ਦਿੱਲੀ, ਜੇਐੱਨਐੱਨ : ਹਰ ਕਿਸੇ ਦੀ ਚਾਹਤ ਦੁਨੀਆ ਦੀ ਸੈਰ ਕਰਨ ਦੀ ਹੁੰਦੀ ਹੈ। ਕਈ ਲੋਕਾਂ ਦੀ ਇਹ ਹਸਰਤ ਪੂਰੀ ਹੋ ਜਾਂਦੀ ਹੈ ਤਾਂ ਕਈ ਲੋਕ ਸੁਪਨਿਆਂ ਨੂੰ ਪੂਰਾ ਕਰਨ 'ਚ ਲੱਗੇ ਰਹਿੰਦੇ ਹਨ। ਵੈਸੇ ਤਾਂ ਸੈਰ ਸਪਾਟੇ ਦਾ ਮਜ਼ਾ ਕਾਰ ਡਰਾਈਵਿੰਗ 'ਚ ਆਉਂਦੀ ਹੈ। ਤਾਂ ਹੀ ਤੁਸੀਂ ਆਪਣੀ ਕਾਰ 'ਚ ਸੈਰ ਕਰਦੇ ਹੋ। ਹਾਲਾਂਕਿ ਇਸ ਲਈ ਜਾਇਜ਼ ਡਰਾਈਵਿੰਗ ਲਾਈਸੈਂਸ (Valid driving license) ਜ਼ਰੂਰੀ ਹੈ। ਤਾਂ ਹੀ ਤੁਸੀਂ ਸੜਕ 'ਤੇ ਗੱਡੀ ਚਲਾ ਸਕਦੇ ਹੋ। ਉੱਥੇ ਹੀ ਜਦੋਂ ਗੱਲ ਵਿਦੇਸ਼ ਦੀ ਆਉਂਦੀ ਹੈ ਤਾਂ ਲੋਕ ਸਹਿਮ ਜਾਂਦੇ ਹਨ ਕਿ ਸ਼ਾਇਦ ਵਿਦੇਸ਼ 'ਚ ਉਹ Long drive ਦਾ ਮਜ਼ਾ ਨਹੀਂ ਲੈ ਸਕਦੇ।

ਜੇ ਤੁਸੀਂ ਵੀ ਵਿਦੇਸ਼ 'ਚ ਬੇਫ਼ਿਕਰ ਹੋ ਕੇ ਕਾਰ Drive ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਨ੍ਹਾਂ ਦੇਸ਼ਾਂ 'ਚ ਭਾਰਤੀ ਡਰਾਈਵਿੰਗ ਲਾਈਸੈਂਸ ਨਾਲ ਆਨੰਦ ਲੈ ਸਕਦੇ ਹੋ। ਇਨ੍ਹਾਂ ਦੇਸ਼ਾਂ 'ਚ International Driving License ਦੀ ਜ਼ਰੂਰਤ ਨਹੀਂ ਪੈਂਦੀ ਹੈ, ਬਲਕਿ ਡਰਾਈਵਿੰਗ ਲਾਈਸੈਂਸ ਦਾ ਅੰਗਰੇਜੀ ਤੇ ਸਥਾਨਕ ਭਾਸ਼ਾ 'ਚ ਹੋਣਾ ਜ਼ਰੂਰੀ ਹੈ। ਨਾਲ ਹੀ ਤੁਹਾਨੂੰ ਚੰਗੀ ਤਰ੍ਹਾਂ ਨਾਲ ਡਰਾਈਵਿੰਗ ਆਉਣੀ ਚਾਹੀਦੀ ਹੈ। ਜੇ ਤੁਹਾਨੂੰ ਇਨ੍ਹਾਂ ਦੇਸ਼ਾਂ ਬਾਰੇ ਨਹੀਂ ਪਤਾ ਤਾਂ ਆਓ ਇਨ੍ਹਾਂ ਦੇਸ਼ਾਂ ਬਾਰੇ ਜਾਣਦੇ ਹਾਂ-


ਜਰਮਨੀ


ਤੁਸੀਂ ਜਰਮਨੀ 'ਚ ਭਾਰਤੀ ਡਰਾਈਵਿੰਗ ਲਾਈਸੈਂਸ ਨਾਲ ਡਰਾਈਵਿੰਗ ਕਰ ਸਕਦੇ ਹੋ। ਹਾਲਾਂਕਿ ਇਸ ਦੀ ਮਿਆਦ ਪਹਿਲੇ ਦਿਨ ਤੋਂ ਲੈ ਕੇ 6 ਮਹੀਨੇ ਤਕ ਹੈ। ਇਸ ਤੋਂ ਬਾਅਦ ਡਰਾਈਵ ਲਈ ਤੁਹਾਨੂੰ ਸਥਾਨਕ ਆਰਟੀਓ 'ਚ ਸੰਪਰਕ ਕਰਨਾ ਪਵੇਗਾ।


ਸਿੰਗਾਪੁਰ


ਭਾਰਤੀ ਡਰਾਈਵਿੰਗ ਲਾਈਸੈਂਸ ਸਿੰਗਾਪੁਰ 'ਚ ਇਕ ਸਾਲ ਤਕ Valid ਹੈ। ਹਾਲਾਂਕਿ ਇਸ ਦਾ ਇੰਗਲਿਸ਼ 'ਚ ਹੋਣਾ ਜ਼ਰੂਰੀ ਹੈ। ਇਸ ਤੋਂ ਬਾਅਦ ਤੁਸੀਂ ਬੇਫ਼ਿਕਰ ਹੋ ਕੇ ਸਿੰਗਾਪੁਰ 'ਚ ਕਾਰ ਚਲਾ ਕੇ Long drive 'ਤੇ ਜਾ ਸਕਦੇ ਹੋ।


ਇੰਗਲੈਂਡ


ਭਾਰਤੀ ਡਰਾਈਵਿੰਗ ਲਾਈਸੈਂਸ ਇੰਗਲੈਂਡ 'ਚ ਵੀ ਇਕ ਸਾਲ ਤਕ Valid ਹੈ। ਤੁਸੀਂ ਡਰਾਈਵਿੰਗ ਲਾਈਸੈਂਸ ਨਾਲ Scotland, Wales ਤੇ ਇੰਗਲੈਂਡ 'ਚ ਗੱਡੀ ਚਲਾ ਸਕਦੇ ਹੋ। ਹਾਲਾਂਕਿ ਤੁਹਾਨੂੰ ਸਥਾਨਕ ਟਰੈਫਿਕ ਨਿਯਮਾਂ ਦਾ ਪਾਲਣ ਕਰਨਾ ਪਵੇਗਾ।


Switzerland


ਇਸ ਦੇਸ਼ 'ਚ ਵੀ ਤੁਸੀਂ ਭਾਰਤੀ ਡਰਾਈਵਿੰਗ ਲਾਈਸੈਂਸ ਦੇ ਨਾਲ ਕਾਰ ਚਲਾ ਸਕਦੇ ਹਨ। ਇਸ ਦੀ ਮਿਆਦ (Validity) ਇਕ ਸਾਲ ਤਕ ਹੈ। ਇਸ ਤੋਂ ਬਾਅਦ ਆਰਟੀਓ ਦੀ ਆਗਿਆ ਤੋਂ ਬਾਅਦ ਹੀ ਕਾਰ ਚੱਲਾ ਸਕਦੇ ਹੋ।

Posted By: Rajnish Kaur