ਨਈ ਦੁਨੀਆ, ਨਵੀਂ ਦਿੱਲੀ : ਘਰੇਲੂ ਉਡਾਣਾਂ ਲਗਪਗ 2 ਮਹੀਨੇ ਬਾਅਦ ਦੁਬਾਰਾ ਸ਼ੁਰੂ ਕੀਤੇ ਜਾਣ ਦੇ ਬਾਵਜੂਦ ਯਾਤਰਾ ਅਤੇ ਸੈਰ ਸਪਾਟਾ ਦੇ ਕਰੀਬ 40 ਫੀਸਦ ਕੰਪਨੀਆਂ ਦੇ ਅਗਲੇ ਤਿੰਨ ਤੋਂ ਛੇ ਮਹੀਨੇ ਤਕ ਖੁੱਲ੍ਹਣ ਦੀ ਉਮੀਦ ਨਹੀਂ ਹੈ। ਇਕ ਉਦਯੋਗਿਕ ਸਰਵੇ ਰਿਪੋਰਟ ਵਿਚ ਕੋਰੋਨਾ ਮਹਾਮਾਰੀ ਤੋਂ ਪੈਦਾ ਹੋਏ ਹਾਲਾਤ ਦਾ ਹਵਾਲਾ ਦਿੰਦੇ ਹੋਏ ਅਜਿਹੀ ਅਸ਼ੰਕਾ ਪ੍ਰਗਟਾਈ ਹੈ। ਸਰਕਾਰ ਨੇ ਕੋਵਿਡ-19 ਸੰਕ੍ਰਮਣ ਦੀ ਰੋਕਥਾਮ ਲਈ ਲਾਗੂ ਪਾਬੰਦੀਆਂ ਵਿਚ ਢਿੱਲ ਦੇਣੀ ਸ਼ੁਰੂ ਕੀਤੀ ਹੈ ਅਤੇ ਘਰੇਲੂ ਮਾਰਗਾਂ 'ਤੇ ਉਡਾਣਾਂ ਇਕ ਵਾਰ ਫਿਰ ਸ਼ੁਰੂ ਹੋ ਗਈ ਹੈ। ਬੀਓਟੀਟੀ ਟਰੈਵਲ ਸੈਂਟੀਮੈਂਟ ਟ੍ਰੈਕਰ ਨੇ ਇਹ ਸਰਵੇ ਰਿਪੋਰਟ ਸੱਤ ਰਾਸ਼ਟਰੀ ਸੰਘਾਂ ਆਈਓਟੀਓ,ਟੀਏਏਆਈ, ਆਈਸੀਪੀਬੀ, ਏਡੀਟੀਓਆਈ, ਓਟੀਓਏਆਈ, ਏਟੀਓਆਈ ਅਤੇ ਐਸਆਈਟੀਈ ਦੇ ਨਾਲ ਮਿਲ ਕੇ ਤਿਆਰ ਕੀਤੀ ਹੈ। ਇਸ ਮੁਤਾਬਕ ਯਾਤਰਾ ਅਤੇ ਸੈਰ ਸਪਾਟਾ ਖੇਤਰਾਂ ਦੀ 36 ਫੀਸਦ ਕੰਪਨੀਆਂ ਅਸਥਾਈ ਰੂਪ ਵਿਚ ਬੰਦ ਹੋ ਸਕਦੀ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ 81 ਫੀਸਦ ਯਾਤਰਾ ਅਤੇ ਸੈਰ ਸਪਾਟਾ ਕੰਪਨੀਆਂ ਦੀ ਕਮਾਈ ਪੂਰੀ ਤਰ੍ਹਾਂ ਬੰਦ ਹੋ ਗਈ ਹੈ, ਜਦਕਿ 15 ਫੀਸਦ ਕੰਪਨੀਆਂ ਦੀ ਕਮਾਈ 75 ਫੀਸਦ ਤਕ ਘੱਟ ਗਈ ਹੈ। ਬੀਓਟੀਟੀ ਟਰੈਵਲ ਸੈਂਟੀਮੈਂਟ ਟ੍ਰੈਕਰ ਸਰਵੇਖਣ ਨੇ 10 ਦਿਨਾਂ ਵਿਚ 2300 ਤੋਂ ਜ਼ਿਆਦਾ ਯਾਤਰਾ ਅਤੇ ਸੈਰ ਸਪਾਟਾ ਕਾਰੋਬਾਰੀਆਂ ਅਤੇ ਕੰਪਨੀਆਂ ਦੇ ਪ੍ਰਤੀਨਿਧੀਆਂ ਦੇ ਨਾਲ ਆਨਲਾਈਨ ਰਾਇਸ਼ੁਮਾਰੀ ਕੀਤੀ। ਅਗਲੇ ਤਿੰਨ ਤੋਂ ਛੇ ਮਹੀਨਿਆਂ ਦੌਰਾਨ 40 ਫੀਸਦ ਕੰਪਨੀਆਂ ਪੂਰੀ ਤਰਾਂ ਬੰਦ ਹੋ ਸਕਦੀ ਹੈ ਅਤੇ 35.7 ਫੀਸਦ ਹੋਰ ਕੰਪਨੀਆਂ ਦਾ ਅਸਥਾਈ ਰੂਪ ਵਿਚ ਸੰਚਾਲਨ ਬੰਦ ਕਰ ਸਕਦੀ ਹੈ।

