ਨਵੀਂ ਦਿੱਲੀ, ਲਾਈਫਸਟਾਈਲ ਡੈਸਕ : Vaccination Guidelines for International Travel : ਭਾਰਤ ਸਰਕਾਰ ਨੇ ਵਿਦੇਸ਼ ਯਾਤਰਾ 'ਤੇ ਜਾ ਰਹੇ ਲੋਕਾਂ ਲਈ ਵੈਕਸੀਨ ਦੀਆਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਇਸ ਦੇ ਮੁਤਾਬਕ ਵਿਦੇਸ਼ ਯਾਤਰਾ 'ਤੇ ਜੇਕਰ ਕੋਈ ਜਾ ਰਿਹਾ ਹੈ ਤਾਂ ਕੋਵੀਸ਼ੀਲਡ ਦੀ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕਦੀ ਵੀ ਦੂਸਰੀ ਡੋਜ਼ ਲਈ ਜਾ ਸਕਦੀ ਹੈ। ਹਾਲਾਂਕਿ, ਸਰਕਾਰ ਨੇ ਕੋਵੀਸ਼ੀਲਡ ਦੀ ਪਹਿਲੀ ਡੋਜ਼ ਤੇ ਦੂਸਰੀ ਡੋਜ਼ ਲਈ 12 ਤੋਂ 16 ਦਾ ਅੰਤਰ ਰੱਖਿਆ ਹੈ।

ਨਵੀਆਂ ਗਾਈਡਲਾਈਨਜ਼ ਵਿਚ ਸਾਫ਼ ਕੀਤਾ ਹੈ ਕਿ ਵਿਦੇਸ਼ ਯਾਤਰਾ ਲਈ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਵੈਕਸੀਨੇਸ਼ਨ ਸਰਟੀਫਿਕੇਟ ਦਿੱਤਾ ਜਾਵੇਗਾ, ਜਿਨ੍ਹਾਂ ਨੇ ਕੋਵੀਸ਼ੀਲਡ ਵੈਕਸੀਨ ਲਗਵਾਈ ਹੈ। ਇਸ ਸਰਟੀਫਿਕੇਟ 'ਤੇ ਪਾਸਪੋਰਟ ਨੰਬਰ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਉੱਥੇ ਹੀ ਦੂਸਰੀ ਉਪਲਬਧ ਵੈਕਸੀਨ ਕੋਵੈਕਸੀਨ ਇਸ ਦੇਲ ਈ ਕਵਾਈਲਫਾਈ ਨਹੀਂ ਕਰ ਰਹੀ ਹੈ।

ਸਭ ਦੇ ਲਈ ਨਹੀਂ ਹੈ ਇਹ ਖਾਸ ਛੋਟ

ਇਹ ਗਾਈਡਲਾਈਨ ਸਿਰਫ਼ ਉਨ੍ਹਾਂ ਲੋਕਾਂ ਲਈ ਜਾਰੀ ਕੀਤੀ ਗਈ ਹੈ ਜਿਹੜੇ 18 ਸਾਲ ਤੋਂ ਜ਼ਿਆਦਾ ਉਮਰ ਦੇ ਹੋ ਚੁੱਕੇ ਹਨ ਤੇ 31 ਅਗਸਤ ਤਕ ਵਿਦੇਸ਼ ਯਾਤਰਾ 'ਤੇ ਜਾਣ ਦੀ ਯੋਜਨਾ ਬਣਾ ਰਹੇ ਹਨ। ਇਸ ਵਿਚ ਨੌਕਰੀ ਤੇ ਪੜ੍ਹਾਈ ਲਈ ਵਿਦੇਸ਼ ਜਾ ਰਹੇ ਲੋਕ ਤੇ ਵਿਦਿਆਰਥੀ, ਟੋਕੀਓ ਓਲੰਪਿਕਸ 'ਚ ਸ਼ਾਮਲ ਹੋ ਰਹੇ ਖਿਡਾਰੀ ਤੇ ਉਨ੍ਹਾਂ ਦੇ ਨਾਲ ਜਾਣ ਵਾਲਾ ਸਟਾਫ ਸ਼ਾਮਲ ਹੈ। ਇਹ ਵਿਵਸਥਾ ਸਿਰਫ਼ ਇਨ੍ਹਾਂ ਲੋਕਾਂ ਲਈ ਕੀਤੀ ਗਈ ਹੈ।

ਆਮਤੌਰ 'ਤੇ ਕੋਵੀਸ਼ੀਲਡ ਦੀਆਂ ਦੋ ਡੋਜ਼ ਦੇ ਵਿਚਕਾਰ ਘੱਟੋ-ਘੱਟ 12 ਤੋਂ 16 ਹਫ਼ਤੇ ਦਾ ਅੰਤਰ ਰੱਖਣ ਦਾ ਨਿਯਮ ਹੈ, ਵਿਦੇਸ਼ ਜਾਣ ਵਾਲੇ ਇਨ੍ਹਾਂ ਲੋਕਾਂ ਨੂੰ ਦੂਸਰੀ ਖੁਰਾਕ ਜਲਦ ਲਗਾ ਦਿੱਤੀ ਜਾਵੇਗੀ। ਸੂਬਾ ਸਰਕਾਰ ਹਰ ਜ਼ਿਲ੍ਹੇ ਵਿਚ ਅਜਿਹੀ ਇਜਾਜ਼ਤ ਲਈ ਇਕ ਸਮਰੱਥ ਅਥਾਰਟੀ ਨਾਮਜ਼ਦ ਕਰੇਗੀ।

  • ਉਹ ਅਧਿਕਾਰੀ ਯਕੀਨੀ ਬਣਾਏਗਾ ਕਿ ਪਹਿਲੀ ਖੁਰਾਕ ਨੂੰ ਲੱਗੇ 28 ਦਿਨ ਹੋ ਗਏ ਹਨ ਜਾਂ ਨਹੀਂ।
  • ਯਾਤਰਾ ਦੇ ਆਧਾਰ 'ਤੇ ਸਬੰਧਤ ਦਸਤਾਵੇਜ਼ਾਂ ਦੇ ਉਦੇਸ਼ ਦੀ ਅਸਲੀਅਤ।
  • ਪੜ੍ਹਾਈ ਨਾਲ ਸੰਬੰਧਤ ਦਸਤਾਵੇਜ਼, ਜਿਵੇਂ ਐਡਮਿਸ਼ਨ ਦਾ ਫਾਰਮ ਜਾਂ ਯੂਨੀਵਰਸਿਟੀ ਦੇ ਦਸਤਾਵੇਜ਼।
  • ਜੌਬ ਦਾ ਆਫਰ ਲੈਟਰ।
  • ਟੋਕੀਓ ਓਲੰਪਿਕ 'ਚ ਹਿੱਸਾ ਲੈਣ ਲਈ ਨੌਮੀਨੇਸ਼ਨ।
  • ਜਲਦ ਹੀ ਕੋਵਿਨ ਪਲੇਟਫਾਰਮ 'ਤੇ ਇਸ ਕੈਟਾਗਰੀ 'ਚ ਵਿਦੇਸ਼ ਜਾਣ ਵਾਲਿਆਂ ਲਈ ਇਹ ਖਾਸ ਵਿਵਸਥਾ ਵੀ ਦੇਖੀ ਜਾ ਸਕੇਗੀ।

Posted By: Seema Anand