਉਹ ਇਕ ਦੂਜੇ ਨੂੰ ਕਹਿਣ ਲਈ ਇਥੋਂ ਦੀ ਫਿਜ਼ਾ ਤੁਹਾਨੂੰ ਮਜਬੂਰ ਕਰ ਦੇਵੇਗੀ।

ਆਗਰਾ

ਪਿਆਰ ਦਾ ਪ੍ਰਤੀਕ ਕਿਹਾ ਜਾਣ ਵਾਲਾ ਤਾਜਮਹਿਲ ਨੂੰ ਦੇਖਣ ਲਈ ਦੁਨੀਆ ਭਰ ਤੋਂ ਲੋਕ ਆਉਂਦੇ ਹਨ। ਇਸ ਦੀ ਖੂਬਸੂਰਤੀ ਨੂੰ ਸਾਥੀ ਨਾਲ ਦੇਖਣ ਦਾ ਅਹਿਸਾਸ ਹੀ ਵੱਖਰਾ ਹੈ। ਇਹ ਘੁੰਮਣ ਲਈ ਵਧੀਆ ਬਦਲ ਹੈ।

ਕੇਰਲ

ਸਾਥੀ ਨਾਲ ਸਕੂਲ ਦਾ ਸਮਾਂ ਬਤੀਤ ਕਰਨ ਲਈ ਕੇਰਲ ਬਹੁਤ ਵਧੀਆ ਆਪਸ਼ਨ ਹੈ। ਇਥੇ ਮੁਨਾਰ ਦੀ ਕੁਦਰਤੀ ਖੂਬਸੂਰਤੀ ਤੁਹਾਡਾ ਮਨ ਮੋਹ ਲਵੇਗੀ। ਇਸ ਦਾ ਬਹੁਤ ਹੀ ਖੂਬਸੂਰਤ ਦ੍ਰਿਸ਼ ਪਹਾੜੀ ਢਲਾਨਾਂ ਤੋਂ ਦਿਖਦਾ ਹੈ। ਹਰੀ ਚਾਹ ਦੇ ਖੇਤ ਦੂਰ ਤਕ ਫੈਲੇ ਹੋਏ ਹਨ। ਇਸ ਤੋਂ ਇਲਾਵਾ ਇਥੇ ਥੇਕੜੀ, ਕੋਵਲਮ, ਕੁਮਾਰਕੋਮ ਵਰਗੀਆਂ ਥਾਵਾਂ ਵੀ ਘੁੰਮਣ ਲਈ ਇਕ ਵਧੀਆ ਬਦਲ ਹਨ।

ਧਰਮਸ਼ਾਲਾ

ਹਿਮਾਚਲ ਪ੍ਰਦੇਸ਼ ਤਾਂ ਵੈਸੇ ਹੀ ਟੂਰਿਸਟ ਸਟੇਟ ਹੈ। ਇਥੇ ਸ਼ਿਮਲਾ ਤੋਂ ਲੈ ਕੇ ਕੁੱਲੂ ਤੇ ਮਨਾਲੀ ਤਕ ਵਰਗੀਆਂ ਬੇਹੱਦ ਖੂਬਸੂਰਤ ਅਤੇ ਰੁਮਾਂਟਿਕ ਥਾਵਾਂ ਹਨ। ਬਾਵਜੂਦ ਇਸ ਦੇ ਇਥੇ ਧਰਮਸ਼ਾਲਾ ਤੁਹਾਡੇ ਲਈ ਇਕ ਯਾਦਗਾਰ ਤਜ਼ਰਬਾ ਹੋ ਸਕਦਾ ਹੈ। ਇਥੋਂ ਦੀਆਂ ਵਾਦੀਆਂ ਤੁਹਾਨੂੰ ਕਿਸੇ ਸਵਰਗ ਤੋਂ ਘੱਟ ਨਹੀਂ ਲੱਗਣਗੀਆਂ। ਘੱਟ ਬਜਟ ਵਿਚ ਪਿਆਰ ਕਰਨ ਲਈ ਇਹ ਬਹੁਤ ਹੀ ਵਧੀਆ ਆਪਸ਼ਨ ਹੋ ਸਕਦਾ ਹੈ।

ਰਿਸ਼ੀਕੇਸ਼

ਪਿਆਰ ਵਿਚ ਡੁੱਬ ਜਾਣ ਲਈ ਰਿਸ਼ੀਕੇਸ਼ ਬਹੁਤ ਵਧੀਆ ਆਪਸ਼ਨ ਹੈ। ਉਤਰਾਖੰਡ ਦੀ ਖੂਬਸੂਰਤ ਵਾਦੀਆਂ ਵਿਚ ਵੱਸਿਆ ਇਹ ਸ਼ਹਿਰ ਬਹੁਤ ਹੀ ਖੂਬਸੂਰਤ ਹੈ। ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਲੈਂਦਾ ਹੈ। ਇਸ ਲਈ ਇਹ ਵੀ ਬਿਹਤਰ ਆਪਸ਼ਨ ਹੋ ਸਕਦਾ ਹੈ।

Posted By: Tejinder Thind