ਵੱਡੇ ਪੱਧਰ 'ਤੇ ਹੋਵੇਗੀ ਛਾਂਟੀ

ਸਰਵੇ ਰਿਪੋਰਟ ਮੁਤਾਬਕ 38.6 ਫੀਸਦ ਟਰੈਵਲ ਕੰਪਨੀਆਂ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਜਾ ਰਹੀ ਹੈ। ਹੋਰ 37.6 ਫੀਸਦ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਮੁਲਾਜ਼ਮਾਂ ਨੂੰ ਨੌਕਰੀਆਂ ਤੋਂ ਹਟਾਉਣ 'ਤੇ ਵਿਚਾਰ ਕਰ ਸਕਦੀ ਹੈ। 'ਟਰੈਵਲ ਏਜੰਟ ਐਸੋਸੀਏਸ਼ਨ ਆਫ ਇੰਡੀਆ' ਦੀ ਪ੍ਰਧਾਨ ਜੋਤੀ ਮਿਆਲ ਨੇ ਕਿਹਾ,'ਇਹ ਇਕ ਗੰਭੀਰ ਸਥਿਤੀ ਹੈ ਅਤੇ ਸਰਕਾਰ ਨੂੰ ਹਜ਼ਾਰਾਂ ਕੰਪਨੀਆਂ ਦੀ ਹੋਂਦ ਲਈ ਕੁਝ ਰਾਹਤ ਦੇਣੀ ਚਾਹੀਦੀ ਹੈ।'

ਸਰਕਾਰ ਤੋਂ ਰਾਹਤ ਦੀ ਉਮੀਦ

ਯਾਤਰਾ ਅਤੇ ਸੈਰ ਸਪਾਟਾ ਦੀਆਂ ਕੰਪਨੀਆਂ ਨੇ ਉਮੀਦ ਪ੍ਰਗਟਾਈ ਹੈ ਕਿ ਸਰਕਾਰ ਫੌਰਨ ਇਕ ਸੈਰ ਸਪਾਟਾ ਰਾਹਤ ਕੋਸ਼ ਬਣਾਏਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਜੀਐਸਟੀ ਵਿਚ ਕਟੌਤੀ ਅਤੇ ਕਰਜ਼ ਦੀਆਂ ਕਿਸ਼ਤਾਂ ਚੁਕਾਉਣ ਦੀ ਮੁਹਲਤ ਵਰਗੀਆਂ ਮੰਗਾਂ ਵੀ ਚੁੱਕੀਆਂ ਹਨ।

Posted By: Tejinder Thind